ਭਾਈ ਸੰਦੀਪ ਸਿੰਘ ਸੰਨੀ ਦੇ ਹੱਕ ਵਿਚ ਸਮੁੱਚੀਆਂ ਪੰਥਕ ਸੰਸਥਾਵਾਂ, ਜਥੇਬੰਦੀਆਂ ਪੰਥ ਦਰਦੀਆਂ ਨੂੰ ਖੜਨ ਦੀ ਅਪੀਲ: ਪੰਥਕ ਜਥੇਬੰਦੀਆਂ ਜਰਮਨੀ

ਨਵੀਂ ਦਿੱਲੀ  (ਮਨਪ੍ਰੀਤ ਸਿੰਘ ਖਾਲਸਾ):- ਜਰਮਨੀ ਦੀਆਂ ਪੰਥਕ ਜਥੇਬੰਦੀਆਂ ਦੇ ਆਗੂ ਸਹਿਬਾਨਾ ਜਥੇਦਾਰ ਰੇਸ਼ਮ ਸਿੰਘ ਬੱਬਰ, ਭਾਈ ਅਵਤਾਰ ਸਿੰਘ ਬੱਬਰ ਭਾਈ ਰਾਜਿੰਦਰ ਸਿੰਘ ਬੱਬਰ, ਸਿੱਖ ਫੈਡਰੇਸ਼ਨ ਜਰਮਨੀ ਪ੍ਰਧਾਨ ਭਾਈ ਗੁਰਮੀਤ ਸਿੰਘ ਖਨਿਆਣ, ਭਾਈ ਗੁਰਦਿਆਲ ਸਿੰਘ ਲਾਲੀ,ਦਲ ਖਾਲਸਾ ਜਰਮਨੀ ਪ੍ਰਧਾਨ ਭਾਈ ਹਰਮੀਤ ਸਿੰਘ, ਭਾਈ ਅੰਗਰੇਜ਼ ਸਿੰਘ, ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਜਰਮਨੀ ਪ੍ਰਧਾਨ ਭਾਈ ਲਖਵਿੰਦਰ ਸਿੰਘ ਮੱਲ੍ਹੀ ਅਤੇ ਅਮ੍ਰਿਤਸਰ ਅਕਾਲੀ ਦਲ ਜਰਮਨੀ ਪ੍ਰਧਾਨ ਭਾਈ ਹੀਰਾ ਸਿੰਘ ਮੱਤੇਵਾਲ ਆਦਿ ਸਿੰਘਾਂ ਨੇ ਕਿਹਾ ਕਿ ਪਟਿਆਲਾ ਜੇਲ ਵਿੱਚ ਨਜ਼ਰਬੰਦ ਭਾਈ ਸੰਦੀਪ ਸਿੰਘ ਸਨੀ ਦੇ ਅਹਾਤੇ ਵਿੱਚ ਜੇਲ੍ਹ ਅਧਿਕਾਰੀਆਂ ਨੇ ਜਾਣ ਬੁੱਝ ਕੇ ਬਹੁਤ ਹੀ ਸੋਚੀ ਸਮਝੀ ਸਾਜ਼ਿਸ਼ ਤਹਿਤ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਸਜਾ ਆਫਤ ਤਿੰਨ ਪੁਲਿਸ ਅਧਿਕਾਰੀਆਂ ਨੂੰ ਪਾਇਆ। ਜਿਸ ਦਾ ਕਿ ਭਾਈ ਸੰਦੀਪ ਸਿੰਘ ਸਨੀ ਵਲੋਂ ਵਿਰੋਧ ਵੀ ਕੀਤਾ ਗਿਆ ਪਰ ਕੋਈ ਸੁਣਵਾਈ ਨਹੀ ਹੋਈ। ਇਹ ਸਭ ਕੁਝ ਪਹਿਲਾਂ ਤਹਿ ਸ਼ੁਦਾ ਨੀਤੀ ਨਾਲ ਹੀ ਹੋਇਆ ਸੀ। ਭਾਈ ਸੰਦੀਪ ਸਿੰਘ ਲੱਗਭਗ ਤਿੰਨ ਸਾਲ ਤੋਂ ਦੂਜੇ ਕੈਦੀਆਂ ਅਤੇ ਮੁਲਾਜ਼ਮਾਂ ਨਾਲ ਬਹੁਤ ਹੀ ਵਧੀਆ ਵਿਹਾਰ ਨਾਲ ਵਿਚਰ ਰਹੇ ਸਨ। ਭਾਵੇਂ ਕਿ ਇਨ੍ਹਾਂ ਬੁੱਚੜ ਪੁਲਿਸ ਵਾਲਿਆਂ ਨੂੰ ਸਜ਼ਾ ਹੋ ਗਈ ਸੀ ਪਰ ਇਨ੍ਹਾਂ ਦਾ ਹੰਕਾਰ ਨਹੀ ਸੀ ਗਿਆ। ਕਿਉਂਕਿ ਇਨ੍ਹਾਂ ਦੇ ਮੂੰਹ ਨੂੰ ਨਿਰਦੋਸ਼ਾਂ ਦਾ ਖੂਨ ਹੀ ਇੰਨਾ ਲੱਗਿਆ ਹੋਇਆ ਸੀ। ਜੁਝਾਰੂ ਸਿੰਘਾਂ ਦੇ ਪਰਿਵਾਰਾਂ ਤੇ ਇਨ੍ਹਾਂ ਨੇ ਉਹ ਕਹਿਰ ਢਾਹਿਆ ਸੀ ਜੋ ਬਿਆਨ ਵੀ ਨਹੀ ਕੀਤਾ ਜਾ ਸਕਦਾ। ਉਸੇ ਗਲਤ ਫਹਿਮੀ ਵਿੱਚ ਇਹ ਇਸ ਸਿੰਘ ਤੇ ਹਮਲਾਵਰ ਹੋ ਕੇ ਆਏ। ਪਰ ਇਨ੍ਹਾਂ ਨੂੰ ਇਹ ਭੁੱਲ ਗਿਆ ਸੀ ਕਿ ਉਦੋਂ ਇਹ ਸਿੰਘਾਂ ਨੂੰ ਹਥਕੜੀਆਂ ਵਿੱਚ ਜਕੜ ਕੇ ਮੁਕਾਬਲੇ ਬਣਾਉਂਦੇ ਸਨ, ਅੱਜ ਇਨ੍ਹਾਂ ਦਾ ਬਾਹ ਇੱਕ ਖੁੱਲੇ ਸ਼ੇਰ ਨਾਲ ਪੈਣਾ ਹੈ। ਬੱਸ ਫਿਰ ਕੀ ਸੀ ਸਿੰਘ ਗੁਰੂ ਦਾ ਓਟ ਆਸਰਾ ਲੈ ਕੇ ਇਵੇਂ ਟੁੱਟ ਪਿਆ ਜਿਵੇਂ ਦਸਮ ਪਿਤਾ ਦਾ ਥਾਪੜਾ ਲੈ ਕੇ ਭਾਈ ਬਚਿੱਤਰ ਸਿੰਘ ਮਸਤ ਹਾਥੀ ਤੇ ਪਿਆ ਸੀ।