ਰਾਹੁਲ ਗਾਂਧੀ ਦਾ ਪ੍ਰਧਾਨ ਮੰਤਰੀ ਨੂੰ ਪੱਤਰ – ਪੰਜਾਬ ਲਈ 20,000 ਕਰੋੜ ਰਾਹਤ ਪੈਕੇਜ ਦੀ ਮੰਗ

ਨਵੀਂ ਦਿੱਲੀ &ndash ਕਾਂਗਰਸੀ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਹੜ੍ਹ ਪ੍ਰਭਾਵਿਤ ਪੰਜਾਬ ਲਈ ਘੱਟੋ-ਘੱਟ 20,000 ਕਰੋੜ ਰੁਪਏ ਦੇ ਰਾਹਤ ਪੈਕੇਜ ਦੀ ਮੰਗ ਕੀਤੀ ਹੈ। ਉਨ੍ਹਾਂ ਕੇਂਦਰ ਵੱਲੋਂ ਐਲਾਨੇ ਗਏ 1,600 ਕਰੋੜ ਰੁਪਏ ਦੇ ਪੈਕੇਜ ਨੂੰ &ldquoਬਹੁਤ ਵੱਡਾ ਅਨਿਆਂ&rdquo ਕਿਹਾ।

ਰਾਹੁਲ ਗਾਂਧੀ ਨੇ ਆਪਣੇ ਪੱਤਰ ਵਿੱਚ ਹਾਲ ਹੀ ਵਿੱਚ ਕੀਤੀ ਪੰਜਾਬ ਯਾਤਰਾ ਦੌਰਾਨ ਦੇਖੀ ਤਬਾਹੀ ਨੂੰ &ldquoਹੈਰਾਨ ਕਰਨ ਵਾਲੀ&rdquo ਦੱਸਿਆ। ਉਨ੍ਹਾਂ ਖ਼ਾਸ ਤੌਰ &rsquoਤੇ ਜ਼ਿਕਰ ਕੀਤਾ ਕਿ ਚਾਰ ਲੱਖ ਏਕੜ ਤੋਂ ਵੱਧ ਝੋਨੇ ਦੀ ਫਸਲ ਬਰਬਾਦ ਹੋ ਗਈ ਹੈ, 10 ਲੱਖ ਤੋਂ ਵੱਧ ਪਸ਼ੂ ਮਰ ਗਏ ਹਨ ਅਤੇ ਲੱਖਾਂ ਪਰਿਵਾਰ ਉਜੜ ਗਏ ਹਨ।

ਉਨ੍ਹਾਂ ਕਿਹਾ ਕਿ ਹੜ੍ਹ ਕਾਰਨ ਪਿੰਡਾਂ ਦੇ ਪਿੰਡ ਇਕ ਦੂਜੇ ਨਾਲੋਂ ਕੱਟ ਗਏ ਹਨ ਅਤੇ ਬਹੁਤ ਸਾਰੀ ਖੇਤੀਬਾੜੀ ਜ਼ਮੀਨ ਹੁਣ ਖੇਤੀਯੋਗ ਨਹੀਂ ਰਹੀ। ਗਾਂਧੀ ਨੇ ਲਿਖਿਆ ਕਿ ਇਹ ਤਬਾਹੀ ਇੰਨੀ ਵੱਡੀ ਹੈ ਕਿ ਇਸ ਲਈ ਕੇਂਦਰ ਸਰਕਾਰ ਤੋਂ ਬਹੁਤ ਦਲੇਰਾਨਾ ਅਤੇ ਤੁਰੰਤ ਕਦਮ ਚੁੱਕਣ ਦੀ ਲੋੜ ਹੈ।

ਪੱਤਰ ਵਿੱਚ ਰਾਹੁਲ ਗਾਂਧੀ ਨੇ ਪੰਜਾਬ ਦੇ ਲੋਕਾਂ ਦੇ ਵੱਡੇ ਦਿਲ ਅਤੇ ਹੌਸਲੇ ਦਾ ਵੀ ਖ਼ਾਸ ਜ਼ਿਕਰ ਕੀਤਾ ਅਤੇ ਕਿਹਾ ਕਿ ਕੇਂਦਰ ਨੂੰ ਇਸ ਮੁਸ਼ਕਲ ਘੜੀ ਵਿੱਚ ਪੰਜਾਬ ਦੇ ਨਾਲ ਖੜ੍ਹਨਾ ਚਾਹੀਦਾ ਹੈ।