ਨੇਪਾਲ ਵਿੱਚ 5 ਮਾਰਚ ਹੋਣਗੀਆਂ ਸੰਸਦੀ ਚੋਣਾਂ

 ਬੀਤੇ ਦਿਨ ਹੀ ਇੱਕ ਹਫ਼ਤੇ ਦੇ ਹਿੰਸਕ ਵਿਰੋਧ ਪ੍ਰਦਰਸ਼ਨਾਂ ਦੇ ਚਲਦਿਆਂ ਕੇਪੀ ਸ਼ਰਮਾ ਓਲੀ ਅਸਤੀਫਾ ਦੇਣ ਤੋਂ ਬਾਅਦ ਸੁਸ਼ੀਲਾ ਕਾਰਕੀ (73) ਨੇ ਦੇਸ਼ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਵਜੋਂ ਅਹੁਦਾ ਸੰਭਾਲਿਆ ਅਤੇ ਪ੍ਰਧਾਨ ਮੰਤਰੀ ਵਜੋਂ ਹਲਫ਼ ਲਿਆ।

ਰਾਸ਼ਟਰਪਤੀ ਪੌਡੇਲ ਨੇ ਸ਼ੁੱਕਰਵਾਰ ਨੂੰ ਨਵੇਂ ਨਿਯੁਕਤ ਪ੍ਰਧਾਨ ਮੰਤਰੀ ਦੀ ਸਿਫ਼ਾਰਸ਼ &rsquoਤੇ ਪ੍ਰਤੀਨਿਧੀ ਸਭਾ ਨੂੰ ਭੰਗ ਕਰਦੇ ਹੋਏ ਕਿਹਾ ਕਿ ਅਗਲੀਆਂ ਸੰਸਦੀ ਚੋਣਾਂ 5 ਮਾਰਚ ਨੂੰ ਹੋਣਗੀਆਂ।

ਉੱਧਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ Narendra Modi ਨੇ ਅੱਜ ਨੇਪਾਲ ਦੀ ਅੰਤਰਿਮ ਪ੍ਰਧਾਨ ਮੰਤਰੀ ਸੁਸ਼ੀਲਾ ਕਾਰਕੀ PM Sushila Karki ਨੂੰ ਅਹੁਦਾ ਸੰਭਾਲਣ &rsquoਤੇ ਵਧਾਈ ਦਿੱਤੀ ਅਤੇ ਉਨ੍ਹਾਂ ਦੀ ਨਿਯੁਕਤੀ ਨੂੰ &lsquoਮਹਿਲਾ ਸ਼ਕਤੀਕਰਨ ਦੀ ਸ਼ਾਨਦਾਰ ਮਿਸਾਲ&rsquo ਕਰਾਰ ਦਿੱਤਾ।

ਜ਼ਿਕਰਯੋਗ ਹੈ ਕਿ ਮੁਲਕ &rsquoਚ ਸੋਸ਼ਲ ਮੀਡੀਆ &rsquoਤੇ ਪਾਬੰਦੀ ਲਗਾਉਣ ਅਤੇ ਕੇ ਪੀ ਸ਼ਰਮਾ ਓਲੀ ਦੀ ਅਗਵਾਈ ਹੇਠਲੀ ਸਰਕਾਰ &rsquoਚ ਵਧ ਰਹੇ ਭ੍ਰਿਸ਼ਟਾਚਾਰ ਤੋਂ ਤੰਗ ਆ ਕੇ ਨੌਜਵਾਨ ਸੋਮਵਾਰ ਨੂੰ ਸੜਕਾਂ &rsquoਤੇ ਆ ਗਏ ਸਨ ਜਿਸ ਕਾਰਨ ਓਲੀ ਨੂੰ ਅਹੁਦੇ ਤੋਂ ਲਾਂਭੇ ਹੋਣਾ ਪਿਆ ਸੀ। ਉਧਰ &lsquoਜੈੱਨ ਜ਼ੀ&rsquo ਦੇ ਹਿੰਸਕ ਪ੍ਰਦਰਸ਼ਨਾਂ &rsquoਚ ਮ੍ਰਿਤਕਾਂ ਦੀ ਗਿਣਤੀ ਵਧ ਕੇ 51 ਹੋ ਗਈ ਹੈ ਜਿਸ &rsquoਚ ਇਕ ਭਾਰਤੀ ਅਤੇ ਤਿੰਨ ਪੁਲੀਸ ਕਰਮੀ ਵੀ ਸ਼ਾਮਲ ਹਨ।