ਪਰਮੀਸ਼ ਵਰਮਾ ਦੀ ਫ਼ਿਲਮ ਦੀ ਸ਼ੂਟਿੰਗ ਦੌਰਾਨ ਧਮਾਕਾ, ਚਿਹਰੇ ‘ਤੇ ਲੱਗੀਆਂ ਸੱਟਾਂ

ਪੰਜਾਬੀ ਗਾਇਕ ਅਤੇ ਅਦਾਕਾਰ ਪਰਮੀਸ਼ ਵਰਮਾ ਹਰਿਆਣਾ ਦੇ ਅੰਬਾਲਾ ਵਿੱਚ ਸ਼ੂਟਿੰਗ ਦੌਰਾਨ ਉਨ੍ਹਾਂ ਦੀ ਕਾਰ &lsquoਤੇ ਗੋਲੀ ਲੱਗਣ ਨਾਲ ਜ਼ਖਮੀ ਹੋ ਗਏ। ਇਸ ਘਟਨਾ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਕੀਤਾ ਗਿਆ। ਪਰਮੀਸ਼ ਨੇ ਸੋਸ਼ਲ ਮੀਡੀਆ ਤੇ ਪੋਸਟ ਸਾਂਝੀ ਕਰਕੇ ਦੱਸਿਆ ਕਿ ਉਹ ਠੀਕ ਹੈ।

ਦਰਅਸਲ, ਪਰਮੀਸ਼ ਵਰਮਾ ਆਪਣੀ ਆਉਣ ਵਾਲੀ ਫਿਲਮ &lsquoਸ਼ੇਰਾ&rsquo ਦੀ ਸ਼ੂਟਿੰਗ ਲਈ ਅੰਬਾਲਾ ਆਏ ਹੋਏ ਹਨ, ਸੋਮਵਾਰ ਨੂੰ ਇੱਥੇ ਇੱਕ ਟੇਕ ਦੌਰਾਨ ਪਰਮੀਸ਼ ਦੀ ਕਾਰ &lsquoਤੇ ਇੱਕ ਨਕਲੀ ਗੋਲੀ ਚਲਾਈ ਗਈ, ਜਿਸ ਕਾਰਨ ਕਾਰ ਦਾ ਸ਼ੀਸ਼ਾ ਟੁੱਟ ਗਿਆ। ਕਿਉਂਕਿ ਇਸ ਦੌਰਾਨ ਪਰਮੀਸ਼ ਕਾਰ ਦੇ ਅੰਦਰ ਬੈਠਾ ਸੀ ਤਾਂ ਸ਼ੀਸ਼ਾ ਟੁੱਟ ਕੇ ਉਸ ਦੇ ਚਿਹਰੇ &lsquoਤੇ ਲੱਗਿਆ, ਜਿਸ ਨਾਲ ਉਨ੍ਹਾਂ ਦਾ ਚਿਹਰਾ ਜ਼ਖਮੀ ਹੋ ਗਿਆ।