ਰਾਜਕੁੰਦਰਾ ਨੇ ਧੋਖਾਧੜੀ ਦੇ 60 ਕਰੋੜ ਰੁਪਏ ’ਚੋਂ 15 ਕਰੋੜ ਰੁਪਏ ਸ਼ਿਲਪਾ ਸ਼ੈਟੀ ਦੇ ਖਾਤੇ ’ਚ ਕੀਤੇ ਸਨ ਟਰਾਂਸਫਰ

ਮੁੰਬਈ : ਮੁੁੰਬਈ ਪੁਲਿਸ ਦੀ ਆਰਥਿਕ ਅਪਰਾਧ ਬ੍ਰਾਂਚ ਨੇ ਸ਼ਿਲਪਾ ਸ਼ੈਟੀ ਅਤੇ ਉਨ੍ਹਾਂ ਦੇ ਪਤੀ ਰਾਜ ਕੁੰਦਰਾ ਨਾਲ ਜੁੜੇ ਕਥਿਤ 60 ਕਰੋੜ ਰੁਪਏਦੀ ਧੋਖਾਧੜੀ ਮਾਮਲੇ &rsquoਚ ਨਵਾਂ ਖੁਲਾਸਾ ਕੀਤਾ ਹੈ। ਏਜੰਸੀ ਨੇ ਦਾਅਵਾ ਕੀਤਾ ਕਿ ਰਾਜ ਕੁੰਦਰਾ ਨੇ 60 ਕਰੋੜ ਰੁਪਇਆਂਵਿਚੋਂ15 ਕਰੋੜ ਰੁਪਏ ਸ਼ਿਲਪਾ ਸ਼ੈਟੀ ਦੀ ਕੰਪਨੀ ਦੇ ਬੈਂਕ ਅਕਾਊਂਟ &rsquoਚ ਟਰਾਂਸਫਰ ਕੀਤੇ ਹਨ। ਹੁਣ ਇਸ ਮਾਮਲੇ &rsquoਚ ਸ਼ਿਲਪਾ ਸ਼ੈਟੀ ਨੂੰ ਜਲਦੀ ਹੀ ਪੁੱਛਗਿੱਛ ਲਈ ਬੁਲਾਇਆ ਜਾ ਸਕਦਾ ਹੈ। ਅਧਿਕਾਰੀਆਂ ਨੇ ਕਿਹਾ ਕਿ ਉਹ ਸ਼ਿਲਪਾ ਸ਼ੈਟੀ ਤੋਂ ਇੰਨੀ ਵੱਡੀ ਰਕਮ ਦੇ ਟਰਾਂਸਫਰ ਦਾ ਕਾਰਨ ਜਾਨਣਾ ਚਾਹੁੰਦੇ ਹਨ।

ਈਓਡਬਲਿਊ ਦੇ ਸੂਤਰਾਂ ਅਨੁਸਾਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਸ਼ਿਲਪਾ ਤੋਂ ਪੁੱਛਗਿੱਛ ਦੌਰਾਨ ਇਹ ਪਤਾ ਲਗਾਉਣਾ ਹੈ ਕਿ ਇਹ ਕਿਸੇ ਇਸ਼ਤਿਹਹਾਰ ਜਾਂ ਵਪਾਰਕ ਖਰਚ ਨਾਲ ਜੁੜਿਆ ਸੀ। ਕਿਉਂਕਿ ਆਮ ਪ੍ਰਮੋਸ਼ਨ ਐਕਟੀਵਿਟੀ &rsquoਤੇ ਇੰਨਾ ਜ਼ਿਆਦਾ ਖਰਚਾ ਕਰਨਾ ਕਿਸੇ ਨੂੰ ਵੀ ਹਜ਼ਮ ਨਹੀਂ ਹੋ ਰਿਹਾ। ਜਾਂਚ ਦੌਰਾਨ ਇਹ ਵੀ ਦੇਖਿਆ ਜਾਵੇਗਾ ਕਿ ਸ਼ਿਲਪਾ ਦੀ ਕੰਪਨੀ ਨੇ ਇੰਨੀ ਵੱਡੀ ਅਮਾਊਂਟ ਦਾ ਇਨਵਾਈਸ ਕਿਸ ਅਧਾਰ &rsquoਤੇ ਜਾਰੀ ਕੀਤਾ।