ਅਮਰੀਕਾ ਨੇ ਨੌਂ ਮਹੀਨਿਆਂ 'ਚ 2,417 ਭਾਰਤੀ ਕੱਢੇ

ਵਿਦੇਸ਼ ਮੰਤਰਾਲੇ ਨੇ ਸ਼ੁਕਰਵਾਰ ਨੂੰ ਕਿਹਾ ਕਿ ਜਨਵਰੀ ਤੋਂ ਹੁਣ ਤਕ 2,400 ਤੋਂ ਵੱਧ ਭਾਰਤੀਆਂ ਨੂੰ ਅਮਰੀਕਾ ਤੋਂ ਡਿਪੋਰਟ ਕੀਤਾ ਗਿਆ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ ਭਾਰਤ ਗੈਰ-ਕਾਨੂੰਨੀ ਪ੍ਰਵਾਸ ਦੇ ਵਿਰੁਧ ਖੜਾ ਹੈ ਅਤੇ ਉਹ ਲੋਕਾਂ ਵਲੋਂ ਕਾਨੂੰਨੀ ਪ੍ਰਵਾਸ ਦੇ ਰਾਹਾਂ ਨੂੰ ਉਤਸ਼ਾਹਤ ਕਰਨਾ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਜਨਵਰੀ ਤੋਂ ਲੈ ਕੇ ਹੁਣ ਤਕ 2417 ਭਾਰਤੀਆਂ ਨੂੰ ਅਮਰੀਕਾ ਤੋਂ ਵਾਪਸ ਭੇਜਿਆ ਗਿਆ ਹੈ। ਇਕ ਸਵਾਲ ਦਾ ਜਵਾਬ ਦਿੰਦਿਆਂ ਜੈਸਵਾਲ ਨੇ ਕਿਹਾ, &lsquo&lsquoਅਸੀਂ ਪ੍ਰਵਾਸ ਲਈ ਕਾਨੂੰਨੀ ਮਾਰਗਾਂ ਨੂੰ ਉਤਸ਼ਾਹਤ ਕਰਨਾ ਚਾਹੁੰਦੇ ਹਾਂ। ਇਸ ਦੇ ਨਾਲ ਹੀ ਭਾਰਤ ਗੈਰ-ਕਾਨੂੰਨੀ ਪ੍ਰਵਾਸ ਦੇ ਵਿਰੁਧ ਖੜਾ ਹੈ।&rsquo&rsquo