ਅਪਰਾਧ ਨਾਲ ਨਜਿੱਠਣ ਲਈ ਮੈਮਫਿਸ ਵਿੱਚ ਨੈਸ਼ਨਲ ਗਾਰਡ ਤਾਇਨਾਤ ਹੋਣਗੇ- ਟਰੰਪ

ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਲਾਨ ਕੀਤਾ ਹੈ ਕਿ ਦੇਸ਼ ਦੇ ਵੱਡੇ ਸ਼ਹਿਰਾਂ ਵਿੱਚ ਅਪਰਾਧ ਨਾਲ ਨਜਿੱਠਣ ਦੀਆਂ ਕੋਸ਼ਿਸ਼ਾਂ ਦੇ ਹਿੱਸੇ ਵਜੋਂ ਉਸ ਦਾ ਪ੍ਰਸ਼ਾਸਨ ਮੈਮਫਿਸ ਵਿੱਚ ਨੈਸ਼ਨਲ ਗਾਰਡ ਤਾਇਨਾਤ ਕਰ ਰਿਹਾ ਹੈ। ਸ਼ਹਿਰ ਵਿਚਲੇ ਹਾਲਾਤ ਨੂੰ ਗੰਭੀਰ ਦਸਦਿਆਂ ਉਨਾਂ ਕਿਹਾ ਕਿ ਮੇਅਰ ਤੇ ਟੈਨੇਸੀ ਦੇ ਗਵਰਨਰ ਉਸ ਦੀ ਕਾਰਵਾਈ ਤੋਂ ਖੁਸ਼ ਹਨ ਜਿਸ ਕਾਰਵਾਈ ਤਹਿਤ ਨੈਸ਼ਨਲ ਗਾਰਡ ਤਾਇਨਾਤ ਹੋਣਗੇ ਤੇ ਹਰ ਉਸ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਜਾਵੇਗਾ ਜਿਸ ਦੀ ਸਾਨੂੰ ਲੋੜ ਹੋਵੇਗੀ। ਦੂਸਰੇ ਪਾਸੇ ਮੈਮਫਿਸ ਦੇ ਮੇਅਰ ਪਾਲ ਯੰਗ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਹੈ ਕਿ ਇਹ ਉਸ ਦੀ ਬੇਨਤੀ ਉਪਰ ਨਹੀਂ ਕੀਤਾ ਜਾ ਰਿਹਾ ਬਲ ਕਿ ਉਸ ਨੂੰ ਤਾਂ ਸਵੇਰੇ ਪਤਾ ਲੱਗਾ ਕਿ ਰਾਸ਼ਟਰਪਤੀ ਤੇ ਗਵਰਨਰ ਨੈਸ਼ਨਲ ਗਾਰਡ ਸਮੇਤ ਹੋਰ ਸੰਘੀ ਸਾਧਨਾਂ ਨੂੰ ਸ਼ਹਿਰ ਵਿੱਚ ਤਾਇਨਾਤ ਕਰ ਰਹੇ ਹਨ। ਮੇਅਰ ਨੇ ਕਿਹਾ ਕਿ ਮੈ ਨੈਸ਼ਨਲ ਗਾਰਡ ਤਾਇਨਾਤ ਕਰਨ ਲਈ ਨਹੀਂ ਕਿਹਾ ਤੇ ਮੈ ਨਹੀਂ ਸੋਚਦਾ ਕਿ ਅਪਰਾਧ ਨਾਲ ਨਜਿੱਠਣ ਦਾ ਇਹ ਕੋਈ ਢੰਗ -ਤਰੀਕਾ ਹੈ।