ਆਸਟਰੇਲੀਆ ’ਚ ਹੁਣ 16 ਸਾਲ ਤੋਂ ਘੱਟ ਉਮਰ ਦੇ ਬੱਚੇ ਨਹੀਂ ਚਲਾ ਸਕਣਗੇ ਸੋਸ਼ਲ ਮੀਡੀਆ
_17Sep25081136AM.jpeg)
ਆਸਟਰੇਲੀਆ ਦੇ ਅਧਿਕਾਰੀਆਂ ਨੇ ਕਿਹਾ ਕਿ ਦੇਸ਼ ਵਿੱਚ ਦਸੰਬਰ ਮਹੀਨੇ ਤੋਂ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਸੋਸ਼ਲ ਮੀਡੀਆ ਖਾਤਿਆਂ &rsquoਤੇ ਪਾਬੰਦੀ ਲਾਗੂ ਹੋਣ ਵਾਲੀ ਹੈ, ਜਿਸ ਕਰਕੇ ਸੋਸ਼ਲ ਮੀਡੀਆ ਪਲੇਟਫਾਰਮ 10 ਦਸੰਬਰ ਤੋਂ ਸਾਰੇ ਖਾਤਾ ਧਾਰਕਾਂ ਤੋਂ ਉਮਰ ਦੀ ਪੁਸ਼ਟੀ ਦੀ ਮੰਗ ਨਾ ਕਰਨ। ਸਰਕਾਰ ਨੇ ਟਿਕਟਾਕ, ਫੇਸਬੁੱਕ, ਸਨੈਪਚੈਟ, ਰੈਡਿਟ, ਐਕਸ ਅਤੇ ਇੰਸਟਾਗ੍ਰਾਮ ਵਰਗੇ ਪਲੇਟਫਾਰਮਾਂ ਨੂੰ ਦੁਨੀਆ ਵਿੱਚ ਪਹਿਲੀ ਵਾਰ ਲੱਗ ਰਹੀ ਅਜਿਹੀ ਪਾਬੰਦੀ ਨੂੰ ਲਾਗੂ ਕਰਨ ਸਬੰਧੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ।
ਸਰਕਾਰ ਦਾ ਕਹਿਣਾ ਹੈ ਕਿ ਸਾਰੇ ਖਾਤਾ ਧਾਰਕਾਂ ਦੀ ਉਮਰ ਦੀ ਪੁਸ਼ਟੀ ਕਰਨਾ ਗੈਰ-ਵਾਜਬ ਹੋਵੇਗਾ। ਆਸਟਰੇਲੀਆ ਦੀ ਈ-ਸੇਫਟੀ ਕਮਿਸ਼ਨਰ ਜੂਲੀ ਇਨਮੈਨ ਗ੍ਰਾਂਟ, ਜਿਸ ਨੇ ਦਿਸ਼ਾ-ਨਿਰਦੇਸ਼ਾਂ ਦਾ ਖਰੜਾ ਤਿਆਰ ਕੀਤਾ ਸੀ ਨੇ ਕਿਹਾ ਕਿ ਸਾਡਾ ਮੰਨਣਾ ਹੈ ਕਿ ਜੇ ਪਲੇਟਫਾਰਮ ਹਰ ਕਿਸੇ ਦੀ ਉਮਰ ਦੀ ਦੁਬਾਰਾ ਪੁਸ਼ਟੀ ਕਰਨ ਤਾਂ ਇਹ ਗੈਰ-ਵਾਜਬ ਹੋਵੇਗਾ। ਉਨ੍ਹਾਂ ਦੇ ਸ਼ਬਦ &lsquoਦੁਬਾਰਾ ਪੁਸ਼ਟੀ&rsquo ਤੋਂ ਇਹ ਸੰਕੇਤ ਮਿਲਦਾ ਹੈ ਕਿ ਪਲੇਟਫਾਰਮਾਂ ਕੋਲ ਆਮ ਤੌਰ &rsquoਤੇ ਪਹਿਲਾਂ ਹੀ ਇਹ ਪਤਾ ਲਾਉਣ ਲਈ ਲੋੜੀਂਦਾ ਡੇਟਾ ਹੁੰਦਾ ਹੈ ਕਿ ਵਰਤੋਂਕਾਰ 16 ਸਾਲ ਤੋਂ ਵੱਧ ਉਮਰ ਦਾ ਹੈ। ਉਨ੍ਹਾਂ ਕਿਹਾ ਕਿ ਪਲੇਟਫਾਰਮਾਂ ਕੋਲ 16 ਧਿਆਨ ਕੇਂਦਰਿਤ ਕਰਨ ਲਈ ਸਾਲ ਤੋਂ ਘੱਟ ਉਮਰ ਦੇ ਬੱਚਿਆਂ &rsquoਤੇ ਟਾਰਗੈਟਿੰਗ ਤਕਨਾਲੋਜੀ ਹੈ।