ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਸਮੁੱਚੀ ਮਨੁੱਖਤਾ ਦੀਆਂ ਰਾਜਨੀਤਕ, ਧਾਰਮਿਕ ਤੇ ਸਮਾਜਿਕ ਮਾਨਸਿਕ ਗੁੰਝਲ਼ਾਂ ਦਾ ਹੱਲ ਕਰਨ ਦੇ ਸਮਰੱਥ ਹੈ

ਜਥੇਦਾਰ ਮਹਿੰਦਰ ਸਿੰਘ ਯੂ।ਕੇ।

ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨੂੰ ਸਮਰਪਿਤ ਹੋ ਕੇ ਹੀ ਅਨੇਕਤਾ ਵਿੱਚ ਏਕਤਾ ਕਾਇਮ ਰੱਖੀ ਜਾ ਸਕਦੀ ਹੈ, ਆਰ.ਐੱਸ.ਐੱਸ. ਦੇ ਮੁਖੀ ਮੋਹਨ ਭਾਗਵਤ ਦੀ ਧਰਤੀ ਪੂਜਾ ਅਤੇ ਪਸ਼ੂ ਪੂਜਕ ਵਿਚਾਰਧਾਰਾ ਨਾਲ਼ ਨਹੀਂ।
ਯੂ.ਕੇ. ਡਰਬੀ ਸ਼ਹਿਰ ਤੋਂ ਛਪਦੇ, 08-03-2018 ਪੰਜਾਬ ਟਾਈਮਜ਼ ਦੇ ਪੰਨਾ 25 ਉੱੱਤੇ, ਆਰ.ਐੱਸ.ਐੱਸ. ਦੇ ਮੁਖੀ ਮੋਹਨ ਭਾਗਵਤ ਦਾ ਇਸ ਸਿਰਲੇਖ ਹੇਠ ਬਿਆਨ ਛਪਿਆ ਸੀ ਕਿ ਹਿੰਦੋਸਤਾਨ ਹੀ ਹੈ ਹਿੰਦੂ ਰਾਸ਼ਟਰ... ਸਾਡੇ ਲਈ ਭਾਰਤ ਮਾਤਾ ਸਭ ਤੋਂ ਉੱਪਰ, ਪਰਮਾਤਮਾ ਤੋਂ ਪਹਿਲਾਂ ਗਾਂ ਤੇ ਧਰਤੀ ਦੀ ਭਗਤੀ ਕਰੋ ਕਿਉਂਕਿ ਦੋਵੇਂ ਮਾਤਾ ਹਨ।
ਉਕਤ ਖ਼ਬਰ ਵਿੱਚ ਮੋਹਨ ਭਾਗਵਤ ਦੇ ਬਿਆਨਾਂ ਦਾ ਸਾਰ-ਅੰਸ਼ ਹੈ ਕਿ ਹਿੰਦੋਸਤਾਨ, ਹਿੰਦੂ ਰਾਸ਼ਟਰ ਭਾਰਤ ਵਿੱਚ ਰਹਿਣ ਵਾਲ਼ੇ ਸਭ ਹਿੰਦੂ ਹਨ, ਜੇਕਰ ਦੇਸ਼ ਦਾ ਕੁਝ ਬੁਰਾ ਹੋ ਗਿਆ ਤਾਂ ਹਿੰਦੂ ਹੀ ਜ਼ਿੰਮੇਵਾਰ ਠਹਿਰਾਇਆ ਜਾਵੇਗਾ, ਅਤੇ 'ਹਮ ਸਭ ਏਕ ਹੈਂ', ਅਸੀਂ ਜਾਤ-ਪਾਤ, ਪੰਥ, ਸੂਬੇ ਵਿੱਚ ਨਾ ਵੰਡ ਕੇ ਆਪਣੀ ਅਨੇਕਤਾ ਵਿੱਚ ਏਕਤਾ ਦਾ ਉਤਸਵ ਮਨਾਈਏ ਤੇ ਹਿੰਦੂ ਹੋਣ ਤੇ ਮਾਣ ਮਹਿਸੂਸ ਕਰੀਏ। ਸਾਡੇ ਲਈ ਪਹਿਲਾਂ ਭਾਰਤ ਮਾਂ ਦੀ ਬੰਦਨਾ (ਵੰਦੇ ਮਾਤਰਮ) ਫਿਰ ਈਸ਼ਵਰ ਦੀ। ਸ਼ੁਰੂ ਵੀ 'ਭਾਰਤ ਮਾਂ ਦੀ ਜੈ' ਨਾਲ਼ ਤੇ ਸਮਾਪਤੀ ਵੀ।
ਇਸੇ ਸਮਰਸਤਾ ਸਮਾਗਮ ਵਿੱਚ ਸੰਘ ਮੁਖੀ ਮੋਹਨ ਭਾਗਵਤ ਦੇ ਮੰਚ ਦੇ ਬਰਾਬਰ ਵਿੱਚ ਵੱਡੇ ਜਿਹੇ ਹੋਰਡਿਗ ਦੇ ਠੀਕ ਵਿਚਾਲੇ ਭੀਲਣੀ ਦੇ ਹੱਥੋਂ ਬੇਰ ਖਾਂਦੇ ਭਗਵਾਨ ਰਾਮ ਦਾ ਚਿੱਤਰ ਹੈ, ਇਸ ਦੇ ਚਾਰੇ ਪਾਸੇ ਸੰਤ ਰਵਿਦਾਸ, ਸੰਤ ਕਬੀਰ ਦਾਸ, ਮਹਾਰਿਸ਼ੀ ਬਾਲਮੀਕ ਅਤੇ ਗੌਤਮ ਬੁੱਧ ਦੇ ਚਿੱਤਰ ਵਿਖਾਈ ਦੇ ਰਹੇ ਹਨ, ਇਸ ਹੋਰਡਿੰਗ ਤੋਂ ਥੋੜੀ ਹੀ ਦੂਰ ਦੂਜੇ ਮੰਚ ਤੇ ਬਿਰਾਜਮਾਨ ਸਾਰੇ ਸਮਾਜ ਦੇ ਸੰਤ ਤੇ ਮਹਾਤਮਾ ਸਪਸ਼ਟ ਹੈ ਕਿ ਆਰ.ਐੱਸ.ਐੱਸ. ਦੇ ਮੁੱਖੀ ਮੋਹਨ ਭਾਗਵਤ ਦਾ ਨਿਸ਼ਾਨਾ ਭਾਰਤ ਵਾਸੀਆਂ ਦਾ ਭਗਵਾਂਕਰਨ ਕਰਨਾ ਹੈ ਭਾਵ ਵੱਖ-ਵੱਖ ਸਭਿਆਚਾਰਾਂ, ਵੱਖ-ਵੱਖ ਧਰਮਾਂ ਦੀ ਵੱਖਰੀ ਪਛਾਣ ਨੂੰ ਖ਼ਤਮ ਕਰ ਕੇ ਹਿੰਦੂ ਰਾਜ ਦੇ ਅਧੀਨ ਲਿਆਉਣਾ ਹੈ ਅਤੇ ਉਹ 2019 ਦੇ ਦੌਰਾਨ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਿੱਚ ਹਿੰਦੂ ਰਾਜ ਉਸਾਰਨ ਦਾ ਨਿਸ਼ਾਨਾ ਮਿੱਥੀ ਬੈਠੇ ਹਨ।
ਹੁਣ ਅਸੀਂ ਮੋਹਨ ਭਾਗਵਤ ਦੇ ਇਹਨਾਂ ਬਿਆਨਾਂ ਦਾ ਵਿਸ਼ਲੇਸ਼ਣ ਕਰਾਂਗੇ:
ਬਹੁ-ਕੌਮੀ, ਬਹੁ-ਧਰਮੀ, ਬਹੁ-ਸੱਭਿਆਚਾਰਕ, ਬਹੁ-ਨਸਲੀ, ਰਿਪਬਲਿਕ ਆਫ਼ ਇੰਡੀਆ ਬਾਰੇ ਮੋਹਨ ਭਾਗਵਤ ਦਾ ਇਹ ਬਿਆਨ ਕਿ ਅਸੀਂ ਜਾਤ-ਪਾਤ, ਪੰਥ, ਸੂਬੇ ਵਿੱਚ ਨਾ ਵੰਡ ਕੇ ਆਪਣੀ ਅਨੇਕਤਾ ਵਿੱਚ ਏਕਤਾ ਦਾ ਉਤਸਵ ਮਨਾਈਏ ਤੇ ਹਿੰਦੂ ਹੋਣ &rsquoਤੇ ਮਾਣ ਮਹਿਸੂਸ ਕਰੀਏ। ਇਹ ਬੜਾ ਹੀ ਹਾਸੋਹੀਣਾ ਤੇ ਬੇਤੁਕਾ ਬਿਆਨ ਹੈ। ਮੋਹਨ ਭਾਗਵਤ ਦੇ ਇਸ ਬਿਆਨ ਬਾਰੇ ਵਿਚਾਰਨਯੋਗ ਚਾਰ ਨੁਕਤੇ ਹਨ। ਪਹਿਲਾ ਵੱਖ-ਵੱਖ ਧਰਮਾਂ, ਕੌਮਾਂ, ਬੋਲੀਆਂ, ਸਮਾਜਿਕ ਵੰਡੀਆਂ ਦੇ ਅੰਕੜੇ ਜਿਨ੍ਹਾਂ ਵਿੱਚ ਭਾਰਤ ਵੰਡਿਆ ਹੋਇਆ ਹੈ। ਦੂਜਾ ਨੁਕਤਾ ਕਿ ਹਿੰਦੂ ਪਦ ਦੀ ਕੋਈ ਪ੍ਰੀਭਾਸ਼ਾ ਹੀ ਨਹੀਂ ਹੈ। ਤੀਜਾ ਭਾਰਤ ਤੇ ਭਾਰਤ ਮਾਤਾ ਸ਼ਬਦ ਕਿੱਥੋਂ ਆਏ? ਚੌਥਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨੂੰ ਸਮਰਪਿਤ ਹੋ ਕੇ ਹੀ ਅਨੇਕਤਾ ਵਿੱਚ ਏਕਤਾ ਕਾਇਮ ਰੱਖੀ ਜਾ ਸਕਦੀ ਹੈ।
1. South Asian Succsess Story ਦੇ ਪੰਨਾ 5 ਉੱਤੇ ਭਾਰਤ ਦੇ ਹੇਠ ਲਿਖੇ ਅਨੁਸਾਰ ਅੰਕੜੇ ਦਰਜ਼ ਹਨ। ਭਾਰਤ ਦੀ ਅਬਾਦੀ 955 ਮਿਲੀਅਨ ਦੇ ਦੁਆਲੇ ਹੈ ਜੋ 2.3% ਸਾਲਾਨਾ ਵਧ ਰਹੀ ਹੈ। 2020 ਈ. ਤਕ ਭਾਰਤ ਦੁਨੀਆਂ ਦੀ ਸਭ ਤੋਂ ਵੱਧ ਅਬਾਦੀ ਵਾਲ਼ਾ ਦੇਸ ਹੋਵੇਗਾ (ਭਾਵੇਂ ਚੀਨ ਫਿਰ ਵੀ ਦੁਨੀਆਂ ਦੀ ਸਭ ਤੋਂ ਵੱਧ ਅਬਾਦੀ ਵਾਲ਼ਾ ਦੇਸ਼ ਹੋਵੇਗਾ)।
2. ਲੋਕਾਂ ਦੇ 4600 ਗਰੁੱਪ 1652 ਬੋਲੀਆਂ ਬੋਲਦੇ ਹਨ। 33 ਬੋਲੀਆਂ ਘੱਟੋ-ਘੱਟ ਇੱਕ-ਇੱਕ ਲੱਖ (100,000) ਲੋਕਾਂ ਵੱਲੋਂ ਬੋਲੀਆਂ ਜਾਂਦੀਆਂ ਹਨ।
3. ਇੱਥੇ ਚਾਰ ਮੁੱਖ ਧਰਮ ਹਨ-ਹਿੰਦੂ ਮਤ, ਇਸਲਾਮ, ਈਸਾਈ ਮਤ ਅਤੇ ਸਿੱਖ ਧਰਮ ਅਤੇ ਸੈਂਕੜੇ ਹੋਰ ਛੋਟੀ ਗਿਣਤੀ ਵਾਲ਼ੇ (ਧਰਮ) ।
4. ਜਾਤ-ਪਾਤ ਪ੍ਰਬੰਧ ਵਿੱਚ, ਜੋ ਬਹੁ ਗਿਣਤੀ ਹਿੰਦੂ ਅਬਾਦੀ ਦਾ ਮਹੱਤਵਪੂਰਨ ਤੱਤ ਹੈ, ਵਿੱਚ ਤਕਰੀਬਨ 6500 ਸਮਾਜਿਕ ਵੰਡੀਆਂ ਹਨ (ਉਕਤ ਹਵਾਲ਼ਾ ਮੂਲ ਰੂਪ ਵਿੱਚ ਅੰਗ੍ਰੇਜ਼ੀ ਵਿੱਚ ਹੈ)।
ਹੁਣ ਸਵਾਲ ਪੈਦਾ ਹੁੰਦਾ ਹੈ ਕਿ ਮੋਹਨ ਭਾਗਵਤ ਭਾਰਤ ਦੇ ਉਕਤ ਅੰਕੜਿਆਂ ਅਨੁਸਾਰ ਭਾਰਤ ਵਿੱਚ, ਅਨੇਕਤਾ ਵਿੱਚ ਏਕਤਾ ਕਿਵੇਂ ਕਾਇਮ ਰੱਖ ਸਕੇਗਾ! ਅੱਗੇ ਅਸੀਂ ਵਿਚਾਰ ਕਰਦੇ ਹਾਂ ਕਿ ਹਿੰਦੂ ਸ਼ਬਦ ਕਿੱਥੋਂ ਆਇਆ:
ਹਿੰਦੂ ਮਤ ਦੇ ਧਰਮ ਗ੍ਰੰਥਾਂ ਵਿੱਚ ਹਿੰਦੂ ਸ਼ਬਦ ਕਿਤੇ ਵੀ ਪੜ੍ਹਨ ਨੂੰ ਨਹੀਂ ਮਿਲਦਾ। ਅੱਜ ਤਕ ਕਿਸੇ ਵੀ ਭਾਰਤੀ ਜਾਂ ਪੱਛਮੀ ਵਿਦਵਾਨ ਨੇ ਹਿੰਦੂਇਜ਼ਮ ਦੀ ਸੰਪੂਰਣ ਪ੍ਰੀਭਾਸ਼ਾ ਦੇਣ ਵਿੱਚ ਸਫ਼ਲਤਾ ਪ੍ਰਾਪਤ ਨਹੀਂ ਕੀਤੀ। ਇਨਸਾਕਲੋਪੀਡੀਆ ਆਫ਼ ਰਿਲੀਜ਼ਨ ਐਂਡ ਐਥਿਕਸ ਵਿੱਚ ਡਬਲਯੂ ਕਰੁੱਕ ਲਿਖਦਾ ਹੈ ਕਿ:

No problem is more difficult than that of framing a defiintion of Hinduism, many of the tests proposed from tmie to tmie are obviously inadequate.

ਭਾਵ ਹਿੰਦੂ ਮੱਤ ਦੀ ਪ੍ਰੀਭਾਸ਼ਾ ਘੜਨੀ ਇੱਕ ਜਟਿਲ ਕਾਰਜ਼ ਹੈ, ਕਿਉਂਕਿ ਵਕਤ-ਵਕਤ &rsquoਤੇ ਜੋ ਵੀ ਜਾਂਚ ਪੜਤਾਲ ਦੇ ਆਧਾਰ ਸੁਝਾਏ ਗਏ ਹਨ, ਸਾਰੇ ਹੀ ਊਣੇ ਸਿੱਧ ਹੁੰਦੇ ਰਹੇ ਹਨ..।
ਇਨਸਾਕਲੋਪੀਡੀਆ ਆਫ਼ ਰਿਲੀਜ਼ਨ ਐਂਡ ਐਥਿਕਸ ਵਿੱਚ ਹਰ ਇੱਕ ਧਰਮ ਤੇ ਮਜ਼ਹਬ ਤੇ ਮੱਤ ਮਤਾਂਤਰ ਦੀ ਪ੍ਰੀਭਾਸ਼ਾ ਤਾਂ ਹੈ ਪਰ 'ਹਿੰਦੂ ਪਦ' ਦੀ ਪ੍ਰੀਭਾਸ਼ਾ ਨਹੀਂ ਲੱਭਦੀ।
ਡਾ. ਰਾਧਾ ਕ੍ਰਿਸ਼ਨਨ ਅਨੁਸਾਰ ਹਿੰਦੂਇਜ਼ਮ ਦਾ ਅਰਥ ਹੈ ਵੱਖ-ਵੱਖ ਫਲਸਫਿਆਂ, ਧਰਮਾਂ ਅਤੇ ਮਿਥਿਹਾਸਕ ਜਾਦੂਗਰਨੀਆਂ ਦਾ ਸੰਗਠਨ..। ਹਕੀਕਤ
ਇਹ ਹੈ ਕਿ ਹਿੰਦੂ ਸ਼ਬਦ ਨਾ ਤਾਂ ਸੰਸਕ੍ਰਿਤ ਦਾ ਸ਼ਬਦ ਹੈ ਅਤੇ ਨਾ ਹੀ ਇਹ ਸ਼ਬਦ ਭਾਰਤੀ ਬੋਲੀਆਂ ਦੀ ਭਾਸ਼ਾਵਾਂ ਵਿੱਚ ਪਾਇਆ ਜਾਂਦਾ ਹੈ। ਹਿੰਦੂ ਇੱਕ ਧਾਰਮਿਕ ਸ਼ਬਦ ਵੀ ਨਹੀਂ ਹੈ। ਪ੍ਰਾਚੀਨ ਵੈਦਿਕ ਸ਼ਾਸ਼ਤਰਾਂ ਵਿੱਚ ਵੀ ਹਿੰਦੂ ਸ਼ਬਦ ਦਾ ਕੋਈ ਹਵਾਲ਼ਾ ਨਹੀਂ ਮਿਲਦਾ। ਅਰਬੀ-ਫਾਰਸੀ ਦੇ ਕਵੀਆਂ ਨੇ ਗ਼ੁਲਾਮ ਲਈ ਹਿੰਦੂ ਸ਼ਬਦ ਵਰਤਿਆ ਹੈ। ਸੰਸਕ੍ਰਿਤ ਵਿੱਚ ਇਸ ਦੀ ਵਰਤੋਂ ਸਿਰਫ਼ 14ਵੀਂ ਸਦੀ ਤੋਂ ਸ਼ੁਰੂ ਹੋਈ। ਇਹ ਅਠਵੀਂ ਸਦੀ ਤੋਂ ਬਾਅਦ ਇਸਲਾਮਿਕ ਹਮਲਿਆਂ ਅਤੇ ਮੱਧਕਾਲੀ ਹਿੰਦੂ-ਮੁਸਲਿਮ ਯੁੱਧਾਂ ਤੋਂ ਬਾਅਦ ਵਿਕਸਿਤ ਹੋਈ। ਹਿੰਦੂ ਸ਼ਬਦ ਇੰਡੋ-ਆਰੀਅਨ ਅਤੇ ਸੰਸਕ੍ਰਿਤ ਸ਼ਬਦ ਸਿੰਧੂ ਤੋਂ ਲਿਆ ਗਿਆ ਹੈ ਅਰਥਾਤ ਹਿੰਦੂ ਸ਼ਬਦ ਸਿੰਧੂ ਦਾ ਵਿਗੜਿਆ ਹੋਇਆ ਰੂਪ ਹੈ।
1. ਮਹਾਨ ਕੋਸ਼ ਦੇ ਪੰਨਾ 275 ਉੱਤੇ ਹਿੰਦੂ ਦੀ ਵਿਆਖਿਆ ਇਸ ਪ੍ਰਕਾਰ ਕੀਤੀ ਗਈ ਹੈ: ਹਿੰਦੂ-ਸਿੰਧੂ (ਹਿੰਦ) ਨਦੀ ਦੇ ਆਸ ਪਾਸ ਰਹਿਣ ਵਾਲ਼ੇ ਪ੍ਰਾਚੀਨ ਲੋਕ ਜੋ ਆਰੀਆ ਕਹਾਉਂਦੇ ਸੀ, ਵਿਦੇਸ਼ੀਆਂ ਨੇ ਇਹਨਾਂ ਨੂੰ ਹਿੰਦੂ ਿਲਿਖਆ ਹੈ। ਹੁਣ ਸਾਰੇ ਭਾਰਤ ਵਾਸੀਆਂ ਲਈ ਇਹ ਸ਼ਬਦ ਵਰਤਿਆ ਜਾ ਸਕਦਾ ਹੈ (ਵਰਤਿਆ ਜਾ ਰਿਹਾ ਹੈ)।
2. ਵੈਦਿਕ ਧਰਮ ਧਾਰਨ ਵਾਲ਼ਾ, ਹਿੰਦੂ ਪਦ ਦੀ ਨਿਰਦੋਸ਼ ਵਿਆਖਿਆ ਹੁਣ ਤਕ ਕੋਈ ਨਹੀਂ ਕਰ ਸਕਿਆ, ਇਸ ਲਈ ਸਾਡੀ ਸਮਰੱਥਾ ਤੋਂ ਵੀ ਬਾਹਰ ਹੈ- ਪਰ ਵਿਸ਼ੇਸ ਕਰ ਕੇ ਹਿੰਦੂ ਦਾ ਲੱਛਣ ਇਹ ਮੰਨਿਆ ਗਿਆ ਹੈ ਕਿ ਜੋ ਚਾਰ ਵਰਣ ਦੀ ਮਰਯਾਦਾ (ਮਨੂੰ ਸਿਮਰਤੀ) ਰੱਖਦਾ ਹੈ ਅਤੇ ਵੇਦਾਂ ਨੂੰ ਧਰਮ ਪੁਸਤਕ ਮੰਨਦਾ ਹੈ ਅਤੇ ਗਊ ਦਾ ਮਾਸ ਨਹੀਂ ਖਾਂਦਾ ਉਹ ਹਿੰਦੂ ਹੈ। (ਮਹਾਨ ਕੋਸ਼ ਭਾਈ ਕਾਨ੍ਹ ਸਿੰਘ ਨਾਭਾ ਪੰਨਾ 275)।
ਹਿੰਦੂ ਕਿਉਂਕਿ ਬ੍ਰਾਹਮਣਵਾਦ ਤੋਂ ਪਿੱਛੋਂ ਪ੍ਰਚਲਤ ਹੋਇਆ ਸ਼ਬਦ ਹੈ। ਇਸ ਨੂੰ ਬਲਵਾਨ ਕਰਨ ਲਈ ਇਸ ਗੱਲ ਤੇ ਜ਼ੋਰ ਦਿੱਤਾ ਜਾ ਰਿਹਾ ਹੈ ਕਿ ਹਿੰਦੂ ਸਭ ਤੋਂ ਪ੍ਰਾਚੀਨ ਧਰਮ ਹੈ ਅਰਥਾਤ ਬ੍ਰਾਹਮਣਵਾਦ ਤੋਂ ਹਿੰਦੂਵਾਦ ਅਤੇ ਹਿੰਦੂਵਾਦ ਤੋਂ ਹਿੰਦੂਤਵ ਤੇ ਹਿੰਦੂਤਵ ਤੋਂ ਹਿੰਦੂ ਰਾਸ਼ਟਰ- ਇਸ ਆਧਾਰ &rsquoਤੇ ਹੀ ਮੋਹਨ ਭਾਗਵਤ ਬਿਆਨ ਦੇ ਰਿਹਾ ਹੈ ਹਿੰਦੋਸਤਾਨ ਹੀ ਹੈ ਹਿੰਦੂ ਰਾਸ਼ਟਰ।
ਹਿੰਦੂਵਾਦੀ ਚਿੰਤਕ ਅਤੇ ਪ੍ਰਚਾਰਕ ਇਹ ਵਿਚਾਰ ਪੂਰੇ ਜ਼ੋਰ ਨਾਲ਼ ਪੇਸ਼ ਕਰਦੇ ਹਨ ਕਿ ਹਿੰਦੂਵਾਦ ਸਭ ਤੋਂ ਪੁਰਾਣਾ ਧਰਮ ਹੈ। ਹਿੰਦੂਵਾਦ ਦੀ ਪ੍ਰਾਚੀਨਤਾ ਨੂੰ ਸਿੱਧ ਕਰਨ ਲਈ ਉਹ ਆਦਿ ਧਰਮ ਨੂੰ ਹਿੰਦੂਵਾਦ ਦਾ ਮੁੱਢਲਾ ਸਰੂਪ ਦੱਸਦੇ ਹਨ। ਹਿੰਦੂਵਾਦ ਸਭ ਵਿਲੱਖਣਤਾਵਾਂ ਨੂੰ ਆਪਣੇ ਵਿੱਚ ਸਮਿਲਤ ਕਰਨ ਦੀ ਸਮਰੱਥਾ ਰੱਖਦਾ ਹੈ। ਇਸ ਵਜ੍ਹਾ ਕਰਕੇ ਇਹ ਆਦਿ ਧਰਮ ਤਾਂ ਕੀ ਤਕਰੀਬਨ ਹਰ ਧਰਮ ਨੂੰ ਆਪਣੇ ਮੁੱਢ ਦੀ ਟਾਹਣੀ ਵਜੋਂ ਪੇਸ਼ ਕਰਦੇ ਹਨ। ਜੈਨ-ਮੱਤ, ਬੁੱਧ ਮੱਤ ਅਤੇ ਸਿੱਖ ਮੱਤ ਨੂੰ ਹਿੰਦੂਵਾਦ ਦਾ ਅੰਗ ਬਣਾਉਣ ਲਈ ਨਿਰੰਤਰ ਕੋਸ਼ਿਸ਼ਾਂ ਕਰ ਰਹੇ ਹਨ ਕਿਉਂਕਿ ਹਿੰਦੂਵਾਦ ਿਵਿਭੰਨ ਧਾਰਮਿਕ ਪਛਾਣਾਂ ਨੂੰ ਆਪਣੇ ਵਿੱਚ ਜਜ਼ਬ ਕਰ ਲੈਣ ਦੇ ਸਮਰੱਥ ਹੈ ਅਤੇ ਇਸ ਕਰਕੇ ਰਾਜਸੀ ਤਾਕਤ ਨਾਲ਼ ਹੁਣ ਹਿੰਦੂਵਾਦ, ਹਿੰਦੂਤਵ ਵਿੱਚ ਤਬਦੀਲ ਹੋ ਰਿਹਾ ਹੈ। ਹਿੰਦੂਤਵ ਦੇ ਦੋ ਪ੍ਰਮੁੱਖ ਨਿਸ਼ਾਨੇ ਹਨ। ਪਹਿਲਾ ਛੋਟੀਆਂ ਪਛਾਣਾਂ ਦੀ ਵਿਲੱਖਣ ਪਛਾਣ ਨੂੰ ਖ਼ਤਮ ਕਰਨਾ। ਦੂਸਰਾ ਜਿਹੜੀ ਪਛਾਣ ਇਸ ਦੇ ਦਾਇਰੇ ਵਿੱਚ ਨਹੀਂ ਆਉਂਦੀ ਉਸ ਵਿਰੁੱਧ ਤੁਅਸਬ (ਜ਼ਹਿਰ) ਭਰ ਕੇ ਅਤੇ ਹਰ ਹੀਲਾ ਵਰਤ ਕੇ ਉਸ ਨੂੰ ਪੂਰੀ ਤਰ੍ਹਾਂ ਨਿਸੱਲ ਕਰ ਦੇਣਾ ਤਾਂ ਕਿ ਉਹ ਆਪਣਾ ਸਿਰ ਨਾ ਚੁੱਕ ਸਕੇ, ਇਸ ਮਕਸਦ ਦੀ ਪੂਰਤੀ ਲਈ ਸਾਮ-ਦਾਮ-ਦੰਡ-ਭੇਦ ਦੀ ਨੀਤੀ ਅਪਣਾਈ ਜਾ ਰਹੀ ਹੈ। ਅਜੋਕੇ ਯੁਗ ਵਿੱਚ ਇਹ ਵਤੀਰਾ ਪ੍ਰਵਾਣ ਨਹੀਂ ਹੋ ਸਕਦਾ ਪਰ ਹਿੰਦੂਤਵ ਦੇ ਝੰਡੇ ਹੇਠ ਅਜਿਹਾ ਵਾਪਰ ਰਿਹਾ ਹੈ। ਹਿੰਦੂਵਾਦੀ ਤਾਕਤਾਂ ਨੇ ਆਦਿ ਧਰਮ ਨੂੰ ਸਨਾਤਨ ਧਰਮ ਦਾ ਨਾਂ ਦੇ ਕੇ ਹਿੰਦੂਵਾਦ ਦਾ ਨਵੀਨੀਕਰਨ ਕੀਤਾ ਹੈ..।
(ਪੁਸਤਕ ਬ੍ਰਾਹਮਣਵਾਦ ਤੋਂ ਹਿੰਦੂਵਾਦ ਲੇਖਕ ਗੁਰਮੀਤ ਸਿੰਘ ਸਿੱਧੂ)।
ਮੋਹਨ ਭਾਗਵਤ ਦੇ ਇਸ ਲੇਖ ਵਿੱਚ ਵਰਣਤ ਬਿਆਨਾਂ ਦਾ ਭਾਵੇਂ ਕੋਈ ਸੰਵਿਧਾਨਿਕ ਆਧਾਰ ਨਹੀਂ ਹੈ ਪਰ ਕਿਉਂਕਿ ਆਰ.ਐੱਸ.ਐੱਸ. ਨੂੰ ਭਾਜਪਾ ਦੀ ਮੋਦੀ ਸਰਕਾਰ ਦਾ ਥਾਪੜਾ ਹੈ, 2014 ਤੋਂ ਜਦੋਂ ਦੀ ਮੋਦੀ ਸਰਕਾਰ ਬਣੀ ਹੈ ਓਦੋਂ ਤੋਂ ਹੀ ਮੋਹਨ ਭਾਗਵਤ ਅਣਅਧਿਕਾਰਤ ਅਜਿਹੇ ਬਿਆਨ ਦੇ ਰਿਹਾ ਹੈ ਕਿ ਹਿੰਦੋਸਤਾਨ ਵਿੱਚ ਰਹਿਣ ਵਾਲ਼ੇ ਸਭ ਹਿੰਦੂ ਹਨ।
 ਭਾਰਤ ਮਾਤਾ ਦੇ ਨਾਂ ਤੇ ਦੇਸ਼ ਭਗਤੀ ਦਾ ਜਜ਼ਬਾ ਦੋਹਰਾ ਮਕਸਦ ਪੂਰਾ ਕਰ ਰਿਹਾ ਹੈ।
20 ਅਗਸਤ 1931 ਨੂੰ ਬਰਤਾਨਵੀ ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਕਿ ਅਛੂਤਾਂ ਨੂੰ ਉਹਨਾਂ ਦੀ ਅਬਾਦੀ ਦੇ ਲਿਹਾਜ ਨਾਲ਼ ਪ੍ਰਤੀਨਿਧ ਚੁਣਨ ਦਾ ਅਧਿਕਾਰ ਦਿੱਤਾ ਜਾਵੇਗਾ। ਇਹ ਐਲਾਨ ਸੁਣਦਿਆਂ ਹੀ ਹਿੰਦੂਵਾਦੀ ਤਾਕਤਾਂ ਨੂੰ ਫ਼ਿਕਰ ਪੈ ਗਿਆ ਕਿ ਸਦੀਆਂ ਤੋਂ ਗ਼ੁਲਾਮ ਰੱਖੇ ਵਿਭਿੰਨ ਜਾਤਾਂ ਦੇ ਲੋਕ ਹਿੰਦੂ ਸਮਾਜ ਤੋਂ ਅਲੱਗ ਹੋ ਜਾਣਗੇ। ਮਹਾਤਮਾ ਗਾਂਧੀ ਨੇ ਿਬ੍ਰਿਟਸ਼ ਪ੍ਰਧਾਨ ਮੰਤਰੀ ਨੂੰ ਤੁਰੰਤ ਹੀ ਧਮਕੀ ਭਰਿਆ ਪੱਤਰ ਲਿਖਿਆ ਕਿ ਅਛੂਤਾਂ ਨੂੰ ਵੱਖਰੇ ਅਧਿਕਾਰ ਦੇਣ ਦਾ ਫ਼ੈਸਲਾ ਵਾਪਿਸ ਲੈਣ ਤਕ ਉਹ ਭੱੁਖ ਹੜਤਾਲ ਕਰਨਗੇ। ਧਮਕੀ ਦੇਣ ਦੇ ਸਹੀ ਇੱਕ ਮਹੀਨੇ ਪਿੱਛੋਂ (20 ਸਤੰਬਰ 1932) ਨੂੰ ਮਹਾਤਮਾ ਗਾਂਧੀ ਆਪਣੀ ਧਮਕੀ ਮੁਤਾਬਕ ਭੁੱਖ ਹੜਤਾਲ ਤੇ ਬੈਠ ਗਏ। ਦਲਿਤ ਚਿੰਤਕ ਭੀਮ ਰਾਓ ਅੰਬੇਦਕਰ ਕਮਿਊਨਲ ਅਵਾਰਡ ਦੀ ਹਮਾਇਤ ਕਰਦੇ ਸਨ, ਇਸ ਕਰਕੇ ਗਾਂਧੀ ਭਗਤਾਂ ਵੱਲੋਂ ਭੀਮ ਰਾਓ ਅੰਬੇਦਕਰ ਨੂੰ ਧਮਕੀਆਂ ਮਿਲਣੀਆਂ ਸ਼ੁਰੂ ਹੋ ਗਈਆਂ ਕਿ ਜੇ ਉਹਨਾਂ ਨੇ 'ਕਮਿਊਨਲ ਅਵਾਰਡ' ਦੀ ਹਮਾਇਤ ਵਾਪਿਸ ਨਹੀਂ ਲਈ ਤਾਂ ਉਹਨਾਂ ਨੂੰ ਇਸ ਦੇ ਭਿਆਨਕ ਨਤੀਜੇ ਭੁਗਤਣੇ ਪੈਣਗੇ। ਮਹਾਤਮਾ ਗਾਂਧੀ ਨੇ ਤਾਂ ਸਪਸ਼ਟ ਆਖ ਦਿੱਤਾ ਮੇਰੀ ਜਾਨ ਬਚਾਉਣਾ ਅੰਬੇਦਕਰ ਦੇ ਹੱਥ ਵਿੱਚ ਹੈ, ਜੇਕਰ ਉਹ ਕਮਿਊਨਲ ਅਵਾਰਡ ਤੋਂ ਪਿੱਛੇ ਹੱਟ ਜਾਣ ਤਾ ਹਿੰਦੂ ਸਮਾਜ ਬਿਖਰਨ ਤੋਂ ਬਚ ਸਕਦਾ ਹੈ। ਦਰਅਸਲ ਅਛੂਤਾਂ (ਦਲਿਤਾਂ) ਨੀਵੀਆਂ ਜਾਤਾਂ ਦੇ ਲੋਕਾਂ ਲਈ ਅਲੱਗ ਰਾਜਨੀਤਕ ਅਧਿਕਾਰਾਂ ਦੀ ਮੰਗ ਭੀਮ ਰਾਓ ਅੰਬੇਦਕਰ ਦੀ ਰਾਜਨੀਤੀ ਦਾ ਹਿੱਸਾ ਸੀ। ਉਹ ਵਿਚਾਰਧਾਰਕ ਪੱਖੋਂ ਇਹ ਮੰਨਦੇ ਸਨ ਕਿ ਦਲਿਤ/ਅਛੂਤ ਹਿੰਦੂਆਂ ਦਾ ਹਿੱਸਾ ਨਹੀਂ ਹਨ। ਮਹਾਤਮਾ ਗਾਂਧੀ ਦਲਿਤਾਂ ਨੂੰ ਹਿੰਦੂਆਂ ਨਾਲ਼ ਜੋੜਨ ਦੇ ਪੱਖ ਵਿੱਚ ਸਨ। ਮਹਾਤਮਾ ਗਾਂਧੀ ਵਾਰ-ਵਾਰ ਇਹ ਕਹਿ ਰਿਹਾ ਸੀ ਕਿ ਜੇਕਰ ਕਮਿਊਨਲ ਅਵਾਰਡ ਲਾਗੂ ਹੋ ਜਾਂਦਾ ਹੈ ਤਾਂ ਹਿੰਦੂ ਸਮਾਜ ਦੇ ਨਾਲ਼-ਨਾਲ਼ ਰਾਸ਼ਟਰਵਾਦ ਦਾ ਵੀ ਅੰਤ ਹੋ ਜਾਵੇਗਾ। ਉਸ ਨੇ ਅੰਬੇਦਕਰ ਨਾਲ਼ ਵਾਰਤਾ ਦੌਰਾਨ ਵੀ ਆਪਣੀ ਗੱਲ ਦੁਹਰਾਈ ਕਿ ਮੈਂ (ਗਾਂਧੀ) ਨਹੀਂ ਚਾਹੁੰਦਾ ਕਿ ਹਿੰਦੂ ਸਮਾਜ ਵੰਡਿਆ ਜਾਵੇ। ਅਖੀਰ ਮਹਾਤਮਾ ਗਾਂਧੀ ਦੀ ਜ਼ਿੱਦ ਅੱਗੇ ਭੀਮ ਰਾਓ ਅੰਬੇਦਕਰ ਨੂੰ ਝੁਕਣਾ ਪਿਆ। ਦਲਿਤਾਂ ਲਈ ਵੱਖਰੇ ਰਾਜਨੀਤਕ ਅਧਿਕਾਰ ਖੇਤਰ ਦੀ ਥਾਂ ਤੇ ਸੀਟਾਂ ਦੇ ਰਾਖਵੇਂਕਰਨ ਦੀ ਨੀਤੀ ਤੇ ਅੰਬੇਦਕਰ ਨੂੰ ਹਾਮੀ ਭਰਨੀ ਪਈ। 25 ਦਸੰਬਰ 1932 ਨੂੰ ਸ਼ਾਮ ਦੇ ਪੰਜ ਵਜੇ ਅੰਬੇਦਕਰ ਨੇ ਪੂਨਾ ਐਕਟ ਤੇ ਦਸਤਖ਼ਤ ਕਰ ਦਿੱਤੇ।
(ਬ੍ਰਾਹਮਣਵਾਦ ਤੋਂ ਹਿੰਦੂਵਾਦ ਪੰਨਾ 142-143)।
ਪੂਨਾ ਐਕਟ ਤੋਂ ਬਾਅਦ ਭਾਰਤ ਮਾਤਾ ਦੀ ਜੈ ਅਤੇ ਦੇਸ ਲਈ ਭਾਰਤ ਸ਼ਬਦ ਦੇ ਬ੍ਰਾਹਮਣਵਾਦੀ ਆਰੀਆ ਨਾਹਰੇ ਈਜ਼ਾਦ ਕੀਤੇ। ਭਾਰਤ ਮਾਤਾ ਦੀ ਜੈ ਅਤੇ ਭਾਰਤ ਸ਼ਬਦ ਦੇ ਪਿਛੋਕੜ ਬਾਰੇ ਉਸ ਸਮੇਂ ਕਿਸੇ ਨੂੰ ਸਮਝ ਆਈ ਹੋਵੇ ਜਾਂ ਨਾ, ਪਰ ਆਰ.ਐੱਸ.ਐੱਸ./ ਬੀ.ਜੇ.ਪੀ. ਦੀ ਮੋਦੀ ਦੀ ਅਗਵਾਈ ਵਿੱਚ ਚੱਲ ਰਹੀ ਸਰਕਾਰ ਦੇ ਚਾਰ ਕੁ ਸਾਲਾਂ ਦੇ ਸਮੇਂ ਵਾਪਰ ਰਹੀਆਂ ਘਟਨਾਵਾਂ ਨੇ ਇਸ ਦੇ ਪਿਛੋਕੜ ਦੀ ਸਮਝ ਸਭ ਦੇ ਸਾਮ੍ਹਣੇ ਲਿਆ ਦਿੱਤੀ ਹੈ, ਜਿਸ ਦਾ ਨਤੀਜਾ ਦਲਿਤਾਂ, ਮੁਸਲਮਾਨਾਂ, ਈਸਾਈਆਂ ਅਤੇ ਹੋਰ ਘੱਟ ਗਿਣਤੀਆਂ ਅਤੇ ਗ਼ਰੀਬਾਂ ਨੂੰ ਭੁਗਤਣਾ ਪੈ ਰਿਹਾ ਹੈ।
ਆਰ.ਐੱਸ.ਐੱਸ. ਤੇ ਭਾਜਪਾ ਦਲਿਤਾਂ ਨਾਲ਼ ਦੋਗਲੀ ਨੀਤੀ ਵਰਤ ਰਹੀ ਹੈ। ਇੱਕ ਪਾਸੇ ਤਾਂ ਬਿਆਨ ਦੇ ਰਹੀ ਹੈ ਕਿ ਦਲਿਤ ਹਿੰਦੂ ਸਮਾਜ ਦੀ ਮਾਰਸ਼ਲ ਕੌਮ ਹਨ ਤੇ ਦੂਜੇ ਪਾਸੇ ਦਲਿਤ ਚਿੰਤਕ ਬੀ.ਆਰ. ਅੰਬੇਦਕਰ ਦੇ ਬੁੱਤ ਤੋੜੇ ਜਾ ਰਹੇ ਹਨ। ਆਰ.ਐੱਸ.ਐੱਸ. ਵਾਲ਼ੇ ਹਿੰਦੂ ਮਿਥਿਹਾਸ ਵਿੱਚੋਂ ਵੀ ਆਪਣੇ ਮਤਲਬ ਦੀ ਗੱਲ ਕੱਢ ਕੇ ਪ੍ਰਚਾਰ ਰਹੇ ਹਨ। ਉਦਾਹਰਣ ਵਜੋਂ ਸ਼ੋਸ਼ਲ ਮੀਡੀਏ ਰਾਹੀਂ ਰਾਮ ਚੰਦਰ ਨੂੰ ਭੀਲਣੀ ਦੇ ਹੱਥੋਂ ਬੇਰ ਖਾਂਦੇ ਨੂੰ ਤਾਂ ਵਿਖਾ ਰਹੇ ਹਨ ਪਰ ਇਹ ਨਹੀਂ ਵਿਖਾ ਰਹੇ ਕਿ ਰਾਮ ਚੰਦਰ ਨੇ ਸ਼ਬੰੂਕ ਨਾਮੀ ਸ਼ੂਦਰ ਦੀ ਹੱਤਿਆ ਇਸ ਕਰ ਕੇ ਕਰ ਦਿੱਤੀ ਸੀ ਕਿ ਉਹ ਪਰਮਾਤਮਾ ਦਾ ਨਾਮ ਜਪ ਰਿਹਾ ਸੀ ਪਰ ਮਨੂੰ ਸਿਮਰਤੀ ਅਨੁਸਾਰ ਸ਼ੂਦਰ ਨੂੰ ਨਾਮ ਜਪਣ ਦਾ ਅਧਿਕਾਰ ਨਹੀਂ ਹੈ। ਮਨੂੰ ਸਿਮਰਤੀ ਅਨੁਸਾਰ ਸ਼ੂਦਰ ਲੱਕ ਤੋਂ ਉੱਤੇ ਕਪੜਾ ਨਹੀਂ ਪਹਿਨ ਸਕਦੇ ਅਤੇ ਪੱਗ ਵੀ ਨਹੀਂ ਬੰਨ੍ਹ ਸਕਦੇ।
ਅਜੋਕੇ ਯੁਗ ਵਿੱਚ ਵੀ ਦਲਿਤਾਂ ਨਾਲ਼ ਹੋ ਰਹੇ ਵਿਤਕਰੇ ਬਾਰੇ ਰਾਣਾ ਅਯੂਬ ਦੀ ਪੁਸਤਕ ਗੁਜਰਾਤ ਫ਼ਾਇਲਾਂ ਦੇ ਪੰਨਾ 54-55 ਉੱਤੇ ਦਲਿਤਾਂ ਨਾਲ਼ ਹੁੰਦੇ ਵਿਤਕਰੇ ਬਾਰੇ ਇੱਕ ਹਵਾਲ਼ਾ ਦਰਜ ਹੈ ਅਸੀਂ ਉਹ ਪਹਿਰਾ ਹੂ-ਬਹੂ ਹੇਠ ਲਿਖ ਰਹੇ ਹਾਂ:-
ਗੁਜਰਾਤ ਦੇ ਬਾਰਡਰ ਰੇਂਜ਼ ਦੇ ਆਈ.ਜੀ. ਦੇ ਅਹੁਦੇ ਉੱਪਰ ਹੋਣ ਦੇ ਬਾਵਜ਼ੂਦ ਉਸ ਨੂੰ ਆਪਣਾ ਘਰ ਦਲਿਤ ਬਸਤੀ ਵਿੱਚ ਬਣਾਉਣਾ ਪਿਆ ਸੀ। ਦਲਿਤ ਹੋਣ ਦੀ ਪਛਾਣ ਨੇ ਉਸ ਦਾ ਖਹਿੜਾ ਨਾ ਛੱਡਿਆ। ਗੁਜਰਾਤ ਵਿੱਚ ਉਸ ਦੀ ਨੌਕਰੀ ਦੌਰਾਨ ਉਸ ਨੂੰ ਆਪਣੇ ਸੀਨੀਅਰਾਂ ਦੇ ਘਟੀਆ ਕੰਮ ਕਰਨੇ ਪਏ ਪਰ ਉਹ ਐਸੇ ਕੰਮ ਕਰਨ ਤੋਂ ਨਾਂਹ ਕਰ ਦਿੰਦਾ ਸੀ। ਇਹ ਬਹੁਤ ਹੀ ਅਜੀਬ ਸੀ, ਤੁਸੀਂ ਜਾਣਦੇ ਹੋ ਇਸ ਦਾ ਮਤਲਬ ਸੀ ਕਿ ਜੇ ਤੁਸੀਂ ਦਲਿਤ ਹੋ ਤਾਂ ਕੋਈ ਤੁਹਾਨੂੰ ਕੁਝ ਵੀ ਕਹਿ ਦੇਵੇ ਉਹ ਸਾਫ ਬਚ ਸਕਦਾ ਸੀ। ਓਥੇ ਕੋਈ ਮਾਣ-ਸਨਮਾਣ ਨਹੀਂ ਸੀ। ਮੇਰਾ ਕਹਿਣ ਦਾ ਭਾਵ, ਇੱਕ ਦਲਿਤ ਅਫ਼ਸਰ ਨੂੰ ਬੇਰਹਿਮੀ ਨਾਲ਼ ਕਤਲ ਕਰਨ ਲਈ ਕਿਹਾ ਜਾ ਸਕਦਾ ਸੀ ਕਿਉਂਕਿ ਉਸ ਦਾ (ਜ਼ਾਹਰਾ ਤੌਰ ਤੇ) ਕੋਈ ਸਵੈਮਾਨ, ਕੋਈ ਆਦਰਸ਼ ਨਹੀਂ ਸਨ। ਗੁਜਰਾਤ ਪੁਲਸ ਵਿੱਚ ਉੱਚ ਜਾਤੀਆਂ ਹਰ ਕਿਸੇ ਦੀਆਂ ਦੀਆਂ ਨਜ਼ਰਾਂ ਵਿੱਚ ਚੰਗੀਆਂ ਹਨ। (ਗੁਜਰਾਤ ਫਾਈਲਾਂ ਪੰਨਾ 54-55)
ਆਰ.ਐੱਸ.ਐੱਸ. ਦੇ ਸੰਸਥਾਪਕ ਗੋਵਲਕਰ ਨੇ ਆਪਣੀ ਪੁਸਤਕ ਵਿੱਚ ਯਹੂਦੀਆਂ ਦੇ ਕਤਲੇਆਮ ਦਾ ਸਮਰਥਨ ਕੀਤਾ ਅਤੇ ਇਸ ਨੂੰ ਭਾਰਤ ਲਈ ਇੱਕ ਸਬਕ ਮੰਨਦੇ ਹੋਏ ਲਿਖਿਆ- ਆਪਣੀ ਜਾਤੀ ਤੇ ਸੰਸਕ੍ਰਿਤੀ ਦੀ ਸ਼ੁਧਤਾ ਬਣਾਈ ਰੱਖਣ ਲਈ ਜਰਮਨੀ ਨੇ ਦੇਸ ਤੋਂ ਸਾਮੀ ਜਾਤੀਆਂ ਯਹੂਦੀਆਂ ਦਾ ਸਫਾਇਆ ਕਰ ਕੇ ਵਿਸ਼ਵ ਨੂੰ ਹੈਰਨ ਕਰ ਦਿੱਤਾ, ਜਾਤੀ ਦਾ ਮਾਣ ਇੱਥੇ ਸਰਬ-ਉੱਚ ਰੂਪ ਵਿੱਚ ਪ੍ਰਗਟ ਹੋਇਆ। ਮੁਸਲਮਾਨਾਂ ਤੇ ਈਸਾਈਆਂ ਪ੍ਰਤੀ ਸੰਘ ਦੇ ਉਹੀ ਵਿਚਾਰ ਹਨ ਜੋ ਯਹੂਦੀਆਂ ਪ੍ਰਤੀ ਹਿਟਲਰ ਦੇ ਸਨ। ਸਾਵਰਕਰ ਨੇ 1924 ਈ. ਨੂੰ ਹਿੰਦੂ ਸ਼ਬਦ ਦੀ ਪ੍ਰੀਭਾਸ਼ਾ ਇਸ ਪ੍ਰਕਾਰ ਕੀਤੀ:- ਕਿ ਭਾਰਤ ਵਿੱਚ ਰਹਿਣ ਵਾਲ਼ਾ ਹਰ ਵਿਅਕਤੀ ਹਿੰਦੂ ਹੈ ਚਾਹੇ ਉਹ ਮੁਸਲਮਾਨ ਤੇ ਈਸਾਈ ਹੀ ਕਿਉਂ ਨਾ ਹੋਵੇ, ਜਿਨ੍ਹਾਂ ਦੀ ਮਾਤ ਭੂਮੀ ਤੇ ਪੂਜਣਯੋਗ ਭੂਮੀ ਭਾਰਤ ਹੈ, ਉਹ ਹਿੰਦੂ ਹਨ। ਹਿੰਦੂ ਉਹ ਜੋ ਆਰੀਆ ਹੈ ਅਤੇ ਬ੍ਰਾਹਮਣਵਾਦੀ ਵਿਰਸੇ ਵਿੱਚ ਨਿਸਚਾ ਰੱਖਦਾ ਹੈ।
ਹੁਣ ਸਵਾਲ ਪੈਦਾ ਹੁੰਦਾ ਹੈ ਕਿ ਨਾ ਤਾਂ ਮੁਸਲਮਾਨ ਬ੍ਰਾਹਮਣਵਾਦੀ ਵਿਰਸੇ ਵਿੱਚ ਨਿਸਚਾ ਰੱਖਦੇ ਹਨ ਅਤੇ ਨਾ ਹੀ ਈਸਾਈ ਬ੍ਰਹਾਮਣਵਾਦੀ ਵਿਰਸੇ ਵਿੱਚ ਨਿਸਚਾ ਰੱਖਦੇ ਹਨ। ਸਿੱਖ ਸਭਿਆਚਾਰ ਤਾਂ ਹੈ ਹੀ ਬ੍ਰਾਹਮਣਵਾਦੀ ਸੱਭਿਆਚਾਰ ਦੇ ਬਿਲਕੁਲ ਉਲ਼ਟ, ਸਿੱਖਾਂ ਦੀਆਂ ਧਾਰਮਿਕ ਰਹੁ ਰੀਤਾਂ ਅਤੇ ਆਰੀਆ ਬ੍ਰਾਹਮਣਵਾਦੀ (ਹਿੰਦੂਵਾਦੀ) ਇੱਕ ਦੂਜੇ ਦੇ ਉਲ਼ਟ ਹਨ। ਸਿੱਖ ਸੱਭਿਆਚਾਰ ਅਤੇ ਹਿੰਦੂ ਸੱਭਿਆਚਾਰ ਵਿੱਚ ਜ਼ਮੀਨ ਅਸਮਾਨ ਦਾ ਫ਼ਰਕ ਹੈ। ਸਿੱਖ ਤਾਂ ਗੁਰੂ ਗੋਬਿੰਦ ਸਿੰਘ ਜੀ ਦੇ ਖੰਡੇ-ਬਾਟੇ ਦੇ ਅੰਮ੍ਰਿਤ &rsquoਤੇ ਨਿਸਚਾ ਰੱਖਦੇ ਹਨ। ਦਸਵੇਂ ਨਾਨਕ, ਗੁਰੂ ਗੋਬਿੰਦ ਸਿੰਘ ਨੇ ਤਾਂ ਬ੍ਰਾਹਮਣੀ ਵਿਰਸੇ ਨੂੰ ਮੁੱਢੋਂ ਰੱਦ ਕਰ ਕੇ ਖ਼ਾਲਸੇ ਨੂੰ (ਸਿੱਖਾਂ ਨੂੰ) ਸਾਵਧਾਨ ਕੀਤਾ ਸੀ ਕਿ 'ਜਬ ਲਗ ਖ਼ਾਲਸਾ ਰਹੇ ਨਿਆਰਾ। ਤਬ ਲਗ ਤੇਜ ਦੇਊ ਮੈਂ ਸਾਰਾ॥ ਜਬ ਇਹ ਗਹੇ ਬਿਪਰਨ ਕੀ ਰੀਤ ਮੈ ਨਾ ਕਰੌਂ ਇਨ ਕੀ ਪ੍ਰਤੀਤ॥ ਅਰਥਾਤ ਸਿੱਖ ਧਰਮ ਮਨੂੰ ਸਿਮਰਤੀ ਦੇ ਵਿਧਾਨ ਬ੍ਰਾਹਮਣਵਾਦ ਨੂੰ ਮੁੱਢ ਤੋਂ ਹੀ ਰੱਦ ਕਰਦਾ ਹੈ।
ਇੱਥੇ ਕਵੀ ਸੰਤੋਖ ਸਿੰਘ ਦੇ ਕਬਿਤ ਦਾ ਹਵਾਲ਼ਾ ਦੇਣਾ ਵੀ ਕੁਥਾਂਹ ਨਹੀਂ ਹੋਵੇਗਾ:-
ਸ਼ਾਇ ਜਾਤੀ ਏਕਤਾ ਅਨੇਕਤਾ ਬੁਲਾਇ ਜਾਤੀ ਹੋਵਤੀ ਪਚੀਲਤਾ ਕਿਤਾਬਨ ਪੁਰਾਨ ਕੀ।
ਧਰਮ ਤਸੱਕ ਜਾਤੇ ਪਾਪ ਹੀ ਪ੍ਰਪੱਕ ਜਾਤੇ ਬਰਨ ਗਰੱਕ ਜਾਤੇ ਸਾਹਿਤ ਬਿਧਾਨ ਕੀ।
ਦੇਵੀ ਦੇਵ ਦੇਹੁਰੇ ਸੰਤੋਖ ਸਿੰਘ ਦੂਰ ਹੋਤੇ ਰੀਤ ਮਿਟ ਜਾਤੀ ਦਬ ਬੇਦਿਨ ਪੁਰਾਨ ਕੀ।
ਸ੍ਰੀ ਗੁਰੂ ਗੋਬਿੰਦ ਸਿੰਘ ਪਾਵਨ ਪਰਮ ਸੂਰ ਮੂਰਤਿ ਨ ਹੋਤੀ ਜੋ ਪੈ ਕਰੁਣਾ ਨਿਧਾਨ ਕੀ।
ਅਸੀਂ ਲੇਖ ਦੀ ਅਰੰਭਤਾ ਦੇ ਚੌਥੇ ਨੁਕਤੇ ਨਾਲ਼ ਸਮਾਪਤੀ ਕਰਦੇ ਹਾਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨੂੰ ਸਮਰਪਿਤ ਹੋ ਕੇ ਹੀ ਅਨੇਕਤਾ ਵਿੱਚ ਏਕਤਾ ਕਾਇਮ ਰੱਖੀ ਜਾ ਸਕਦੀ ਹੈ। ਗੁਰੂ ਗ੍ਰੰਥ ਸਾਹਿਬ ਦੀ ਸਰਬ ਸਾਂਝੀ ਵਿਚਾਰਧਾਰਾ ਧਰਮਾਂ ਦੀ ਏਕਤਾ ਨੂੰ ਪੱਕਿਆਂ ਹੀ ਨਹੀਂ ਕਰਦੀ ਸਗੋਂ ਰੱਬੀ ਏਕਤਾ ਤੇ ਮਨੁੱਖੀ ਏਕਤਾ ਵਿੱਚ ਵਿਸ਼ਵਾਸ ਦ੍ਰਿੜਾ ਕੇ ਸਭ ਨੂੰ ਪ੍ਰੇਮ ਪਿਆਰ ਦਾ ਸੰਦੇਸ਼ਾ ਦਿੰਦੀ ਹੈ, ਭਾਰਤੀ ਸਾਹਿਤ ਦੇ ਇਤਿਹਾਸ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਸੰਪਾਦਨ ਇੱਕ ਅਨੋਖਾ ਕ੍ਰਿਸ਼ਮਾ ਸੀ ਜਿਸ ਦੁਆਰਾ ਗੁਰੂ ਸਾਹਿਬਾਨਾਂ, ਚਾਰ ਪੰਜ ਸਦੀਆਂ ਦੇ ਰਹੱਸਵਾਦੀ ਸੰਤਾਂ, ਸਾਧੂਆਂ, ਦਰਵੇਸ਼ਾਂ, ਫ਼ਕੀਰਾਂ ਤੇ ਮਹਾਪੁਰਸ਼ਾਂ ਦੇ ਮਨੋਹਰ ਬਚਨ ਸੰਚਤ ਕੀਤੇ ਗਏ। ਵੱਖੋ-ਵੱਖ ਅਕੀਦਿਆਂ ਜਾਤਾਂ, ਪ੍ਰਾਤਾਂ ਤੇ ਭਾਸ਼ਾਵਾਂ ਦੇ ਭਿੰਨ ਭੇਦ ਹੁੰਦਿਆਂ ਅਧਿਆਤਮਕ ਏਕਤਾ ਦੇ ਅਧਾਰ ਤੇ ਇਹ ਸਰਬ-ਸੰਮੇਲਨ ਰਚਨਾ ਇੱਕ ਸੱਚਮੁੱਚ ਦੀ ਕਰਾਮਾਤ ਸੀ। ਇਸ ਦੁਆਰਾ ਜਿੱਥੇ ਗੁਰੂ ਸਾਹਿਬਾਨ ਨੇ ਆਤਮਕ ਤੇ ਸਮਾਜਕ ਜਾਗਰਤੀ ਲਿਆਂਦੀ, ਓਥੇ ਹਿੰਦੂ ਮੱਤ ਇਸਲਾਮ ਮਤ ਤੋਂ ਵੱਖਰੇ ਤੀਸਰੇ ਨਵੇਂ-ਨਰੋਏ ਸੁਤੰਤਰ ਸਿੱਖ ਧਰਮ ਦੀ ਸਥਾਪਨਾ ਵੀ ਕੀਤੀ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਵਿੱਚ ਅੱਜ ਵੀ ਉਹ ਨਰੋਏ ਤੱਤ ਮੌਜੂਦ ਹਨ, ਜੋ ਮਨੁੱਖਤਾ ਦੀਆਂ ਰਾਜਨੀਤਕ ਅਤੇ ਮਾਨਸਿਕ ਗੁੰਝਲਾਂ ਦਾ ਹੱਲ ਕਰਨ ਦੇ ਸਮਰੱਥ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਇੱਕ ਅਜਿਹੇ ਬੇਮਿਸਾਲ ਗੁਰਮੁਖ ਦੀ ਘਾੜਤ ਘੜਦੀ ਹੈ, ਜਿਸ ਦਾ ਵਿਸ਼ਵ ਧਰਮਾਂ ਦੇ ਸੰਦਰਭ ਵਿੱਚ ਕੋਈ ਬਦਲ ਹਾਲੀ ਤਕ ਪੇਸ਼ ਨਹੀਂ ਹੋਇਆ। ਇਸ ਵਿੱਚ ਦੋ ਰਾਵਾਂ ਨਹੀਂ ਹਨ ਕਿ ਮਨੂੰ ਸਿਮਰਤੀ ਦੀ ਵਿਚਾਰਧਾਰਾ ਰਿਪਬਲਿਕ ਆਫ਼ ਇੰਡੀਆ ਦੀ ਏਕਤਾ ਅਖੰਡਤਾ ਨੂੰ ਖੇਰੂੰ-ਖੇਰੂੰ ਕਰ ਦੇਵੇਗੀ। ਦੂਜੇ ਪਾਸੇ ਸ੍ਰੀ ਗੁਰੂ ਗੰ੍ਰਥ ਸਾਹਿਬ ਦੀ ਵਿਚਾਰਧਾਰਾ ਰਿਪਬਲਿਕ ਆਫ਼ ਇੰਡੀਆ ਦੀ ਏਕਤਾ ਅਤੇ ਅਖੰਡਤਾ ਨੂੰ ਕਾਇਮ ਰੱਖ ਸਕਦੀ ੍ਹੇ।
- ਜਥੇਦਾਰ ਮਹਿੰਦਰ ਸਿੰਘ ਯੂ.ਕੇ.