ਆਸਟਰੇਲੀਆ: ਨਸਲਵਾਦ ਤੇ ਫਾਸ਼ੀਵਾਦ iਖ਼ਲਾਫ਼ ਸੜਕਾਂ ’ਤੇ ਨਿੱਤਰੇ ਲੋਕ

ਆਸਟਰੇਲੀਆ ਵਿੱਚ ਵੱਡੇ ਪੱਧਰ &rsquoਤੇ ਲੋਕ ਨਸਲਵਾਦ ਤੇ ਫਾਸ਼ੀਵਾਦ iਖ਼ਲਾਫ਼ ਸੜਕਾਂ &rsquoਤੇ ਨਿੱਤਰ ਆਏ। ਕੁਈਨਜ਼ਲੈਂਡ ਸੂਬੇ ਦੇ ਸ਼ਹਿਰ ਬ੍ਰਿਸਬਨ ਵਿੱਚ &lsquoਕੈਂਪੇਨ ਅਗੇਂਸਟ ਰੇਸਿਜ਼ਮ ਐਂਡ ਫਾਸ਼ਿਜ਼ਮ&rsquo ਵੱਲੋਂ ਨਸਲਵਾਦ ਅਤੇ ਫਾਸ਼ੀਵਾਦ iਖ਼ਲਾਫ਼ ਪ੍ਰਦਰਸ਼ਨ ਵਿੱਚ ਹਜ਼ਾਰਾਂ ਲੋਕਾਂ ਨੇ ਹਿੱਸਾ ਲਿਆ। ਇਹ ਪ੍ਰਦਰਸ਼ਨ ਕੌਮੀ ਪੱਧਰੀ &lsquoਨੈਸ਼ਨਲ ਡੇਅ ਆਫ ਐਕਸ਼ਨ ਅਗੇਂਸਟ ਰੇਸਿਜ਼ਮ ਐਂਡ ਫਾਸ਼ਿਜ਼ਮ&rsquo ਦਾ ਹਿੱਸਾ ਸੀ। ਬ੍ਰਿਸਬਨ ਵਿੱਚ ਇਹ ਰੈਲੀ ਕਿੰਗ ਜੌਰਜ ਸਕੁਏਅਰ ਵਿਖੇ ਦੁਪਹਿਰ 12 ਵਜੇ ਸ਼ੁਰੂ ਹੋਈ। ਪ੍ਰਦਰਸ਼ਨਕਾਰੀਆਂ ਵਿੱਚ ਮੂਲ ਵਾਸੀ, ਫਲਸਤੀਨ ਸਮਰਥਕ ਅਤੇ ਵੱਖ-ਵੱਖ ਕੌਮੀ ਪਿਛੋਕੜਾਂ ਵਾਲੇ ਨਾਗਰਿਕ ਸ਼ਾਮਲ ਸਨ। ਉਨ੍ਹਾਂ ਨਸਲਵਾਦ, ਨਫ਼ਰਤੀ ਭਾਸ਼ਣਾਂ ਅਤੇ ਫਾਸ਼ੀਵਾਦੀ ਵਿਚਾਰਧਾਰਾ iਖ਼ਲਾਫ਼ ਨਾਅਰੇਬਾਜ਼ੀ ਕੀਤੀ। ਰੈਲੀ ਦੌਰਾਨ ਬੁਲਾਰਿਆਂ ਨੇ ਆਸਟਰੇਲੀਆ ਵਿੱਚ ਵਧ ਰਹੇ ਨਸਲੀ ਵਿਤਕਰੇ &rsquoਤੇ ਚਿੰਤਾ ਪ੍ਰਗਟ ਕੀਤੀ ਅਤੇ ਸਰਕਾਰ ਤੋਂ ਹਰ ਪੱਧਰ ਦੇ ਨਸਲਵਾਦ iਖ਼ਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ।