ਪਠਾਣਮਾਜਰਾ ਦੀ ਕੋਠੀ ਖਾਲੀ ਕਰਵਾਉਣ ਪੁੱਜੇ ਪੁੱਡਾ ਅਧਿਕਾਰੀ

&lsquoਆਪ&rsquo ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਦੀਆਂ ਮੁਸ਼ਕਲਾਂ ਵਧ ਰਹੀਆਂ ਹਨ। ਵਿਧਾਇਕ ਦੀ ਇੱਥੇ ਸਿਵਲ ਲਾਈਨ &rsquoਚ ਸਰਕਾਰੀ ਕੋਠੀ ਨੰਬਰ-9 ਖਾਲੀ ਕਰਾਉਣ ਲਈ ਅੱਜ ਪੁੱਡਾ ਦੇ ਅਧਿਕਾਰੀਆਂ ਸਣੇ ਭਾਰੀ ਪੁਲੀਸ ਪੁੱਜੀ। ਹਾਲਾਂਕਿ ਅੱਜ ਫਿਰ ਅਧਿਕਾਰੀਆਂ ਨੂੰ ਖ਼ਾਲੀ ਹੱਥ ਮੁੜਨਾ ਪਿਆ ਕਿਉਂਕਿ ਸ੍ਰੀ ਪਠਾਣਮਾਜਰਾ ਦੀ ਪਤਨੀ ਸਿਮਰਜੀਤ ਕੌਰ ਨੇ ਕੋਠੀ ਖ਼ਾਲੀ ਕਰਨ ਤੋਂ ਕੋਰਾ ਜਵਾਬ ਦੇ ਦਿੱਤਾ। ਉਨ੍ਹਾਂ ਭਾਵੇਂ ਆਪਣੀ ਢਿੱਲੀ ਸਿਹਤ ਦਾ ਹਵਾਲਾ ਦਿੱਤਾ। ਇਸ ਦੇ ਨਾਲ ਹੀ ਉਨ੍ਹਾਂ ਦਾ ਤਰਕ ਸੀ ਕਿ ਸਰਕਾਰੀ ਕੋਠੀ 30 ਦਿਨਾਂ ਦੇ ਅੰਦਰ ਖ਼ਾਲੀ ਕੀਤੀ ਜਾਣੀ ਬਣਦੀ ਹੈ ਪਰ ਸਰਕਾਰ ਇਸ ਤਰ੍ਹਾਂ ਉਨ੍ਹਾਂ ਨਾਲ ਬਦਲਾਖੋਰੀ ਵਾਲਾ ਰਵੱਈਆ ਅਪਣਾ ਰਹੀ ਹੈ।