ਮੈਂ ਕਿਸੇ ਨੂੰ ਭਾਵਨਾਵਾਂ ਜ਼ਾਹਰ ਕਰਨ ਤੋਂ ਨਹੀਂ ਰੋਕਾਂਗਾ: ਆਗਾ

ਪਾਕਿਸਤਾਨ ਦੇ ਕਪਤਾਨ ਸਲਮਾਨ ਆਗਾ ਨੇ ਅੱਜ ਕਿਹਾ ਕਿ ਉਹ ਆਪਣੇ ਖਿਡਾਰੀਆਂ ਨੂੰ ਭਾਰਤ ਵਿਰੁੱਧ ਏਸ਼ੀਆ ਕੱਪ ਫਾਈਨਲ ਵਿੱਚ ਆਪਣੇ ਆਪੇ ਦਾ ਪ੍ਰਗਟਾਵਾ ਕਰਨ ਤੋਂ ਨਹੀਂ ਰੋਕੇਗਾ ਪਰ ਉਨ੍ਹਾਂ ਨੂੰ ਅਪਮਾਨਜਨਕ ਸ਼ਬਦਾਵਲੀ ਨਾ ਵਰਤਣ ਲਈ ਸੁਚੇਤ ਜ਼ਰੂਰ ਕਰੇਗਾ। ਆਗਾ ਨੇ ਕਿਹਾ ਕਿ ਹਰ ਵਿਅਕਤੀ ਨੂੰ ਆਪਣੀਆਂ ਭਾਵਨਾਵਾਂ ਜ਼ਾਹਰ ਕਰਨ ਦਾ ਅਧਿਕਾਰ ਹੈ। ਜੇ ਅਸੀਂ ਤੇਜ਼ ਗੇਂਦਬਾਜ਼ਾਂ ਨੂੰ ਭਾਵਨਾਵਾਂ ਦਿਖਾਉਣ ਤੋਂ ਰੋਕਦੇ ਹਾਂ ਤਾਂ ਫਿਰ ਕੀ ਬਚੇਗਾ? ਮੈਂ ਉਦੋਂ ਤੱਕ ਕਿਸੇ ਨੂੰ ਨਹੀਂ ਰੋਕਾਂਗਾ ਜਦੋਂ ਤੱਕ ਇਹ ਅਪਮਾਨਜਨਕ ਨਹੀਂ ਹੈ।&rsquo ਆਗਾ ਨੇ ਇੱਥੇ ਮੈਚ ਤੋਂ ਪਹਿਲਾਂ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਉਹ ਭਾਰਤੀ ਖਿਡਾਰੀਆਂ ਦੇ ਪਿਛਲੇ ਮੈਚਾਂ ਵਿੱਚ ਪਾਕਿਸਤਾਨੀ ਖਿਡਾਰੀਆਂ ਨਾਲ ਹੱਥ ਮਿਲਾਉਣ ਤੋਂ ਗੁਰੇਜ਼ ਕਰਨ ਦੀ ਘਟਨਾ ਨੂੰ ਭੁੱਲਿਆ ਨਹੀਂ ਹੈ। ਪਾਕਿਸਤਾਨੀ ਕਪਤਾਨ ਨੇ ਕਿਹਾ, &lsquoਮੈਂ 2007 ਵਿੱਚ ਅੰਡਰ 16 ਕ੍ਰਿਕਟ ਖੇਡਣਾ ਸ਼ੁਰੂ ਕੀਤਾ ਸੀ। ਮੈਂ ਕਦੇ ਵੀ ਕਿਸੇ ਟੀਮ ਨੂੰ ਹੱਥ ਨਾ ਮਿਲਾਉਂਦਿਆਂ ਕਦੇ ਨਹੀਂ ਦੇਖਿਆ। ਜਦੋਂ ਭਾਰਤ-ਪਾਕਿ ਸਬੰਧ ਵਿਗੜ ਗਏ ਸਨ ਤਾਂ ਵੀ ਅਸੀਂ ਹੱਥ ਮਿਲਾਏ।&rsquo ਆਗਾ ਨੇ ਕਿਹਾ ਕਿ ਪਾਕਿਸਤਾਨ ਟੂਰਨਾਮੈਂਟ ਵਿੱਚ ਪਿਛਲੇ ਦੋ ਮੈਚ ਭਾਰਤ ਤੋਂ ਹਾਰ ਗਿਆ ਕਿਉਂਕਿ ਉਨ੍ਹਾਂ ਨੇ ਆਪਣੇ ਵਿਰੋਧੀਆਂ ਨਾਲੋਂ ਜ਼ਿਆਦਾ ਗਲਤੀਆਂ ਕੀਤੀਆਂ। ਦੱਸਣਾ ਬਣਦਾ ਹੈ ਕਿ ਭਾਰਤ ਤੇ ਪਾਕਿਸਤਾਨ ਦੇ ਮੈਚ ਦੌਰਾਨ ਖਿਡਾਰੀਆਂ &rsquoਤੇ ਖਾਸਾ ਦਬਾਅ ਹੁੰਦਾ ਹੈ ਕਿਉਂਕਿ ਇਨ੍ਹਾਂ ਮੈਚਾਂ ਲਈ ਕਰੋੜਾਂ ਲੋਕਾਂ ਦੀਆਂ ਭਾਵਨਾਵਾਂ ਵੀ ਜੁੜੀਆਂ ਹੁੰਦੀਆਂ ਹਨ।