ਚਾਰਲੀ ਕਿਰਕ ਕਤਲ: ਜਾਂਚਕਰਤਾਵਾਂ ਨੂੰ ਹਥਿਆਰ ਮਿਲਿਆ, ਸ਼ੱਕੀ ਦੀਆਂ ਤਸਵੀਰਾਂ ਜਾਰੀ

ਅਮਰੀਕੀ ਜਾਂਚਕਰਤਾਵਾਂ ਨੇ ਵੀਰਵਾਰ ਨੂੰ ਪ੍ਰਭਾਵਸ਼ਾਲੀ ਰੂੜ੍ਹੀਵਾਦੀ ਕਾਰਕੁਨ ਚਾਰਲੀ ਕਿਰਕ ਦੇ ਕਤਲ ਵਿੱਚ ਸ਼ੱਕੀ ਵਿਅਕਤੀ ਦੀਆਂ ਤਸਵੀਰਾਂ ਅਤੇ ਇੱਕ ਵੀਡੀਓ ਜਾਰੀ ਕੀਤੀ ਹੈ। ਉਨ੍ਹਾਂ ਕਿਹਾ ਕਿ ਉਹ ਰਾਈਫਲ ਮਿਲ ਗਈ ਹੈ ਜਿਸ ਬਾਰੇ ਮੰਨਿਆ ਜਾ ਰਿਹਾ ਹੈ ਕਿ ਹੱਤਿਆ ਵਿੱਚ ਇਸੇ ਦੀ ਵਰਤੋਂ ਕੀਤੀ ਗਈ ਸੀ।
ਜਾਂਚਕਰਤਾਵਾਂ ਨੇ ਹਾਲੇ ਤੱਕ ਜਨਤਕ ਤੌਰ &rsquoਤੇ ਕਿਸੇ ਮਨੋਰਥ ਬਾਰੇ ਚਰਚਾ ਨਹੀਂ ਕੀਤੀ, ਪਰ ਟਰੰਪ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਨ੍ਹਾਂ ਨੂੰ ਕਾਤਲ ਦੇ ਮਨੋਰਥ ਦਾ ਸੰਕੇਤ ਮਿਲਿਆ ਹੈ। ਉਨ੍ਹਾਂ ਕਿਹਾ, "ਅਸੀਂ ਤੁਹਾਨੂੰ ਇਸ ਬਾਰੇ ਬਾਅਦ ਵਿੱਚ ਦੱਸਾਂਗੇ," ਅਤੇ ਕਿਹਾ ਕਿ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਜਾਂਚ ਕਰ ਰਹੀਆਂ ਹਨ।
ਐੱਫਬੀਆਈ ਅਤੇ ਰਾਜ ਅਧਿਕਾਰੀਆਂ ਨੇ ਕਿਹਾ ਕਿ ਕਾਤਲ ਘਟਨਾ ਤੋਂ ਕੁਝ ਮਿੰਟ ਪਹਿਲਾਂ ਕੈਂਪਸ ਵਿੱਚ ਪਹੁੰਚਿਆ।
ਅਧਿਕਾਰੀਆਂ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਸੁਰੱਖਿਆ-ਕੈਮਰਾ ਵੀਡੀਓ ਵਿੱਚ ਇੱਕ ਵਿਅਕਤੀ ਛੱਤ &rsquoਤੇ ਜਾਣ ਲਈ ਪੌੜੀਆਂ ਚੜ੍ਹਦਾ ਦਿਖਾਈ ਦਿੰਦਾ ਹੈ ਅਤੇ ਫਿਰ ਕਿਰਕ 'ਤੇ ਗੋਲੀ ਚਲਾਉਂਦਾ ਹੈ। ਐਫਬੀਆਈ ਨੇ ਕਾਤਲ ਦੀ ਗ੍ਰਿਫਤਾਰੀ ਲਈ ਜਾਣਕਾਰੀ ਦੇਣ ਵਾਲੇ ਨੂੰ 100,000 ਡਾਲਰ ਦਾ ਇਨਾਮ ਦੇਣ ਦੀ ਪੇਸ਼ਕਸ਼ ਕੀਤੀ ਅਤੇ ਸੁਰੱਖਿਆ ਕੈਮਰਿਆਂ ਤੋਂ ਲਈਆਂ ਗਈਆਂ ਅਸਪਸ਼ਟ ਤਸਵੀਰਾਂ ਜਾਰੀ ਕੀਤੀਆਂ।