ਲਾਸੀਓ ਸੂਬੇ ਦੇ ਸ਼ਹਿਰ ਅਪ੍ਰੀਲੀਆ ਵਿਖੇ ਮਨਾਇਆਂ ਗਿਆ ਸ਼ਹੀਦ ਸ. ਭਗਤ ਸਿੰਘ ਦਾ ਜਨਮ ਦਿਹਾੜਾ


ਰੋਮ ਇਟਲੀ-(ਗੁਰਸ਼ਰਨ ਸਿੰਘ ਸੋਨੀ)- ਨੌਜਵਾਨਾਂ ਦੀ ਦਿਲਾਂ ਦੀ ਧੜਕਣ ਤੇ ਭਾਰਤ ਦੇਸ਼ ਨੂੰ
ਸੁਤੰਤਰ ਕਰਵਾਉਣ ਲਈ ਅੰਗਰੇਜ ਹਕੂਮਤ ਨਾਲ ਮੱਥਾ ਲਾਉਣ ਵਾਲੇ ਅਤੇ ਦੇਸ਼ ਲਈ ਜਿੰਦਗੀ
ਕਰਬਾਨ ਵਾਲੇ ਮਹਾਨ ਕ੍ਰਾਤੀਕਾਰੀ ਨੌਜਵਾਨ ਅਵਸਥਾਂ ਵਿੱਚ ਸ਼ਹੀਦੀ ਪਾਉਣ ਵਾਲੇ ਸ਼ਹੀਦ-
ਏ- ਆਜ਼ਮ ਸ. ਭਗਤ ਸਿੰਘ ਦਾ ਜਨਮ ਦਿਹਾੜਾ ਉਨ੍ਹਾਂ ਦੇ ਜੱਦੀ ਪਿੰਡ ਖਟਕੜ ਕਲਾਂ (ਸ਼ਹੀਦ
ਭਗਤ ਸਿੰਘ ਨਗਰ ਨਵਾਂ ਸ਼ਹਿਰ) ਵਿਖੇ ਬਹੁਤ ਹੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਜਾਂਦਾ
ਹੈ। ਉੱਥੇ ਹੀ ਇਟਲੀ ਦੇ ਸੂਬਾ ਲਾਸੀਓ ਦੇ ਜ਼ਿਲ੍ਹਾ ਲਾਤੀਨਾ ਦੇ ਪ੍ਰਸਿੱਧ ਸ਼ਹਿਰ
ਅਪ੍ਰੀਲੀਆ ਵਿਖੇ ਸ਼ਹੀਦ ਭਗਤ ਸਿੰਘ ਸਭਾ ਰੋਮਾ ਦੇ ਆਗੂਆਂ ਤੇ ਨੌਜਵਾਨਾਂ ਵਲੋ &ldquo ਕਫੈ
ਦਿੱਲ ਗਾਤੋ &ldquo (Caffe Del Gatto) ਬਾਰ ਵਿਖੇ ਇੱਕਤਰ ਹੋ ਕੇ ਕੇਂਕ ਕੱਟ ਕੇ ਸ਼ਹੀਦ
ਸਰਦਾਰ ਭਗਤ ਸਿੰਘ ਜੀ ਦਾ ਜਨਮ ਦਿਨ ਮਨਾਇਆਂ ਗਿਆ। ਇਸ ਮੌਕੇ ਨੌਜਵਾਨਾ ਵਲੋ ਸ਼ਹੀਦ- ਏ-
ਆਜ਼ਮ ਸ. ਭਗਤ ਸਿੰਘ ਨੂੰ ਯਾਦ ਕਰਦਿਆਂ ਕਿਹਾ ਕਿ ਸ. ਭਗਤ ਸਿੰਘ ਨੌਜਵਾਨਾਂ ਲਈ ਇੱਕ
ਹੀਰੋ ਤੇ ਪ੍ਰਰੇਣਾ ਸ੍ਰੋਤ ਸਨ । ਅਤੇ ਉਨ੍ਹਾ ਨੇ ਆਪਣੀ ਸ਼ਹਾਦਤ ਭਾਰਤ ਦੇਸ਼ ਨੂੰ
ਅੰਗਰੇਜ਼ੀ ਹਕੂਮਤ ਤੋ ਅਜ਼ਾਦ ਕਰਵਾਉਣ ਲਈ ਦਿੱਤੀ ਸੀ। ਇਸ ਮੌਕੇ ਬੌਬੀ ਅਟਵਾਲ,
ਕੁਲਵਿੰਦਰ ਸਿੰਘ ਕਿੰਦਾ, ਸੁਖਜਿੰਦਰ ਸਿੰਘ ਕਾਲਰੂ, ਦੀਦਾਰ ਸਿੰਘ ਦਾਰੀ , ਸੋਨੀ ਔਜਲਾ,
ਸੁਖਵੰਤ ਸੁੱਖੀ, ਮੈਮੀ , ਸੁਖਪ੍ਰੀਤ ਸੁੱਖੀ, ਜਸਪ੍ਰੀਤ ਜੱਸੀ , ਮੋਹਨ ਲਾਲ ,ਮੱਲ
ਕੁਮਾਰ ਸਮੇਤ ਆਦਿ ਹੋਰ ਬਹੁਤ ਸਾਰੇ ਨੌਜਵਾਨਾਂ ਵਲੋ ਕੇਂਕ ਕੱਟ ਕੇ ਜਨਮ ਦਿਹਾੜਾ
ਮਨਾਇਆ। ਤੇ ਸ਼ਹੀਦ ਸ. ਭਗਤ ਸਿੰਘ ਨੂੰ ਉਨ੍ਹਾਂ ਦੇ ਜਨਮਦਿਨ ਮੌਕੇ ਸਿੰਜਦਾ ਕੀਤਾ ਗਿਆ