ਕੈਨੇਡਾ ਡਿਪੋਰਟ ਕਰੇਗਾ 2,857 ਭਾਰਤੀ

ਖਾਲਿਸਤਾਨ ਹਮਾਇਤੀ ਹੋਣ ਦਾ ਦਾਅਵਾ ਕਰਦਿਆਂ ਕੈਨੇਡਾ ਵਿਚ ਪੱਕਾ ਹੋਣ ਦਾ ਸੁਪਨੇ ਦੇਖ ਰਹੇ ਸੈਂਕੜੇ ਪੰਜਾਬੀਆਂ ਨੂੰ ਵੱਡਾ ਝਟਕਾ ਲੱਗਾ ਜਦੋਂ ਰਫ਼ਿਊਜੀ ਬੋਰਡ ਨੇ ਉਨ੍ਹਾਂ ਦੇ ਅਸਾਇਲਮ ਕਲੇਮ ਰੱਦ ਕਰ ਦਿਤੇ ਅਤੇ ਹੁਣ ਇਨ੍ਹਾਂ ਨੂੰ ਡਿਪੋਰਟ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਦੂਜੇ ਪਾਸੇ ਕੈਨੇਡੀਅਨ ਅਦਾਲਤਾਂ ਵਿਚ ਦਾਇਰ ਅਪੀਲਾਂ ਵੀ ਕਾਰਗਰ ਸਾਬਤ ਨਹੀਂ ਹੋ ਰਹੀਆਂ ਹਾਂ ਅਤੇ ਮੌਜੂਦਾ ਵਰ੍ਹੇ ਦੌਰਾਨ ਸਾਹਮਣੇ ਆਏ 34 ਫੈਸਲਿਆਂ ਵਿਚੋਂ 30 ਨਾਂਹਪੱਖੀ ਰਹੇ। ਤਾਜ਼ਾ ਫੈਸਲਾ ਪ੍ਰਦੀਪ ਸਿੰਘ ਬਨਾਮ ਲੋਕ ਸੁਰੱਖਿਆ ਮੰਤਰੀ ਮਾਮਲੇ ਵਿਚ ਆਇਆ ਹੈ ਜਿਥੇ ਡਿਪੋਰਟੇਸ਼ਨ ਹੁਕਮਾਂ &rsquoਤੇ ਰੋਕ ਲਾਉਣ ਦੀ ਮੰਗ ਕੀਤੀ ਗਈ ਸੀ।
ਪ੍ਰਦੀਪ ਸਿੰਘ ਨੇ ਖਾਲਿਸਤਾਨ ਹਮਾਇਤੀ ਹੋਣ ਅਤੇ ਭਾਰਤ ਡਿਪੋਰਟ ਕੀਤੇ ਜਾਣ &rsquoਤੇ ਜਾਨ ਦਾ ਖਤਰਾ ਹੋਣ ਦਾ ਦਾਅਵਾ ਸਾਬਤ ਕਰਦਿਆਂ ਆਪਣੇ ਮਾਪਿਆਂ ਦੇ ਹਲਫ਼ੀਆ ਬਿਆਨ ਅਤੇ ਸੋਸ਼ਲ ਮੀਡੀਆ &rsquoਤੇ ਆਧਾਰਤ ਸਬੂਤ ਪੇਸ਼ ਕੀਤੇ ਪਰ ਜੱਜ ਨੇ ਇਨ੍ਹਾਂ ਨੂੰ ਮੰਨਣ ਤੋਂ ਨਾਂਹ ਕਰ ਦਿਤੀ। ਟੋਰਾਂਟੋ ਸਥਿਤ ਫੈਡਰਲ ਅਦਾਲਤ ਨੇ 6 ਸਤੰਬਰ ਨੂੰ ਸੁਣਾਏ ਫੈਸਲੇ ਵਿਚ ਕਿਹਾ ਕਿ ਬਿਨੈਕਾਰ ਵੱਲੋਂ ਪੇਸ਼ ਦਸਤਾਵੇਜ਼ਾਂ ਨੂੰ ਧਿਆਨ ਵਿਚ ਰਖਦਿਆਂ ਡਿਪੋਰਟੇਸ਼ਨ &rsquoਤੇ ਰੋਕ ਨਹੀਂ ਲਾਈ ਜਾ ਸਕਦੀ। ਪ੍ਰਦੀਪ ਸਿੰਘ ਪਹਿਲੀ ਵਾਰ ਫ਼ਰਵਰੀ 2023 ਵਿਚ ਸਪਾਊਜ਼ਲ ਵਰਕ ਪਰਮਿਟ &rsquoਤੇ ਕੈਨੇਡਾ ਪੁੱਜਾ ਸੀ। 10 ਨਵੰਬਰ 2024 ਨੂੰ ਵਰਕ ਪਰਮਿਟ ਖਤਮ ਹੋ ਗਿਆ ਪਰ ਉਸ ਵੱਲੋਂ ਮਿਆਦ ਵਧਾਉਣ ਦੀ ਅਰਜ਼ੀ ਦਾਇਰ ਨਾ ਕੀਤੀ ਗਈ। ਇਸੇ ਦੌਰਾਨ 16 ਨਵੰਬਰ ਨੂੰ 2024 ਨੂੰ ਅਸਾਇਲਮ ਕਲੇਮ ਕਰ ਦਿਤਾ।