ਦਿਲਜੀਤ ਦੋਸਾਂਝ ‘ਅਮਰ ਸਿੰਘ ਚਮਕੀਲਾ’ ਲਈ ਸਰਵੋਤਮ ਅਦਾਕਾਰ ਵਜੋਂ ਨਾਮਜ਼ਦ

ਅਦਾਕਾਰ ਤੇ ਗਾਇਕ ਦਿਲਜੀਤ ਦੋਸਾਂਝ ਨੂੰ ਫਿਲਮਸਾਜ਼ ਇਮਤਿਆਜ਼ ਅਲੀ ਦੀ ਬਹੁ-ਚਰਚਿਤ ਬਾਇਓਪਿਕ &lsquoਅਮਰ ਸਿੰਘ ਚਮਕੀਲਾ&rsquo ਵਿੱਚ ਨਿਭਾਈ ਮੁੱਖ ਭੂਮਿਕਾ ਲਈ ਕੌਮਾਂਤਰੀ ਐਮੀ ਐਵਾਰਡ 2025 ਵਿੱਚ ਸਰਵੋਤਮ ਅਦਾਕਾਰ ਸ਼੍ਰੇਣੀ ਵਿੱਚ ਨਾਮਜ਼ਦ ਕੀਤਾ ਗਿਆ ਹੈ। ਅਲੀ ਵੱਲੋਂ ਨਿਰਦੇਸ਼ਤ ਇਸ ਫਿਲਮ ਨੂੰ ਟੀਵੀ ਫਿਲਮ/ਮਿੰਨੀ-ਸੀਰੀਜ਼ ਸ਼੍ਰੇਣੀ ਵਿੱਚ ਵੀ ਨਾਮਜ਼ਦਗੀ ਪ੍ਰਾਪਤ ਹੋਈ ਹੈ। ਇੰਟਰਨੈਸ਼ਨਲ ਅਕੈਡਮੀ ਆਫ ਟੈਲੀਵਿਜ਼ਨ ਆਰਟਸ ਐਂਡ ਸਾਇੰਸਜ਼ ਨੇ ਨਿਊਯਾਰਕ ਵਿੱਚ ਨਾਮਜ਼ਦਗੀਆਂ ਦਾ ਐਲਾਨ ਕੀਤਾ, ਜਿਸ ਵਿੱਚ ਇਹ ਫਿਲਮ ਇਕਲੌਤੀ ਭਾਰਤੀ ਐਂਟਰੀ ਵਜੋਂ ਉਭਰੀ।