ਲੰਡਨ ਵਿੱਚ ਗੈਰ-ਕਾਨੂੰਨੀ-ਪ੍ਰਵਾਸੀ ਮੁੱਦੇ 'ਤੇ ਇੱਕ ਲੱਖ ਲੋਕਾਂ ਨੇ ਕੀਤਾ ਪ੍ਰਦਰਸ਼ਨ

ਲੰਡਨ- ਬਰਤਾਨੀਆ ਵਿੱਚ ਗੈਰ-ਕਾਨੂੰਨੀ ਪ੍ਰਵਾਸੀਆਂ ਦੀ ਵਧਦੀ ਆਬਾਦੀ ਖਿਲਾਫ ਸ਼ਨੀਵਾਰ ਨੂੰ ਲੰਡਨ ਵਿੱਚ ਇੱਕ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਇਸ ਵਿੱਚ 1 ਲੱਖ ਤੋਂ ਵੱਧ ਲੋਕਾਂ ਨੇ ਹਿੱਸਾ ਲਿਆ। ਇਸ ਵਿਰੋਧ ਪ੍ਰਦਰਸ਼ਨ ਨੂੰ 'ਯੂਨਾਈਟ ਦ ਕਿੰਗਡਮ' ਨਾਮ ਦਿੱਤਾ ਗਿਆ ਸੀ, ਜਿਸਦੀ ਅਗਵਾਈ ਇੰਮੀਗ੍ਰੇਸ਼ਨ ਵਿਰੋਧੀ ਨੇਤਾ ਟੌਮੀ ਰੌਬਿਨਸਨ ਨੇ ਕੀਤੀ ਸੀ। ਇਸਨੂੰ ਦੇਸ਼ ਦੀ ਸਭ ਤੋਂ ਵੱਡੀ ਸੱਜੇ-ਪੱਖੀ ਰੈਲੀ ਮੰਨਿਆ ਜਾਂਦਾ ਹੈ। ਟੇਸਲਾ ਦੇ ਮਾਲਕ ਐਲੋਨ ਮਸਕ ਵੀਡੀਓ ਰਾਹੀਂ ਇਸ ਪ੍ਰਦਰਸ਼ਨ ਵਿੱਚ ਸ਼ਾਮਿਲ ਹੋਏ। ਮੀਡੀਆ ਚੈਨਲ 'ਦਿ ਇੰਡੀਪੈਂਡੈਂਟ' ਅਨੁਸਾਰ, ਉਨ੍ਹਾਂ ਨੇ ਟੌਮੀ ਰੌਬਿਨਸਨ ਨਾਲ ਗੱਲ ਕੀਤੀ। ਮਸਕ ਨੇ ਕਿਹਾ ਕਿ ਹਿੰਸਾ ਤੁਹਾਡੇ ਕੋਲ ਆ ਰਹੀ ਹੈ। ਜਾਂ ਤਾਂ ਲੜੋ ਜਾਂ ਮਰੋ।' ਮਸਕ ਨੇ ਬ੍ਰਿਟੇਨ ਵਿੱਚ ਸੰਸਦ ਭੰਗ ਕਰਨ ਦੀ ਮੰਗ ਕੀਤੀ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੂੰ ਬਦਲਣਾ ਪਵੇਗਾ।
ਉਸੇ ਸਮੇਂ, ਬ੍ਰਿਟਿਸ਼ ਪ੍ਰਧਾਨ ਮੰਤਰੀ ਕੀਰ ਸਟਾਰਮਰ ਇੱਕ ਫੁੱਟਬਾਲ ਮੈਚ ਦੇਖ ਰਹੇ ਸਨ। ਜਦੋਂ ਸ਼ਹਿਰ ਵਿੱਚ ਹਿੰਸਾ ਹੋ ਰਹੀ ਸੀ ਤਾਂ ਉਹ ਆਪਣੇ ਪੁੱਤਰ ਨਾਲ ਲੰਡਨ ਦੇ ਅਮੀਰਾਤ ਸਟੇਡੀਅਮ ਵਿੱਚ ਸਨ।