ਯੂਕਰੇਨ ‘ਚ ਫਸੇ ਸਟੱਡੀ ਵੀਜ਼ੇ ‘ਤੇ ਗਏ 2 ਭਾਰਤੀ ਨੌਜਵਾਨ, ਨੌਕਰੀ ਦੇ ਬਹਾਨੇ ਰੂਸੀ ਫੌਜ ‘ਚ ਕੀਤਾ ਭਰਤੀ

ਸਟੱਡੀ ਵੀਜ਼ੇ &lsquoਤੇ ਗਏ 2 ਭਾਰਤੀ ਨੌਜਵਾਨ ਯੂਕਰੇਨ ਵਿਚ ਫਸ ਗਏ ਹਨ। ਹਰਿਆਣਾ ਦੇ ਪਿੰਡ ਕੁਮਹਾਰੀਆ ਦੇ 2 ਨੌਜਵਾਨ ਵੀਜ਼ਾ ਲੈ ਕੇ ਰੂਸ ਵਿਚ ਪੜ੍ਹਾਈ ਕਰਨ ਲਈ ਗਏ ਸਨ ਪਰ ਹੁਣ ਯੂਕਰੇਨ ਵਿਚ ਫਸ ਗਏ ਹਨ। ਇਨ੍ਹਾਂ ਨੌਜਵਾਨਾਂ ਨੂੰ ਰਸ਼ੀਅਨ ਆਰਮੀ ਵਿਚ ਨੌਕਰੀ ਦੇਣ ਦਾ ਲਾਲਚ ਦੇ ਕੇ ਫਸਾਇਆ ਗਿਆ। ਨੌਜਵਾਨਾਂ ਆਪਣੇ ਪਰਿਵਾਰ ਨੂੰ ਵ੍ਹਟਸਐਪ ਕਾਲ ਕਰ ਰਿਹਾ ਹੈ ਕਿ ਬਹੁਤ ਮੁਸ਼ਕਲ ਵਿਚ ਫਸ ਗਏ ਹਾਂ, ਸਾਨੂੰ ਬਚਾ ਲਓ ਸਾਡੇ ਕੋਲ ਇਕ-ਦੋ ਦਿਨ ਬਚੇ ਹਨ। ਇਸ ਦੇ ਬਾਅਦ ਸਾਨੂੰ ਯੁੱਧ ਵਿਚ ਭੇਜ ਦਿੱਤਾ ਜਾਵੇਗਾ।
ਖਬਰ ਮਿਲਦੇ ਹੀ ਦੋਵੇਂ ਨੌਜਵਾਨਾਂ ਦੇ ਪਰਿਵਾਰ ਵਾਲਿਆਂ ਦੀ ਚਿੰਤਾ ਵਧ ਗਈ ਹੈ। ਪਰਿਵਾਰ ਡੀਸੀ ਨੂੰ ਮਿਲ ਕੇ ਨੌਜਵਾਨਾਂ ਨੂੰ ਬਚਾਉਣ ਦੀ ਗੁਹਾਰ ਲਗਾ ਰਿਹਾ ਹੈ। ਫਤਿਆਬਾਦ ਦੇ ਸਕੱਤਰੇਤ ਵਿਚ ਪਹੁੰਚੇ ਪਿੰਡ ਵਾਲਿਆਂ ਨੇ ਸਰਕਾਰ ਤੋਂ ਜਲਦ ਹਲ ਦੀ ਮੰਗ ਕੀਤੀ ਹੈ। ਪਿੰਡ ਕੁਮਹਾਰੀਆ ਵਾਸੀ ਅੰਕਿਤ ਜਾਂਗੜਾ ਉਮਰ 23 ਸਾਲ ਤੇ ਵਿਜੇ ਪੂਨੀਆ ਉਮਰ 25 ਸਾਲ ਦੋਵੇਂ ਸਟੱਡੀ ਵੀਜ਼ਾ ਲੈ ਕੇ ਰੂਸ ਗਏ ਸਨ। ਦੋਵੇਂ ਮਾਸਕੋ ਸ਼ਹਿਰ ਵਿਚ ਰੁਕੇ ਸਨ। ਅੰਕਿਤ ਫਰਵਰੀ 2025 ਵਿਚ ਰੋਸ ਗਿਆ ਸੀ ਜਦੋਂ ਕਿ ਵਿਜੇ ਇਕ ਵਾਰ ਆ ਕੇ ਦੁਬਾਰਾ ਡੇਢ ਮਹੀਨੇ ਪਹਿਲਾਂ ਗਿਆ ਸੀ।
ਰਘੁਵੀਰ ਜਾਂਗੜਾ ਨੇ ਦੱਸਿਆ ਕਿ ਉਸ ਦਾ ਛੋਟਾ ਭਰਾ ਅੰਕਿਤ 12ਵੀਂ ਪਾਸ ਕਰਕੇ 15 ਫਰਵਰੀ 2025 ਨੂੰ ਸਟੱਡੀ ਵੀਜ਼ੇ &lsquoਤੇ ਰੂਸ ਗਿਆ ਸੀ। ਉਸ ਨੇ ਮਾਸਕੋ ਸ਼ਹਿਰ ਦੇ ੰਸ਼ਲ਼ੂ ਕਾਲਜ ਵਿਚ ਲੈਂਗਵੇਜ ਕੋਰਸ ਵਿਚ ਦਾਖਲਾ ਲਿਆ ਸੀ। ਦੂਜਾ ਨੌਜਵਾਨ ਵਿਜੇ ਵੀ ਇਸੇ ਤਰ੍ਹਾਂ ਸਟੱਡੀ ਵੀਜ਼ੇ &lsquoਤੇ ਗਿਆ। ਰਘੁਵੀਰ ਨੇ ਦੱਸਿਆ ਕਿ ਉਸ ਦੇ ਭਰਾ ਨੇ ਉਨ੍ਹਾਂ ਨੂੰ ਦੱਸਿਆ ਕਿ ਉਨ੍ਹਾਂ ਨੂੰ ਇਕ ਮਹਿਲਾ ਨੇ ਲਾਲਚ ਦੇ ਕੇ ਫਸਾਇਆ ਹੈ ਕਿ ਉਨ੍ਹਾਂ ਨੂੰ ਰੂਸੀ ਫੌਜ ਵਿਚ ਨੌਕਰੀ ਦਿਵਾਈ ਜਾਵੇਗੀ। 15 ਦਿਨ ਦੀ ਟ੍ਰੇਨਿੰਗ ਦੇ ਬਾਅਦ 20 ਲੱਖ ਰੁਪਏ ਮਿਲਣਗੇ। ਇਸ ਦੇ ਬਾਅਦ ਹਰ ਡੇਢ ਮਹੀਨੇ ਡੇਢ ਤੋਂ 2 ਲੱਖ ਰੁਪਏ ਤਨਖਾਹ ਦਿੱਤੀ ਜਾਵੇਗੀ।