ਦਿੱਲੀ ਗੁਰਦੁਆਰਾ ਕਮੇਟੀ ਦੀ ਚੋਣ ਲਈ ਵੋਟ ਬਣਵਾਉਣ ਦਾ ਸਮਾਂ ਵੱਧ ਕੇ 20 ਅਕਤੂਬਰ ਹੋਇਆ: ਪਰਮਜੀਤ ਸਿੰਘ ਵੀਰਜੀ

ਨਵੀਂ ਦਿੱਲੀ - (ਮਨਪ੍ਰੀਤ ਸਿੰਘ ਖਾਲਸਾ):- ਦਿੱਲੀ ਗੁਰਦੁਆਰਾ ਕਮੇਟੀ ਦੀਆਂ ਹੋਣ ਵਾਲੀਆਂ ਚੋਣਾਂ ਦੇ ਮਦੇਨਜਰ ਬਣ ਰਹੀ ਨਵੀਂ ਵੋਟਰ ਸੂਚੀ ਵਿਚ ਨਾਮ ਦਰਜ਼ ਕਰਵਾਉਣ ਜਾਂ ਕਿਸੇ ਕਿਸਮ ਦੀ ਗਲਤੀਆਂ ਨੂੰ ਠੀਕ ਕਰਵਾਉਣ ਲਈ ਅੰਤਮ ਮਿਤੀ ਜੋ ਕਿ 30 ਸੰਤਬਰ ਸੀ ਨੂੰ ਵਧਾ ਕੇ 20 ਅਕਤੂਬਰ ਕਰ ਦਿੱਤਾ ਗਿਆ ਹੈ । ਇਸ ਬਾਰੇ ਜਾਣਕਾਰੀ ਦੇਂਦਿਆ ਗੁਰੂਬਾਣੀ ਰਿਸਰਚ ਫਾਉਂਡੇਸ਼ਨ ਦੇ ਮੁੱਖੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਗਰਮ ਆਗੂ ਪਰਮਜੀਤ ਸਿੰਘ ਵੀਰਜੀ ਨੇ ਦਸਿਆ ਕਿ ਦਿੱਲੀ ਦੀਆਂ ਸੰਗਤਾਂ ਨਵੀਆਂ ਵੋਟਾਂ ਬਣਵਾਣ ਵਿਚ ਬਹੁਤ ਉਦਾਸੀਨ ਨਜ਼ਰ ਆ ਰਹੀ ਹੈ ਤੇ ਵੋਟਰ ਸੂਚੀ ਬਣਨ ਦਾ ਕੰਮ ਵੀਂ ਬਹੁਤ ਹੋਲੀ ਚਲ ਰਿਹਾ ਹੈ ਜਿਸ ਕਰਕੇ ਕਮਿਸ਼ਨ ਕੋਲੋਂ ਕੀਤੀ ਗਈ ਮੰਗ ਤੇ ਉਨ੍ਹਾਂ ਨੇ ਇਸ ਸਮੇਂ ਨੂੰ ਵਧਾ ਕੇ 20 ਅਕਤੂਬਰ ਕਰ ਦਿੱਤਾ ਹੈ । ਅਸੀਂ ਦਿੱਲੀ ਦੀਆਂ ਸੰਗਤਾਂ ਨੂੰ ਅਪੀਲ ਕਰਦੇ ਹਾਂ ਕਿ ਆਪਣੀ ਵੋਟਾਂ ਨੂੰ ਬਣਵਾਓ ਅਤੇ ਇਸ ਵਿਚ ਕਿਸੇ ਕਿਸਮ ਦਾ ਸਹਿਯੋਗ ਚਾਹੀਦਾ ਹੈ ਤਾਂ ਅਸੀਂ ਇਸ ਲਈ ਹਰ ਸਮੇਂ ਹਾਜਿਰ ਹਾਂ । ਉਨ੍ਹਾਂ ਦਸਿਆ ਕਿ ਤੁਸੀਂ ਉਦੋਂ ਤੱਕ ਚੋਣਾਂ ਵਿੱਚ ਵੋਟ ਨਹੀਂ ਪਾ ਸਕਦੇ ਜਦੋਂ ਤੱਕ ਤੁਸੀਂ ਵੋਟ ਪਾਉਣ ਲਈ ਰਜਿਸਟਰ ਨਹੀਂ ਹੋ ਜਾਂਦੇ। ਵੋਟ ਪਾਉਣ ਲਈ ਰਜਿਸਟਰ ਕਰਨ ਲਈ ਤੁਹਾਡੀ ਉਮਰ 18 ਸਾਲ ਹੋਣੀ ਚਾਹੀਦੀ ਹੈ ਅਤੇ ਤੁਹਾਨੂੰ ਉਸ ਰਾਜ ਦਾ ਨਿਵਾਸੀ ਹੋਣਾ ਚਾਹੀਦਾ ਹੈ ਜਿਸ ਵਿੱਚ ਤੁਸੀਂ ਵੋਟ ਪਾਉਣ ਲਈ ਰਜਿਸਟਰਡ ਹੋ।
ਉਨ੍ਹਾਂ ਦਸਿਆ ਕਿ ਜੇਕਰ ਤੁਹਾਡੀ ਪਿਛਲੀ ਵੋਟਰ ਰਜਿਸਟ੍ਰੇਸ਼ਨ ਤੋਂ ਬਾਅਦ ਤੁਹਾਡਾ ਪਤਾ, ਮਾਨਤਾ ਜਾਂ ਨਾਮ ਬਦਲ ਗਿਆ ਹੈ, ਤਾਂ ਤੁਹਾਨੂੰ ਦੁਬਾਰਾ ਰਜਿਸਟਰ ਕਰਨ ਦੀ ਲੋੜ ਹੋ ਸਕਦੀ ਹੈ।