ਹੜ੍ਹ ਪੀੜਤ ਪਰਿਵਾਰਾਂ ਦੀ ਮੱਦਦ ਲਈ ਅੱਗੇ ਆਏ ਬਾਲੀਵੁੱਡ ਅਦਾਕਰ ਸੋਨੂੰ ਸੂਦ

ਬਾਲੀਵੁੱਡ ਅਦਾਕਾਰ ਸੋਨੂੰ ਸੂਦ ਨੇ ਕੋਰੋਨਾ ਦੌਰ &rsquoਚ ਜਿਵੇਂ ਇਨਸਾਨੀਅਤ ਦੀ ਸੇਵਾ ਕੀਤੀ ਅਤੇ ਕੋਰੋਨਾ ਨਾਲ ਪੀੜਤ ਲੋਕਾਂ ਦੀ ਮਦਦ ਕਰ ਕੇ ਨਾਮਣਾ ਖੱਟਿਆ ਅਤੇ ਹੁਣ ਉਹ ਪੰਜਾਬ ਵਿੱਚਹੜ੍ਹ੍ਵ ਪੀੜਤ ਪਰਿਵਾਰਾਂ ਲਈ ਅੱਗੇ ਆਏ ਹਨ। ਉਨਾਂ ਨੇ ਅੱਜ ਆਪਣੇ ਜੱਦੀ ਗ੍ਰਹਿ ਮੋਗਾ ਵਿਖੇ ਪ੍ਰੈਸ ਕਾਨਫਰੰਸ &rsquoਚ ਕਿਹਾ ਕਿ ਉਹ ਇਸ ਦੁੱਖ ਦੀ ਘੜੀ ਵਿਚ ਪੰਜਾਬ ਦੇ ਲੋਕਾਂ ਨਾਲ ਖੜ੍ਹੇ ਹਨ। ਇਸ ਮੌਕੇ ਉਨ੍ਹਾਂ ਨਾਲ ਉਨ੍ਹਾਂ ਦੀ ਭੈਣ ਕਾਂਗਰਸ ਦੀ ਹਲਕਾ ਇੰਚਾਰਜ਼ ਮਾਲਵਿਕਾ ਸੂਦ ਤੇ ਜੀਜਾ ਗੌਤਮ ਸੱਚਰ ਹਾਜ਼ਰ ਸਨ। ਉਨ੍ਹਾਂ ਦੱਸਿਆ ਕਿ ਉਹ ਪ੍ਰਭਾਵਿਤ ਖੇਤਰ ਦਾ ਦੌਰਾ ਕਰਕੇ ਆਏ ਹਨ , ਜਿੱਥੇ ਲੋਕ ਬਹੁਤ ਮੁਸੀਬਤਾਂ ਵਿੱਚ ਘਿਰੇ ਹਨ।
&lsquoਸੂਦ ਚੈਰਿਟੀ ਫਾਊਂਡੇਸਨ&rsquo ਹਮੇਸ਼ਾ ਹੀ ਲੋੜਵੰਦਾਂ ਦੀ ਮਦਦ ਲਈ ਅੱਗੇ ਰਹਿੰਦੀ ਹੈ। ਉਹ ਉਚੇਚੇ ਤੌਰ &rsquoਤੇ ਪੀੜਤ ਲੋਕਾਂ ਦੀ ਮੱਦਦ ਲਈ ਮੁੰਬਈ ਤੋਂ ਪੰਜਾਬ ਪਰਤੇ ਹਨ। ਅੱਜ ਉਹ ਆਪਣੇ ਘਰ ਤੋਂ ਹੜ੍ਹ ਪੀੜਤਾਂ ਲਈ ਕੰਬਲ, ਗੱਦੇ, ਪਸੂਆਂ ਲਈ ਚਾਰਾਂ ਤੇ ਦਵਾਈਆਂ ਤੋਂ ਇਲਾਵਾ ਮਹਿਲਾਵਾਂ ਲਈ ਜ਼ਰੂਰੀ ਸਮਾਨ ਦੀਆਂ ਟਰਾਲੀਆਂ ਭੇਜੀਆਂ ਜਾ ਰਹੀਆਂ ਹਨ ਅਤੇ ਉਹ ਖੁਦ ਯੋਗ ਪ੍ਰਭਾਵਿਤ ਲੋਕਾਂ ਨੂੰ ਵੰਡਣਗੇ।