ਸ਼ਾਹਰੁਖ਼ ਖਾਨ ਨੇ ਵਧਾਇਆ ਮਦਦ ਦਾ ਹੱਥ, ਹੜ੍ਹ ਪੀੜ੍ਹਤ 500 ਪਰਿਵਾਰਾਂ ਨੂੰ ਦੇਣਗੇ ਘਰੇਲੂ ਸਮਾਨ

ਵਾਇਸ ਆਫ਼ ਅੰਮ੍ਰਿਤਸਰ ਨੇ ਪੰਜਾਬ ਵਿੱਚ ਹਾਲ ਹੀ ਵਿੱਚ ਆਏ ਭਿਆਨਕ ਹੜ੍ਹਾਂ ਤੋਂ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਇੱਕ ਵਾਰ ਫਿਰ ਮਦਦ ਦਾ ਹੱਥ ਵਧਾਇਆ ਹੈ। ਇਸ ਵਾਰ ਸ਼ਾਹਰੁਖ ਖਾਨ ਵੱਲੋਂ ਸਥਾਪਿਤ ਮੀਰਾ ਫਾਊਂਡੇਸ਼ਨ ਨੇ ਵੀ ਹੜ੍ਹ ਪੀੜਤਾਂ ਦੀ ਮਦਦ ਲਈ ੜੌਅ ਨਾਲ ਹੱਥ ਮਿਲਾਇਆ ਹੈ।
ਦੇਸ਼ ਭਰ ਵਿੱਚ ਐਸਿਡ ਅਟੈਕਸ ਦੇ ਪੀੜਤਾਂ ਦੀ ਮਦਦ ਕਰਨ ਲਈ ਜਾਣੀ ਜਾਂਦੀ ਮੀਰਾ ਫਾਊਂਡੇਸ਼ਨ ਹੁਣ ਪੰਜਾਬ ਵਿੱਚ ਹੜ੍ਹ ਪ੍ਰਭਾਵਿਤ ਪਰਿਵਾਰਾਂ ਨੂੰ ਜ਼ਰੂਰੀ ਸਹਾਇਤਾ ਪ੍ਰਦਾਨ ਕਰੇਗੀ। ੜੌਅ ਵੱਲੋਂ ਤਿਆਰ ਕੀਤੇ ਗਏ ਪ੍ਰਾਜੈਕਟ ਦੇ ਤਹਿਤ ਲਗਭਗ 500 ਪ੍ਰਭਾਵਿਤ ਪਰਿਵਾਰਾਂ ਨੂੰ ਬਿਸਤਰੇ, ਗੱਦੇ, ਗੈਸ ਚੁੱਲ੍ਹੇ, ਪੱਖੇ, ਪਾਣੀ ਸ਼ੁੱਧ ਕਰਨ ਵਾਲੇ, ਕੱਪੜੇ ਅਤੇ ਹੋਰ ਜ਼ਰੂਰੀ ਘਰੇਲੂ ਸਮਾਨ ਵੰਡਿਆ ਜਾਵੇਗਾ। ਇਹ ਪਰਿਵਾਰ ਮੁੱਖ ਤੌਰ &lsquoਤੇ ਰਾਵੀ ਦਰਿਆ ਦੇ ਕੰਢੇ ਸਥਿਤ ਪਿੰਡਾਂ ਵਿੱਚ ਰਹਿੰਦੇ ਹਨ ਅਤੇ ਹੜ੍ਹਾਂ ਕਾਰਨ ਉਨ੍ਹਾਂ ਦੇ ਘਰ, ਸਾਮਾਨ ਅਤੇ ਰੁਜ਼ਗਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਸੰਗਠਨ ਦਾ ਉਦੇਸ਼ ਇਨ੍ਹਾਂ ਪਰਿਵਾਰਾਂ ਨੂੰ ਦੁਬਾਰਾ ਆਤਮਨਿਰਭਰ ਬਣਾਉਣ ਵਿੱਚ ਮਦਦ ਕਰਨਾ ਅਤੇ ਉਨ੍ਹਾਂ ਨੂੰ ਰਹਿਣ ਲਈ ਜ਼ਰੂਰੀ ਸਾਧਨ ਪ੍ਰਦਾਨ ਕਰਨਾ ਹੈ।