ਮਲਿਆਲਮ ਸੁਪਰਸਟਾਰ ਮੋਹਨਲਾਲ ਨੂੰ ਮਿਲੇਗਾ 2023 ਦਾ ‘ਦਾਦਾਸਾਹਿਬ ਫਾਲਕੇ’ ਪੁਰਸਕਾਰ

ਨਵੀਂ ਦਿੱਲੀ- ਮਲਿਆਲਮ ਸੁਪਰਸਟਾਰ ਮੋਹਨਲਾਲ ਨੂੰ ਭਾਰਤੀ ਸਿਨੇਮਾ ਦੇ ਸਰਵਉੱਚ ਸਨਮਾਨ, 2023 ਦੇ ਦਾਦਾਸਾਹਿਬ ਫਾਲਕੇ ਅਵਾਰਡ ਲਈ ਚੁਣਿਆ ਗਿਆ ਹੈ, ਜਿਸ ਦਾ ਐਲਾਨ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਕੀਤਾ। ਮੰਤਰਾਲੇ ਨੇ ਐਕਸ &lsquoਤੇ ਪੋਸਟ ਕਰਕੇ ਕਿਹਾ, &rdquo65 ਸਾਲਾ ਅਭਿਨੇਤਾ, ਨਿਰਦੇਸ਼ਕ ਅਤੇ ਨਿਰਮਾਤਾ ਨੂੰ ਭਾਰਤੀ ਸਿਨੇਮਾ ਵਿਚ &lsquoਆਈਕਾਨਿਕ ਯੋਗਦਾਨ&rsquo ਲਈ ਸਨਮਾਨਿਤ ਕੀਤਾ ਜਾ ਰਿਹਾ ਹੈ। ਅਵਾਰਡ 23 ਸਤੰਬਰ ਨੂੰ 71ਵੇਂ ਨੈਸ਼ਨਲ ਫਿਲਮ ਅਵਾਰਡ ਸਮਾਰੋਹ ਵਿਚ ਦਿੱਤਾ ਜਾਵੇਗਾ। &rdquo ਮੰਤਰਾਲੇ ਨੇ ਕਿਹਾ, &rdquoਮੋਹਨਲਾਲ ਦੀ ਸਿਨੇਮਾਈ ਯਾਤਰਾ ਪੀੜ੍ਹੀਆਂ ਨੂੰ ਪ੍ਰੇਰਿਤ ਕਰਦੀ ਹੈ। ਉਨ੍ਹਾਂ ਦੀ ਪ੍ਰਤਿਭਾ ਅਤੇ ਮਿਹਨਤ ਨੇ ਭਾਰਤੀ ਸਿਨੇਮਾ ਵਿਚ ਸੁਨਹਿਰੀ ਮਿਸਾਲ ਕਾਇਮ ਕੀਤੀ।&rdquo ਚਾਰ ਦਹਾਕਿਆਂ ਦੇ ਕਰੀਅਰ ਵਿਚ ਮੋਹਨਲਾਲ ਨੇ ਮਲਿਆਲਮ, ਤਾਮਿਲ, ਤੇਲਗੂ, ਹਿੰਦੀ ਅਤੇ ਕੰਨੜ ਵਿਚ 350 ਤੋਂ ਵੱਧ ਫਿਲਮਾਂ ਕੀਤੀਆਂ। ਉਨ੍ਹਾਂ ਦੀਆਂ ਪ੍ਰਸਿੱਧ ਫਿਲਮਾਂ ਵਿਚ ਥਨਮਾਤਰਾ, ਇਰੁਵਰ, ਦ੍ਰਿਸ਼ਯਮ, ਵਨਪ੍ਰਸਥਮ, ਕੰਪਨੀ, ਮੁੰਥਿਰੀਵੱਲਿਕਲ ਥਾਲਿਰਕੁੰਬੋਲ ਅਤੇ ਪੁਲੀਮੁਰੁਗਨ ਸ਼ਾਮਲ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੋਹਨਲਾਲ ਨੂੰ ਵਧਾਈ ਦਿੱਤੀ। ਸੂਚਨਾ ਮੰਤਰੀ ਅਸ਼ਵਨੀ ਵੈਸ਼ਨਾਵ ਅਤੇ ਕਾਂਗਰਸ ਨੇਤਾ ਸ਼ਸ਼ੀ ਥਰੂਰ ਨੇ ਵੀ ਵਧਾਈ ਦਿੱਤੀ। ਜ਼ਿਕਰਯੋਗ ਮੋਹਨਲਾਲ ਨੂੰ ਦੋ ਨੈਸ਼ਨਲ ਫਿਲਮ ਅਵਾਰਡ, ਨੌਂ ਕੇਰਲ ਸਟੇਟ ਅਵਾਰਡ, 2001 ਵਿਚ ਪਦਮ ਸ਼੍ਰੀ ਅਤੇ 2019 ਵਿਚ ਪਦਮ ਭੂਸ਼ਣ ਮਿਲ ਚੁੱਕੇ ਹਨ।