ਮਾਣਕ ਭਰਾਵਾਂ ਨੇ ਮਾਣਕ ਕਬੱਡੀ ਕਲੱਬ ਫਗਵਾੜਾ ਕੀਤਾ ਬੰਦ

ਲੰਡਨ (ਮਨਪ੍ਰੀਤ ਸਿੰਘ ਬੱਧਨੀ ਕਲਾਂ) ਬੀਤੇ ਕਈ ਸਾਲਾਂ ਤੋਂ ਇੰਗਲੈਂਡ ਅਤੇ ਪੰਜਾਬ
ਵਿੱਚ ਪੰਜਾਬੀਆਂ ਦੀ ਮਾਂ ਖੇਡ ਕਬੱਡੀ ਨੂੰ ਪ੍ਰਫੁੱਲਤ ਕਰਨ ਲਈ ਅਹਿਮ ਯੋਗਦਾਨ ਪਾਉਣ
ਵਾਲੇ ਮਾਣਕ ਭਰਾ ਰਾਜਵੀਰ ਸਿੰਘ ਮਾਣਕ  ਅਤੇ ਸੁਰਿੰਦਰ ਸਿੰਘ ਮਾਣਕ ਅਤੇ ਉਹਨਾਂ ਦੇ
ਸਹਿਯੋਗੀ ਜਰਨੈਲ ਸਿੰਘ (ਜ਼ੈਲਾ), ਜਸਵਿੰਦਰ ਸਿੰਘ ਘੁੰਮਣ, ਧਿਆਨ ਸਿੰਘ ਗਿੱਲ, ਕੁਲਬੀਰ
ਸਿੰਘ ਸੰਘੇੜਾ (ਲਾਲਾ), ਜਤਿੰਦਰ ਸਿੰਘ ਸੰਘੇੜਾ (ਬਿਲਗਾ), ਗੁਰਦੀਪ ਸਿੰਘ ਮਾਣਕ ਅਤੇ
ਹੋਰ ਸਾਰੇ ਸਾਥੀਆ ਨੇ ਮਾਣਕ ਕਬੱਡੀ ਕਲੱਬ ਫਗਵਾੜਾ ਬੰਦ ਕਰਨ ਦਾ ਐਲਾਨ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਇੰਗਲੈਂਡ ਕਬੱਡੀ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਅਤੇ
ਜਨਰਲ ਸਕੱਤਰ ਸੁਰਿੰਦਰ ਸਿੰਘ ਮਾਣਕ ਨੇ ਕਿਹਾ ਕਿ ਮਾਣਕ ਕਬੱਡੀ ਕਲੱਬ ਫਗਵਾੜਾ ਬਣਾਉਣ
ਦਾ ਮੁੱਖ ਮਕਸ
ਦ ਇਲਾਕੇ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ, ਚੰਗੀ ਸਿਹਤ
ਬਣਾਉਣ ਦੇ ਨਾਲ ਨਾਲ ਅੰਤਰਾਸ਼ਟਰੀ ਕਬੱਡੀ ਖੇਡਾਂ ਵਿੱਚ ਚੰਗੇ ਭਵਿੱਖ ਲਈ ਮੋਕੇ ਪ੍ਰਦਾਨ
ਕਰਨਾ ਸੀ। ਪਰ ਲੇਕਨ ਬਹੁਤ ਦੁੱਖ  ਵਾਲੀ ਗੱਲ ਹੈ ਕੇ ਬੀਤੇ ਸਾਲਾਂ ਵਿੱਚ ਕੀਤੇ ਅਣਥੱਕ
ਯਤਨਾਂ ਨਾਲ ਉਹ ਪ੍ਰਾਪਤੀ ਨਹੀਂ ਹੋ ਸਕੀ ਜਿਸ ਦੀ ਉਮੀਦ ਕੀਤੀ ਗਈ ਸੀ। ਉਹਨਾਂ ਕਿਹਾ ਕਿ
ਨੌਜਵਾਨਾਂ ਨੂੰ ਚੰਗੇ ਪਾਸੇ ਤੋਰਨ ਲਈ ਇਸ ਕਲੱਬ ਦੀ ਸਥਾਪਨਾ ਹੋਣ ਦੇ ਬਾਵਜੂਦ ਇਲਾਕੇ
ਦੇ ਨੌਜਵਾਨਾਂ ਵੱਲੋਂ ਕੋਈ ਦਿਲਚਪਸੀ ਨਜ਼ਰ ਨਹੀਂ ਆਈ।
ਇਸ ਕਾਰਨ ਕਲੱਬ ਦੇ ਪ੍ਰਮੋਟਰਾਂ ਨੇ ਕਲੱਬ ਬੰਦ ਕਰਨ ਦਾ ਫੈਸਲਾ ਕੀਤਾ ਹੈ। ਕਲੱਬ ਦੇ
ਪ੍ਰਬੰਧਕਾਂ ਨੇ ਬੀਤੇ ਸਾਲਾਂ ਵਿੱਚ ਕੋਚ ਕਾਕਾ ਸੇਖਦੌਲਤ ਵੱਲੋਂ ਨਿਭਾਈਆਂ ਸੇਵਾਵਾਂ ਲਈ
ਧੰਨਵਾਦ ਕੀਤਾ ਅਤੇ ਕਲੱਬ ਨਾਲ ਜੁੜੇ ਖਿਡਾਰੀਆਂ ਨੂੰ ਚੰਗੇ ਭਵਿੱਖ ਲਈ ਸ਼ੁਭਕਾਮਨਾਵਾਂ
ਦਿੱਤੀਆਂ।
ਸ: ਸੁਰਿੰਦਰ ਸਿੰਘ ਮਾਣਕ ਨੇ ਕਿਹਾ ਕਿ ਇੰਗਲੈਂਡ ਕਬੱਡੀ ਫੈਡਰੇਸ਼ਨ ਦੀ ਰਹਿਨੁਮਾਈ ਹੇਠ
ਹੋਣ ਵਾਲੇ ਸਾਲਾਨਾ ਕਬੱਡੀ ਟੂਰਨਾਮੈਂਟਾ ਵਿੱਚ ਈਰਥ ਵੂਲਿਚ ਕਬੱਡੀ ਕਲੱਬ ਹਮੇਸ਼ਾਂ ਵੱਧ
ਚੜ੍ਹ ਕੇ ਹਿੱਸਾ ਲੈਂਦਾ ਹੈ ਅਤੇ ਈਰਥ ਵੂਲਿਚ ਕਬੱਡੀ ਕਲੱਬ ਲਈ ਮਾਣਕ ਭਰਾਵਾ ਦੀਆਂ
ਸੇਵਾਵਾਂ ਪਹਿਲਾਂ ਵਾਂਗ ਹੀ ਨਿਰੰਤਰ ਜਾਰੀ ਰਹਿਣਗੀਆਂ।