ਅਟਾਰਨੀ ਜਸਪ੍ਰੀਤ ਸਿੰਘ ਨੇ ਪੰਜਾਬ ਦੇ ਹੜ੍ਹ ਪ੍ਰਭਾਵਿਤ ਲੋਕਾਂ ਲਈ 25 ਲੱਖ ਰੁਪਏ ਦੀ ਰਾਸ਼ੀ ਦੇਣ ਦਾ ਐਲਾਨ ਕੀਤਾ

ਨਿਊਯਾਰਕ, (ਰਾਜ ਗੋਗਨਾ)- ਇਸ ਸਮੇਂ ਪੰਜਾਬ ਭਿਆਨਕ ਹੜ੍ਹਾਂ ਦੀ ਮਾਰ ਝੱਲ ਰਿਹਾ ਹੈ। ਜਿੱਥੇ ਹਜ਼ਾਰਾਂ ਪਰਿਵਾਰ ਉਹਨਾਂ ਦੇ ਘਰ, ਫਸਲਾਂ ਪਸ਼ੂ -ਡੰਗਰ ਇਸ ਕਰੋਪੀ ਦੀ ਲਪੇਟ ਵਿੱਚ ਆਏ ਹਨ। ਲੋੜ ਦੇ ਸਮੇਂ ਪੀੜਤਾਂ ਦੀ ਸਹਾਇਤਾ ਲਈ ਅਮਰੀਕਾ ਦੇ ਨਾਮਵਰ ਗੁਰਸਿੱਖ ਅਟਾਰਨੀ ਜਸਪ੍ਰੀਤ ਸਿੰਘ ਨੇ ਐਲਾਨ ਕੀਤਾ ਹੈ ਕਿ ਉਹ ਆਪਣੀ ਲਾਅ ਫਰਮ&rsquo ਜਸਪ੍ਰੀਤ ਸਿੰਘ ਅਟਾਰਨੀ ਐਂਟ ਲਾਅ ਵੱਲੋਂ ਹੜ੍ਹਾਂ ਤੋ ਪ੍ਰਭਾਵਿਤ ਹੋਏ ਲੋਕਾਂ ਲਈ 25 ਲੱਖ ਰੁਪਏ ਦੀ ਮਦਦ ਕਰਨ ਦਾ ਐਲਾਨ ਕੀਤਾ। ਅਟਾਰਨੀ ਜਸਪ੍ਰੀਤ ਸਿੰਘ ਨੇ ਐਨ.ਆਰ. ਆਈਜ ਵੀਰਾਂ ਨੂੰ ਇਸ ਮੁਸ਼ਕਲ ਦੀ ਘੜੀ ਚ&rsquo ਬੇਨਤੀ ਵੀ ਕੀਤੀ ਹੈ ਕਿ ਸਾਡੀ ਜਨਮ ਭੂਮੀ ਪੰਜਾਬ ਹੈ, ਅਤੇ ਚਾਹੇ ਵਿਦੇਸ਼ਾਂ ਵਿੱਚ ਬੈਠੇ ਹੋਏ ਹਾ, ਇਸ ਦੁੱਖ ਦੀ ਘੜੀ ਵਿੱਚ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਲੋਕਾਂ ਦੀ ਵੱਧ ਤੋ ਵੱਧ ਮਦਦ ਕਰਨ ਲਈ ਅੱਗੇ ਆਉਣ, ਅਟਾਰਨੀ ਨੇ ਕਿਹਾ ਕਿ, ਅਸੀਂ ਬਹੁਤ ਹੀ ਚਿੰਤਤ ਹਾਂ, ਜਿੰਨਾਂ ਚ&rsquo ਜਾਨੀ, ਮਾਲੀ,ਅਤੇ ਪਸ਼ੁ ਮਾਰੇ ਗਏ ਹਨ। ਮੈਂ ਆਪਣੀ ਲਾਅ ਫਰਮ ਵੱਲੋਂ ਪੰਜਾਬ ਦੇ ਹੜ੍ਹ ਪ੍ਰਭਾਵਿਤ ਲੋਕਾਂ ਨੂੰ 25 ਲੱਖ ਰੁਪਏ ਦੀ ਮਦਦ ਕਰਾਂਗਾ। ਉਹਨਾਂ ਅਮਰੀਕਾ ਚ&rsquo ਵੱਸਦੇ ਧਾਰਮਿਕ, ਸਿਆਸੀ ਅਤੇ ਖੇਡ ਪ੍ਰਮੋਟਰਾ ਨੂੰ ਇਸ ਦੁੱਖ ਦੀ ਘੜੀ ਵਿੱਚ ਪੰਜਾਬ ਦੇ ਹੜ੍ਹਾਂ ਦੀ ਮਾਰ ਹੇਠ ਪੀੜਤਾਂ ਦੀ ਮਾਲੀ ਸਹਾਇਤਾ ਲਈ ਅੱਗੇ ਆਉਣ।