ਅਮਰੀਕਾ ’ਚ ਭਾਰਤੀ ਮੂਲ ਦੇ ਡਾਕਟਰ ਨੂੰ ਧੋਖਾਧੜੀ ਦੇ ਦੋਸ਼ਾਂ ’ਚ 14 ਸਾਲ ਦੀ ਕੈਦ

ਅਮਰੀਕੀ ਨਿਆਂ ਵਿਭਾਗ ਦੇ ਅਨੁਸਾਰ, ਅਮਰੀਕਾ &rsquoਚ ਇੱਕ ਭਾਰਤੀ ਮੂਲ ਦੇ ਡਾਕਟਰ ਨੂੰ ਸਿਹਤ ਸੰਭਾਲ ਧੋਖਾਧੜੀ, ਇਲੈਕਟਰਾਨਿਕ ਸੰਚਾਰ ਧੋਖਾਧੜੀ, ਨਿਯੰਤਰਿਤ ਪਦਾਰਥਾਂ ਨੂੰ ਗ਼ੈਰ-ਕਾਨੂੰਨੀ ਤੌਰ &rsquoਤੇ ਵੰਡਣ ਦੀ ਸਾਜ਼ਸ਼ ਅਤੇ ਮਨੀ ਲਾਂਡਰਿੰਗ ਨਾਲ ਸਬੰਧਤ ਅਪਰਾਧਾਂ ਲਈ 168 ਮਹੀਨੇ ਜਾਂ 14 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇਕ ਬਿਆਨ ਵਿਚ, ਨਿਆਂ ਵਿਭਾਗ ਨੇ ਕਿਹਾ ਕਿ ਪੈਨਸਿਲਵੇਨੀਆ ਦੇ ਬੈਨਸਲੇਮ ਦੇ 48 ਸਾਲਾ ਡਾ. ਨੀਲ ਕੇ. ਆਨੰਦ ਨੂੰ 2 ਮਿਲੀਅਨ ਅਮਰੀਕੀ ਡਾਲਰ ਤੋਂ ਵੱਧ ਦੀ ਮੁਆਵਜ਼ਾ ਅਤੇ 2 ਮਿਲੀਅਨ ਅਮਰੀਕੀ ਡਾਲਰ ਤੋਂ ਵੱਧ ਦੀ ਜ਼ਬਤ ਕਰਨ ਦਾ ਹੁਕਮ ਵੀ ਦਿਤਾ ਗਿਆ ਹੈ।
ਆਨੰਦ ਨੂੰ ਇਸ ਸਾਲ ਅਪ੍ਰੈਲ ਵਿਚ ਮੈਡੀਕੇਅਰ, ਯੂਐੱਸ ਆਫ਼ਿਸ ਆਫ਼ ਪਰਸੋਨਲ ਮੈਨੇਜਮੈਂਟ, ਇੰਡੀਪੈਂਡੈਂਸ ਬਲੂ ਕਰਾਸ ਅਤੇ ਹੋਰਾਂ ਨੂੰ ਬੇਲੋੜੀਆਂ ਨੁਸਖ਼ੇ ਵਾਲੀਆਂ ਦਵਾਈਆਂ ਲਈ ਦਾਅਵੇ ਜਮ੍ਹਾਂ ਕਰਾਉਣ ਦੀ ਸਾਜ਼ਸ਼ ਰਚਣ ਦਾ ਦੋਸ਼ੀ ਠਹਿਰਾਇਆ ਗਿਆ ਸੀ। ਮੰਗਲਵਾਰ ਨੂੰ ਨਿਆਂ ਵਿਭਾਗ ਦੇ ਬਿਆਨ ਵਿਚ ਕਿਹਾ ਗਿਆ ਹੈ ਕਿ ਇਹ ਦਵਾਈਆਂ ਆਨੰਦ ਦੀ ਮਲਕੀਅਤ ਵਾਲੀਆਂ ਵੱਖ-ਵੱਖ ਫ਼ਾਰਮੇਸੀਆਂ ਦੁਆਰਾ ਮਰੀਜ਼ਾਂ ਨੂੰ ਵੰਡੀਆਂ ਗਈਆਂ ਸਨ।