ਅਪੋਲੋ ਟਾਇਰਸ ਬਣਿਆ ਭਾਰਤੀ ਕ੍ਰਿਕਟ ਟੀਮ ਦਾ ਨਵਾਂ ਸਪਾਂਸਰ

ਭਾਰਤੀ ਕ੍ਰਿਕਟ ਕੰਟਰੋਲ ਬੋਰਡ ਵੱਲੋਂ ਨਵੇਂ ਟਾਈਟਲ ਸਪਾਂਸਰ ਦੀ ਭਾਲ ਖਤਮ ਹੋ ਗਈ ਹੈ। ਰਿਪੋਰਟਾਂ ਮੁਤਾਬਕ ਟੀਮ ਇੰਡੀਆ ਆਪਣੀ ਜਰਸੀ 'ਤੇ ਅਪੋਲੋ ਟਾਇਰਸ ਦੇ ਨਾਮ ਨਾਲ ਖੇਡਦੀ ਨਜ਼ਰ ਆਵੇਗੀ। ਭਾਰਤੀ ਕ੍ਰਿਕਟ ਕੰਟਰੋਲ ਬੋਰਡ ਅਤੇ ਕੰਪਨੀ ਵਿਚਕਾਰ ਸੌਦਾ ਹੋ ਗਿਆ ਹੈ।
ਮੰਨਿਆ ਜਾ ਰਿਹਾ ਹੈ ਕਿ ਅਪੋਲੋ ਟਾਇਰਸ ਕੰਪਨੀ ਹਰ ਮੈਚ ਲਈ BCCI ਨੂੰ 4.5 ਕਰੋੜ ਰੁਪਏ ਦਾ ਭੁਗਤਾਨ ਕਰੇਗੀ। ਤਿੰਨ ਸਾਲ ਲਈ ਕੁੱਲ 579 ਕਰੋੜ ਰੁਪਏ ਦਾ ਸੌਦਾ ਹੋਇਆ ਹੈ। ਜ਼ਿਕਰਯੋਗ ਹੈ ਕਿ ਆਨਲਾਈਨ ਗੇਮਿੰਗ ਬਿੱਲ 2025 ਦੇ ਪੇਸ਼ ਹੋਣ ਤੋਂ ਬਾਅਦ ਡ੍ਰੀਮ 11 ਅਤੇ BCCI ਵਿਚਕਾਰ ਸਮਝੌਤਾ ਖਤਮ ਹੋ ਗਿਆ ਸੀ। ਇਸ ਤੋਂ ਪਹਿਲਾਂ ਡ੍ਰੀਮ 11 ਟੀਮ ਇੰਡੀਆ ਦੀ ਟਾਈਟਲ ਸਪਾਂਸਰ ਸੀ।