ਅਦਾਕਾਰ ਗ੍ਰਾਹਮ ਗਰੀਨ ਦਾ ਦੇਹਾਂਤ

ਵੈਨਕੂਵਰ, ( ਮਲਕੀਤ ਸਿੰਘ)- 1990 ਚ ਸੁਪਰ ਹਿੱਟ ਹੋਈ ਫਿਲਮ &lsquo ਡਾਂਸ ਵਿਦ ਵੇਵਜ&rsquo ਚ &lsquoਕਿਕਿੰਗ ਬਰਡ &lsquo ਦਾ ਸ਼ਾਨਦਾਰ ਕਿਰਦਾਰ ਨਿਭਾਉਣ ਕਾਰਨ ਚਰਚਿਤ ਹੋਏ ਅਦਾਕਾਰ ਗ੍ਰਾਹਮ ਗਰੀਨ ਦਾ ਦਿਹਾਂਤ ਹੋ ਗਿਆ ਹੈ। ਉਹਨਾਂ ਨੇ 73 ਸਾਲਾਂ ਦੀ ਉਮਰ ਚ ਟੋਰੰਟੋ ਦੇ ਇੱਕ ਹਸਪਤਾਲ ਚ ਆਖਰੀ ਸਾਹ ਲਿਆ ਉਹ ਪਹਿਲੇ ਪਿਛਲੇ ਕੁਝ ਅਰਸੇ ਤੋ ਬਿਮਾਰ ਚਲੇ ਆ ਰਹੇ ਸਨ ਸਵ ਗ੍ਰਾਹਮ ਗਰੀਨ ਕਨੇਡਾ ਦੇ ਫਸਟ ਨੇਸ਼ਨ ਭਾਈਚਾਰੇ ਨਾਲ ਸੰਬੰਧਿਤ ਸਨ। ਫਿਲਮਾਂ ਚ ਵਧੀਆ ਕਿਰਦਾਰ ਅਦਾ ਕਰਨ ਕਰਕੇ ਉਹਨਾਂ ਨੂੰ ਅਕੈਡਮੀ ਅਵਾਰਡ ਲਈ ਨਾਮਜਦ ਕੀਤਾ ਗਿਆ ਸੀ। ਫਿਲਮਾਂ ਤੋਂ ਇਲਾਵਾ ਪ੍ਰਮੁੱਖ ਟੀਵੀ ਸੀਰੀਅਲਾਂ ਚ ਉਹਨਾਂ ਵੱਲੋਂ ਨਿਭਾਈਆਂ ਗਈਆਂ ਯਾਦਗਾਰੀ ਭੂਮਿਕਾਵਾਂ ਕਾਰਨ ਉਹਨਾਂ ਨੇ ਦਰਸ਼ਕਾਂ ਦੇ ਦਿਲਾਂ ਵਿੱਚ ਆਪਣੀ ਅਹਿਮ ਪਛਾਣ ਸਥਾਪਿਤ ਕੀਤੀ ਸੀ|