ਪੰਜਾਬ ਹੜ੍ਹ ਪੀੜਤਾਂ ਲਈ ਪ੍ਰੀਟੀ ਜ਼ਿੰਟਾ ਤੇ ਪੰਜਾਬ ਕਿੰਗਜ਼ ਵੱਲੋਂ 33.8 ਲੱਖ ਰੁਪਏ ਦੀ ਸਹਾਇਤਾ

ਚੰਡੀਗੜ੍ਹ &ndash ਪੰਜਾਬ ਵਿੱਚ ਆਏ ਭਿਆਨਕ ਹੜ੍ਹ ਨਾਲ ਪੀੜਤ ਲੋਕਾਂ ਦੀ ਸਹਾਇਤਾ ਲਈ ਬਾਲੀਵੁੱਡ ਅਭਿਨੇਤਰੀ ਤੇ ਪੰਜਾਬ ਕਿੰਗਜ਼ ਦੀ ਮਾਲਕਾ ਪ੍ਰੀਟੀ ਜ਼ਿੰਟਾ ਅੱਗੇ ਆਈ ਹੈ। ਉਨ੍ਹਾਂ ਨੇ ਹੇਮਕੁੰਟ ਫਾਊਂਡੇਸ਼ਨ ਅਤੇ ਰਾਊਂਡ ਟੇਬਲ ਇੰਡੀਆ ਨਾਲ ਮਿਲ ਕੇ &lsquoਟੂਗੈਦਰ ਫਾਰ ਪੰਜਾਬ&rsquo ਮੁਹਿੰਮ ਦੇ ਹਿੱਸੇ ਵਜੋਂ 33.8 ਲੱਖ ਰੁਪਏ ਦਾਨ ਕੀਤੇ ਹਨ।

ਇਸ ਤੋਂ ਇਲਾਵਾ, ਪੰਜਾਬ ਕਿੰਗਜ਼ ਫਰੈਂਚਾਇਜ਼ੀ ਨੇ ਕਰਾਊਡਫੰਡਿੰਗ ਰਾਹੀਂ 2 ਕਰੋੜ ਰੁਪਏ ਇਕੱਠੇ ਕਰਨ ਦਾ ਟੀਚਾ ਰੱਖਿਆ ਹੈ। ਇਹ ਫੰਡ ਹੜ੍ਹ ਪ੍ਰਭਾਵਿਤ ਪਰਿਵਾਰਾਂ ਨੂੰ ਸੁਰੱਖਿਅਤ ਥਾਵਾਂ &rsquoਤੇ ਲਿਜਾਣ, ਡਾਕਟਰੀ ਸਹਾਇਤਾ, ਰਾਹਤ ਸਮੱਗਰੀ, ਸਾਫ਼ ਪੀਣ ਵਾਲਾ ਪਾਣੀ ਤੇ ਬਚਾਅ ਕਿਸ਼ਤੀਆਂ ਪ੍ਰਦਾਨ ਕਰਨ ਲਈ ਵਰਤੇ ਜਾਣਗੇ।

ਜਾਣਕਾਰੀ ਮੁਤਾਬਕ, ਪੰਜਾਬ ਵਿੱਚ ਮੁਹੱਈਆ ਕਰਵਾਈਆਂ ਜਾ ਰਹੀਆਂ ਕਿਸ਼ਤੀਆਂ ਭਵਿੱਖ ਵਿੱਚ ਵੀ ਐਮਰਜੈਂਸੀ ਦੌਰਾਨ ਆਫ਼ਤ-ਪ੍ਰਤੀਕਿਰਿਆ ਸੰਪਤੀਆਂ ਵਜੋਂ ਵਰਤੀਆਂ ਜਾਣਗੀਆਂ।