ਮਸ਼ਹੂਰ ਗਾਇਕ ਜ਼ੁਬੀਨ ਗਰਗ ਦਾ ਸਿੰਗਾਪੁਰ ’ਚ ਸਕੂਬਾ ਡਾਈਵਿੰਗ ਕਰਦੇ ਹੋਏ ਦਿਹਾਂਤ

ਗੁਹਾਟੀ : ਆਸਾਮ ਦੇ ਮਸ਼ਹੂਰ ਗਾਇਕ ਅਤੇ ਨੌਜੁਆਨਾਂ ਦੇ ਦਿਲਾਂ ਦੀ ਧੜਕਣ ਜ਼ੁਬੀਨ ਗਰਗ ਦੀ ਸ਼ੁਕਰਵਾਰ ਨੂੰ ਸਿੰਗਾਪੁਰ &rsquoਚ ਸਕੂਬਾ ਡਾਈਵਿੰਗ ਦੌਰਾਨ ਮੌਤ ਹੋ ਗਈ। ਉਹ 52 ਸਾਲਾਂ ਦੇ ਸਨ।
&lsquoਗੈਂਗਸਟਰ&rsquo ਫ਼ਿਲਮ ਦੇ ਗੀਤ &lsquoਯਾ ਅਲੀ&rsquo ਤੋਂ ਮਸ਼ਹੂਰ ਹੋਏ ਜ਼ੁਬਿਨ ਬਾਰੇ ਪ੍ਰਬੰਧਕਾਂ ਨੇ ਇਕ ਬਿਆਨ ਵਿਚ ਕਿਹਾ, &lsquo&lsquoਬਹੁਤ ਦੁੱਖ ਦੇ ਨਾਲ ਅਸੀਂ ਜ਼ੁਬੀਨ ਗਰਗ ਦੇ ਦੇਹਾਂਤ ਦੀ ਖ਼ਬਰ ਸਾਂਝੀ ਕਰਦੇ ਹਾਂ। ਸਕੂਬਾ ਡਾਈਵਿੰਗ ਦੌਰਾਨ, ਉਨ੍ਹਾਂ ਨੂੰ ਸਾਹ ਲੈਣ ਵਿਚ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਅਤੇ ਸਿੰਗਾਪੁਰ ਜਨਰਲ ਹਸਪਤਾਲ ਲਿਜਾਣ ਤੋਂ ਪਹਿਲਾਂ ਤੁਰਤ ਸੀ.ਪੀ.ਆਰ. ਦਿਤਾ ਗਿਆ। ਉਨ੍ਹਾਂ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਉਨ੍ਹਾਂ ਨੂੰ ਭਾਰਤੀ ਸਮੇਂ ਅਨੁਸਾਰ ਦੁਪਹਿਰ 2:30 ਵਜੇ ਆਈ.ਸੀ.ਯੂ. &rsquoਚ ਮ੍ਰਿਤਕ ਐਲਾਨ ਦਿਤਾ ਗਿਆ।&rsquo&rsquo
ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਖ਼ਬਰ ਕੇਂਦਰੀ ਵਿਦੇਸ਼ ਰਾਜ ਮੰਤਰੀ ਪਬਿਤਰਾ ਮਾਰਗਰਿਟਾ ਤੋਂ ਮਿਲੀ ਹੈ। ਸਰਮਾ ਨੇ ਇਕ ਪ੍ਰੋਗਰਾਮ ਦੌਰਾਨ ਕਿਹਾ, &lsquo&lsquoਇਹ ਬਹੁਤ ਦੁਖਦਾਈ ਖ਼ਬਰ ਹੈ ਅਤੇ ਸੂਬੇ ਤੇ ਦੇਸ਼ ਲਈ ਬਹੁਤ ਵੱਡਾ ਘਾਟਾ ਹੈ।&rsquo&rsquo
ਇਕ &lsquoਐਕਸ&rsquo ਪੋਸਟ &rsquoਚ, ਉਨ੍ਹਾਂ ਕਿਹਾ, &lsquo&lsquoਅੱਜ ਅਸਾਮ ਨੇ ਅਪਣੇ ਪਸੰਦੀਦਾ ਸਪੂਤਾਂ &rsquoਚੋਂ ਇਕ ਨੂੰ ਗੁਆ ਦਿਤਾ। ਇਹ ਦੱਸਣ ਲਈ ਮੇਰੇ ਕੋਲ ਸ਼ਬਦ ਨਹੀਂ ਹਨ ਕਿ ਜ਼ੁਬੇਨ ਸੂਬੇ ਲਈ ਕੀ ਅਰਥ ਰੱਖਦਾ ਸੀ। ਉਹ ਬਹੁਤ ਜਲਦੀ ਚਲਾ ਗਿਆ ਹੈ। ਇਹ ਜਾਣ ਦੀ ਉਮਰ ਨਹੀਂ ਸੀ।&rsquo&rsquo
ਉਨ੍ਹਾਂ ਅੱਗੇ ਕਿਹਾ, &lsquo&lsquoਜ਼ੁਬੀਨ ਦੀ ਆਵਾਜ਼ ਵਿਚ ਲੋਕਾਂ ਨੂੰ ਊਰਜਾਵਾਨ ਕਰਨ ਦੀ ਬੇਮਿਸਾਲ ਯੋਗਤਾ ਸੀ ਅਤੇ ਉਸ ਦਾ ਸੰਗੀਤ ਸਾਡੇ ਦਿਮਾਗ ਅਤੇ ਆਤਮਾ ਨਾਲ ਸਿੱਧਾ ਬੋਲਦਾ ਸੀ। ਉਨ੍ਹਾਂ ਨੇ ਇਕ ਅਜਿਹਾ ਖਲਾਅ ਛੱਡ ਦਿਤਾ ਹੈ ਜੋ ਕਦੇ ਭਰਿਆ ਨਹੀਂ ਜਾ ਸਕਦਾ। ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਉਨ੍ਹਾਂ ਨੂੰ ਅਸਾਮ ਦੇ ਸਭਿਆਚਾਰ ਦੇ ਇਕ ਦਿੱਗਜ ਵਜੋਂ ਯਾਦ ਰੱਖਣਗੀਆਂ, ਅਤੇ ਉਨ੍ਹਾਂ ਦੀਆਂ ਰਚਨਾਵਾਂ ਆਉਣ ਵਾਲੇ ਦਿਨਾਂ ਅਤੇ ਸਾਲਾਂ ਵਿਚ ਬਹੁਤ ਸਾਰੇ ਪ੍ਰਤਿਭਾਸ਼ਾਲੀ ਕਲਾਕਾਰਾਂ ਨੂੰ ਪ੍ਰੇਰਿਤ ਕਰਨਗੀਆਂ।&rsquo&rsquo