ਕੋਲੋਰਾਡੋ ਦੇ ਇਕ ਹਾਈ ਸਕੂਲ ਵਿੱਚ 3 ਵਿਦਿਆਰਥੀਆਂ ਨੂੰ ਮਾਰੀਆਂ ਗੋਲੀਆਂ, ਹਾਲਤ ਗੰਭੀਰ

 ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਕੋਲੋਰਾਡੋ ਦੇ ਇੱਕ ਹਾਈ ਸਕੂਲ ਵਿੱਚ 3 ਵਿਦਿਆਰਥੀਆਂ ਨੂੰ ਗੋਲੀਆਂ ਮਾਰ ਕੇ ਗੰਭੀਰ ਜ਼ਖਮੀ ਕਰ ਦੇਣ ਦੀ ਖਬਰ ਹੈ। ਜੈਫਰਸਨ ਕਾਊਂਟੀ ਸ਼ੈਰਿਫ ਦਫਤਰ ਨੂੰ ਦੁਪਹਿਰ 12.24 ਵਜੇ ਐਵਰਗਰੀਨ ਹਾਈ ਸਕੂਲ ਵਿੱਚ ਗੋਲੀਆਂ ਚੱਲਣ ਦੀ ਸੂਚਨਾ ਮਿਲੀ ਸੀ। ਦਫਤਰ ਦੇ ਬੁਲਾਰੇ ਜੈਕੀ ਕੈਲੀ ਅਨੁਸਾਰ ਇਹ ਸਕੂਲ ਡੈਨਵਰ ਦੇ ਦੱਖਣ-ਪੱਛਮ ਵਿੱਚ ਤਕਰੀਬਨ 30 ਮੀਲ ਦੂਰ ਸਥਿੱਤ ਹੈ। ਮੌਕੇ ਤੇ ਕਥਿੱਤ ਸ਼ੂਟਰ ਜੋ ਕਿ ਇਕ ਵਿਦਿਆਰਥੀ ਹੀ ਹੈ, ਵੀ ਜ਼ਖਮੀ ਹਾਲਤ ਵਿੱਚ ਮਿਲਿਆ ਹੈ। ਬੁਲਾਰੇ ਨੇ ਸਪੱਸ਼ਟ ਕੀਤਾ ਕਿ ਮੌਕੇ ਤੇ ਪੁੱਜੇ ਪੁਲਿਸ ਅਫਸਰਾਂ ਵੱਲੋਂ ਕੋਈ ਗੋਲੀ ਨਹੀਂ ਚਲਾਈ ਗਈ। ਕਥਿੱਤ ਸ਼ੂਟਰ ਤੇ ਦੋ ਵਿਦਿਆਰਥੀਆਂ ਨੂੰ ਲੇਕਵੁੱਡ ਵਿੱਚ ਸੇਂਟ ਐਨਥਨੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਜਿਥੇ ਕਿ ਉਨਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ।