ਭਾਈ ਮਰਦਾਨਾ ਜੀ ਨੇ ਗੁਰਸਿੱਖੀ ਧਾਰਨ ਕੀਤੀ

ਜਥੇਦਾਰ ਮਹਿੰਦਰ ਸਿੰਘ ਯੂ।ਕੇ।

ਸੋਸ਼ਲ ਮੀਡੀਏ &rsquoਤੇ ਮੁਸਲਮਾਨ ਤੋਂ ਸਿੱਖ ਬਣੇ ਭਾਈ ਮਰਦਾਨਾ ਬਾਰੇ ਇੱਕ ਵੀਡੀਉ ਵਾਇਰਲ ਹੋ ਰਹੀ ਹੈ । ਇਸ ਵੀਡੀਉ ਵਿੱਚ ਕੇਸ ਵਿਹੀਨ ਮਰਾਸੀ ਮੁਸਲਮਾਨ ਸਿੰਗਰ ਸਲੀਮ ਆਖ ਰਿਹਾ ਹੈ ਕਿ ਅਸੀਂ ਬਾਬਾ ਮਰਦਾਨਾ ਜੀ ਦੀ ਔਲਾਦ ਹਾਂ ਤੇ ਹੁਣ ਅਸੀਂ ਹਜ਼ਰਤ ਬਾਬਾ ਮਰਦਾਨਾ ਜੀ ਦੀ ਸ਼ਾਨਦਾਰ ਮਜ਼ਾਰ ਸ਼ਰੀਫ਼ ਬਣਾਵਾਂਗੇ । ਭਾਈ ਮਰਦਾਨੇ ਦੀ ਸਤਾਰ੍ਹਵੀਂ ਪੀੜ੍ਹੀ ਦੇ ਅੰਮ੍ਰਿਤਧਾਰੀ ਰਾਗੀ ਦਲੀਪ ਸਿੰਘ ਨੇ ਯੂ.ਟਿਊਬ ਦੇ ਇੱਕ ਚੈਨਲ &rsquoਤੇ ਸਿੰਗਰ ਸਲੀਮ ਨੂੰ ਜੋ ਜਵਾਬ ਦਿੱਤਾ, ਉਸ ਦਾ ਸਾਰਅੰਸ਼ ਹੇਠ ਲਿਖੇ ਅਨੁਸਾਰ ਹੈ :
ਭਾਈ ਮਰਦਾਨੇ ਦੀ ਸਤਾਰ੍ਹਵੀਂ ਪੀੜ੍ਹੀ ਦੇ ਅੰਮ੍ਰਿਤਧਾਰੀ ਰਾਗੀ ਸਿੰਘ ਨੇ ਕਿਹਾ ਕਿ ਸਾਡਾ ਵਡੇਰਾ ਭਾਈ ਮਰਦਾਨਾ ਗੁਰੂ ਨਾਨਕ ਦੇਵ ਜੀ ਦਾ ਸਿੱਖ ਸੀ, ਅਸੀਂ ਉਸ ਦੀ ਮਜ਼ਾਰ ਕਤੱਈ ਵੀ ਨਹੀਂ ਬਣਨ ਦਿਆਂਗੇ । ਜਦੋਂ ਐਂਕਰ ਨੇ ਰਾਗੀ ਸਿੰਘ ਨੂੰ ਸੁਆਲ ਕੀਤਾ ਕਿ ਭਾਈ ਮਰਦਾਨਾ ਤਾਂ ਮਰਾਸੀ ਮੁਸਲਮਾਨ ਸੀ ? ਤਾਂ ਅੱਗਿਉਂ ਭਾਈ ਮਰਦਾਨੇ ਦੀ ਸਤਾਰ੍ਹਵੀਂ ਪੀੜ੍ਹੀ ਦੇ ਅੰਮ੍ਰਿਤਧਾਰੀ ਰਾਗੀ ਸਿੰਘ ਨੇ ਜੁਆਬ ਦਿੱਤਾ ਕਿ ਉਹ (ਭਾਈ ਮਰਦਾਨਾ) ਕਨਵਰਟ ਹੋ ਗਿਆ ਸੀ ਤੇ ਜਦੋਂ ਉਹ ਮੁਸਲਮਾਨ ਤੋਂ ਸਿੱਖ ਬਣਿਆ ਤਾਂ ਮੁਸਲਿਮ ਬਰਾਦਰੀ ਨੇ ਉਸ ਨੂੰ ਕਾਫ਼ਰ ਆਖ ਕੇ ਛੇਕ ਦਿੱਤਾ ਸੀ । ਰਾਗੀ ਸਿੰਘ ਨੇ ਹੋਰ ਦੱਸਿਆ ਕਿ ਹੁਣ ਕਦੇ ਮੁਸਲਮਾਨ ਸਿੰਗਰ ਸਲੀਮ ਵਰਗੇ ਆਪਣੇ ਆਪ ਨੂੰ ਭਾਈ ਮਰਦਾਨੇ ਦੀ ਵµਸ਼ ਦੱਸਦੇ ਹਨ ਤੇ ਕਦੇ ਯੂ.ਪੀ. ਦੇ ਮੁਸਲਮਾਨ ਆਪਣੇ ਆਪ ਨੂੰ ਭਾਈ ਮਰਦਾਨੇ ਦੀ ਵµਸ਼ ਦੱਸਦੇ ਹਨ । ਰਾਗੀ ਸਿੰਘ ਨੇ ਬੋਲਦਿਆਂ ਹੋਰ ਕਿਹਾ ਕਿ ਬਾਬਾ ਮਰਦਾਨਾ ਜੀ ਦਾ ਜਨਮ ਨਨਕਾਣਾ ਸਾਹਿਬ ਵਿਖੇ ਹੋਇਆ ਤੇ ਅਸੀਂ ਨਨਕਾਣਾ ਸਾਹਿਬ ਤੋਂ ਆਏ ਹਾਂ ਤੇ ਅਸੀਂ ਉਹਨਾਂ ਦੀ ਵµਸ਼ ਦੀ ਸਤਾਰ੍ਹਵੀਂ ਪੀੜ੍ਹੀ ਹਾਂ । ਸਾਡੇ ਬਜ਼ੁਰਗਾਂ ਨੇ ਵੀ ਜਦੋਂ ਅੰਮ੍ਰਿਤ ਛਕਿਆ ਤਾਂ ਉਹਨਾਂ ਨੂੰ ਕਾਫ਼ਰ ਆਖ ਕੇ ਮੁਸਲਮਾਨ ਆਪਣੇ ਖੂਹਾਂ ਤੋਂ ਪਾਣੀ ਨਹੀਂ ਸੀ ਭਰਨ ਦਿੰਦੇ, ਤਾਂ ਓਦੋਂ ਸਾਡੇ ਬਜ਼ੁਰਗਾਂ ਨੇ ਛੱਪੜਾਂ ਦਾ ਪਾਣੀ ਪੀ-ਪੀ ਕੇ ਸਿੱਖੀ ਪਾਲੀ ਹੈ ਤੇ ਅਸੀਂ ਵੀ ਅੰਮ੍ਰਿਤ ਛਕ ਕੇ ਆਪਣੇ ਵਡੇਰੇ ਭਾਈ ਮਰਦਾਨਾ ਜੀ ਦੀ ਸਿੱਖੀ &rsquoਤੇ ਪਹਿਰਾ ਦੇ ਰਹੇ ਹਾਂ ਤੇ ਦਸਮੇਸ਼ ਪਿਤਾ ਦੇ ਖੰਡੇ ਦਾ ਅੰਮ੍ਰਿਤ ਛਕ ਕੇ ਕੀਰਤਨ ਦੀ ਸੇਵਾ ਨਿਭਾਉਂਦੇ ਹਾਂ । ਸਾਨੂੰ ਪੈਸੇ ਦਾ ਕੋਈ ਲਾਲਚ ਨਹੀਂ, ਗੁਰਬਾਣੀ ਦੇ ਕੀਰਤਨ ਨਾਲ਼ ਪਿਆਰ ਹੈ । ਭਾਈ ਮਰਦਾਨੇ ਦੀ ਵµਸ਼ ਦੀ ਸਤਾਰ੍ਹਵੀਂ ਪੀੜ੍ਹੀ ਦੇ ਅੰਮ੍ਰਿਤਧਾਰੀ ਰਾਗੀ ਸਿੰਘ ਨੇ ਹੋਰ ਵੀ ਮੁਸਲਮਾਨ ਰਬਾਬੀਆਂ ਦੇ ਖ਼ੁਲਾਸੇ ਕੀਤੇ, ਜਿਹੜੇ ਝੂਠ ਬੋਲ ਕੇ ਪੈਸਾ ਕਮਾਉਣ ਲਈ ਆਪਣੇ ਆਪ ਨੂੰ ਭਾਈ ਮਰਦਾਨੇ ਦੀ ਵµਸ਼ ਦੱਸਦੇ ਹਨ । ਸਬੂਤ ਵਜੋਂ ਉਕਤ ਖ਼ੁਲਾਸੇ ਕਰਦੀ ਹੋਈ ਵੀਡੀਉ ਵੀ ਨਾਲ਼ ਭੇਜ ਰਿਹਾ ਹਾਂ ਅਤੇ ਇਹ ਯੂ.ਟਿਊਬ &rsquoਤੇ ਵੀ ਵੇਖੀ ਜਾ ਸਕਦੀ ਹੈ । ਡਾ. ਤਿਰਲੋਚਨ ਸਿੰਘ ਦੀ ਇੱਕ ਪੁਸਤਕ ਜੀਵਨ ਚਰਿੱਤ਼੍ਰ ਗੁਰੂ ਨਾਨਕ ਦੇਵ, ਦਿੱਲੀ ਸਿੱਖ ਗੁਰਦੁਆਰਾ ਬੋਰਡ ਨੇ ਜਨਵਰੀ 1972 ਵਿੱਚ ਛਪਵਾਈ ਸੀ । ਅੱਜ ਅਸੀਂ ਵੇਖਦੇ ਹਾਂ ਕਿ ਗੁਰੂ ਨਾਨਕ ਸਾਹਿਬ ਵੱਲੋਂ ਹਿੰਦੂ ਮੱਤ ਤੇ ਇਸਲਾਮ ਮੱਤ ਨਾਲ਼ੋਂ ਅਲੱਗ ਸਿੱਖ ਧਰਮ, ਅਲੱਗ ਤੀਸਰਾ ਪੰਥ ਤੇ ਮੁਸਲਮਾਨ ਤੋਂ ਸਿੱਖ ਬਣੇ ਭਾਈ ਮਰਦਾਨਾ ਜੀ ਬਾਰੇ ਅਨੇਕਾਂ ਭਰਮ ਭੁਲੇਖੇ ਪਾਏ ਜਾ ਰਹੇ ਹਨ । ਇਹਨਾਂ ਭਰਮ ਭੁਲੇਖਿਆਂ ਨੂੰ ਦੂਰ ਕਰਨ ਲਈ ਦਾਸ ਉਕਤ ਪੁਸਤਕ ਵਿੱਚੋਂ ਕੁਝ ਅੰਸ਼ ਪਾਠਕਾਂ ਨਾਲ਼ ਸਾਂਝੇ ਕਰੇਗਾ, ਵੈਸੇ ਇਹ ਪੁਸਤਕ 456 ਸਫ਼ੇ ਦੀ ਹੈ ਤੇ ਪ੍ਰਮਾਣਿਤ ਹਵਾਲਿਆਂ ਨਾਲ਼ ਭਰਪੂਰ ਹੈ ।
ਡਾ. ਤਿਰਲੋਚਨ ਸਿੰਘ ਜੀ ਲਿਖਦੇ ਹਨ ਕਿ :
ਹੁਣ ਤਕ ਸਭ ਇਹ ਮਹਿਸੂਸ ਕਰਨ ਲੱਗ ਪਏ ਸਨ ਕਿ ਗੁਰੂ ਨਾਨਕ ਦੇਵ ਜੀ ਨੇ ਨਵਾਂ ਮੱਤ ਤੇ ਨਵਾਂ ਪੰਥ ਚਲਾ ਦਿੱਤਾ ਹੈ । ਮੁਸਲਮਾਨ ਵੀ ਉਹਨਾਂ ਦੇ ਚੇਲੇ ਬਣ ਰਹੇ ਸਨ ਅਤੇ ਬ੍ਰਾਹਮਣ, ਖੱਤਰੀ, ਵੈਸ਼, ਸ਼ੂਦਰ ਸਭ ਚਹੁµ ਵਰਣਾਂ ਦੇ ਹਿੰਦੂ ਵੀ ਚਰਨ-ਪਾਹੁਲ ਲੈ ਕੇ ਸਿੱਖ ਬਣ ਰਹੇ ਸਨ । ਜਿਹੜਾ ਵੀ ਗੁਰੂ ਨਾਨਕ ਦੇਵ ਜੀ ਦਾ ਸਿੱਖ ਬਣਦਾ ਸੀ, ਉਹ ਨਾ ਹਿੰਦੂ ਰਹਿੰਦਾ ਸੀ ਤੇ ਨਾ ਮੁਸਲਮਾਨ ਰਹਿੰਦਾ ਸੀ, ਉਹ ਚਰਨ-ਪਾਹੁਲ ਲੈ ਕੇ ਗੁਰੂ ਨਾਨਕ ਦੇਵ ਜੀ ਦਾ ਸਿੱਖ ਅਖਵਾਉਂਦਾ ਸੀ । ਬਾਬੇ ਨਾਨਕ ਦੀ ਸਿੱਖੀ ਤੇ ਬਾਬੇ ਨਾਨਕ ਦੇ ਮਾਰਗ ਨੂੰ ਲੋਕ ਗੁਰੂ ਮੱਤ ਆਖਣ ਲੱਗ ਪਏ ਸਨ । ਬਾਬੇ ਨਾਨਕ ਦੇ ਪੰਥ ਨੂੰ ਨਿਰਮਲ ਪੰਥ ਤੇ ਸੱਚਾ ਪੰਥ ਆਖਣ ਲੱਗ ਪਏ ਸਨ । ਇਉਂ ਗੁਰੂ ਨਾਨਕ ਨੇ ਨਵੇਂ ਧਰਮ ਤੇ ਨਵੇਂ ਪੰਥ ਦੀ ਨੀਂਹ ਰੱਖੀ । ਇਸ ਨਵੇਂ ਪੰਥ ਤੇ ਨਵੇਂ ਮੱਤ ਨੂੰ ਧੁਰ ਕੀ ਬਾਣੀ ਦਿੱਤੀ । ਨਵੀਂ ਦੀਖਿਆ ਸਿੱਖਿਆ ਦੀ ਰਸਮ ਦਿੱਤੀ । ਨਵੀਂ ਰਹਿਤ-ਬਹਿਤ ਦਿੱਤੀ, ਨਵਾਂ ਅਧਿਆਤਮਕ ਤੇ ਸਮਾਜਿਕ ਸਿਧਾਂਤ ਦਿੱਤਾ । ਗੁਰੂ ਨਾਨਕ ਦੇਵ ਜੀ ਦਾ ਸ਼ਬਦ-ਸਿਧਾਂਤ ਤੇ ਉਹਨਾਂ ਦਾ ਅੰਮ੍ਰਿਤ ਗਿਆਨ ਇਸ ਨਵੇਂ ਮੱਤ ਤੇ ਨਵੇਂ ਪੰਥ ਦਾ ਮੂਲ ਅਧਾਰ ਬਣਿਆ ।
ਹਿੰਦੂਆਂ, ਮੁਸਲਮਾਨਾਂ ਦੇ ਦਰਮਿਆਨ ਨੀਵੀਆਂ ਤੇ ਉੱਚੀਆਂ ਸ਼੍ਰੇਣੀਆਂ ਦੀਆਂ ਖੜ੍ਹੀਆਂ ਕੀਤੀਆਂ ਸਮਾਜ ਤੇ ਸਭਿਆਚਾਰ ਦੀਆਂ ਦੀਵਾਰਾਂ ਗੁਰੂ ਨਾਨਕ ਦੇਵ ਜੀ ਨੇ ਹੂµਝ ਕੇ ਪਰੇ ਮਾਰੀਆਂ । ਇਹਨਾਂ ਦਿਨਾਂ ਵਿੱਚ ਹੀ ਉਹਨਾਂ ਨੇ ਆਪਣੇ ਨਵੇਂ ਗਿਆਨ ਦੀ ਦੀਖਿਆ ਚਰਨ-ਪਾਹੁਲ ਅੰਮ੍ਰਿਤ ਦੀ ਦਾਤ ਦੇ ਕੇ ਤੇ ਨਾਮ ਦ਼੍ਰਿੜ੍ਹਾ ਕੇ ਦਿੱਤੀ ਜਾਂਦੀ ਸੀ । ਇਹ ਰਹਿਤ ਮਰਿਆਦਾ ਖ਼ਾਲਸੇ ਦੀ ਹੁਣ ਵੀ ਰਹਿਤ ਮਰਿਆਦਾ ਤੋਂ ਬਹੁਤੀ ਭਿੰਨ ਨਹੀਂ ਸੀ । ਆਪਣੀਆਂ ਉਦਾਸੀਆਂ ਵਿੱਚ ਵੀ ਗੁਰੂ ਨਾਨਕ ਨੇ ਕਈ ਸ੍ਰੇਸ਼ਟ ਪ੍ਰਾਣੀਆਂ ਨੂੰ ਚਰਨ-ਪਾਹੁਲ ਦੀ ਦੀਖਿਆ ਦੇ ਕੇ ਸਿੱਖ ਬਣਾਇਆ । ਜਨਮ ਸਾਖੀਆਂ ਵਿੱਚ ਇਸ ਗੱਲ ਦਾ ਕਈ ਥਾਵਾਂ &rsquoਤੇ ਸਪਸ਼ਟ ਜ਼ਿਕਰ ਹੈ ਕਿ ਜਦ ਭਾਈ ਮਰਦਾਨੇ ਨੂੰ ਚਰਨ-ਪਾਹੁਲ ਦੀ ਗੁਰ-ਦੀਖਿਆ ਮਿਲ਼ੀ ਤਾਂ ਉਸ ਨੂੰ ਵੀ ਇਹੀ ਰਹਿਤ ਦ਼੍ਰਿੜ੍ਹਾਈ ਗਈ ਸੀ ਕਿ ਕੇਸ ਕਤਲ ਨਹੀਂ ਕਰਾਉਣੇ, ਪਿਛਲੀ ਰਾਤ ਸਤਿਨਾਮ ਦਾ ਜਾਪ ਜਪਣਾ, ਲੋੜਵµਦਾਂ ਦੀ ਮਦਦ ਕਰਨੀ, ਆਉਂਦੇ ਜਾਂਦੇ ਸਾਧ ਸµਤ ਦੀ ਸੇਵਾ ਟਹਿਲ ਕਰਨੀ ।  ਉਕਤ ਹਵਾਲੇ ਅਨੁਸਾਰ ਸਪਸ਼ਟ ਹੋ ਜਾਂਦਾ ਹੈ ਕਿ ਮਰਦਾਨਾ ਚਰਨ-ਪਾਹੁਲ ਦੀ ਦੀਖਿਆ ਲੈ ਕੇ ਮੁਸਲਮਾਨ ਤੋਂ ਸਿੱਖ ਹੋ ਗਿਆ ਸੀ । ਸ਼੍ਰੀਲµਕਾ ਦੀ ਪ੍ਰਚਾਰ ਯਾਤਰਾ (ਉਦਾਸੀ) ਸਮੇਂ ਗੁਰੂ ਨਾਨਕ ਸਾਹਿਬ ਜੀ ਦੁਆਰਾ ਰਾਜਾ ਸ਼ਿਵਨਾਭ ਨੂੰ ਸਿੱਖ ਸਜਾਉਣ ਬਾਰੇ ਵੀ ਭਾਈ ਸµਤੋਖ ਸਿੰਘ ਜੀ ਸ੍ਰੀ ਗੁਰ ਨਾਨਕ ਪ੍ਰਕਾਸ਼ ਵਿੱਚ ਲਿਖਦੇ ਹਨ :
ਪ੍ਰੇਮ ਬਿਨੈ ਸਨ ਬਾਣੀ ਸੁਨਿਕੈ । ਪਗ-ਪਾਹੁਲ ਦੀਨੀ ਸਿਖ ਗੁਨਿਕੈ ।
ਇਸੇ ਤਰ੍ਹਾਂ ਹੀ ਭਾਈ ਕਾਨ੍ਹ ਸਿੰਘ ਜੀ ਨਾਭਾ ਲਿਖਦੇ ਹਨ :
ਜਾਤ ਅਭਿਮਾਨ ਦੂਰ ਤੇ ਨੇਮ੍ਰਤਾ ਦੇ ਪ੍ਰਚਾਰ ਲਈ ਚਰਨਾਂਮ੍ਰਿਤ ਦੀ ਰੀਤ ਚਲਾਈ ਸੀ ।1
ਇਸੇ ਤਰ੍ਹਾਂ ਭਾਈ ਗੁਰਦਾਸ ਜੀ ਪਹਿਲੀ ਵਾਰ ਦੀ 23ਵੀਂ ਪਉੜੀ ਵਿੱਚ ਲਿਖਦੇ ਹਨ ਕਿ :
ਸੁਣੀ ਪੁਕਾਰਿ ਦਾਤਾਰ ਪ੍ਰਭੁ ਗੁਰੁ ਨਾਨਕ ਜਗ ਮਾਹਿ ਪਠਾਇਆ ॥
ਚਰਣ ਧੋਇ ਰਹਰਾਸਿ ਕਰਿ ਚਰਣਾਮ੍ਰਿਤੁ ਸਿਖਾਂ ਪੀਲਾਇਆ ॥
ਪਾਰਬ੍ਰਹਮ ਪੂਰਨ ਬ੍ਰਹਮ ਕਲਿਜੁਗ ਅੰਦਰਿ ਇੱਕ ਦਿਖਾਇਆ ॥
ਚਾਰੇ ਪੈਰ ਧਰਮ ਦੇ ਚਾਰਿ ਵਰਨਿ ਇੱਕ ਵਰਨੁ ਕਰਾਇਆ ॥
ਰਾਣਾ ਰµਕੁ ਬਰਾਬਰੀ ਪੈਰੀ ਪਵਣਾ ਜਗਿ ਵਰਤਾਇਆ ॥
ਉਲਟਾ ਖੇਲੁ ਪਿਰµਮ ਦਾ ਪੈਰਾਂ ਉਪਰਿ ਸੀਸੁ ਨਿਵਾਇਆ ॥
ਕਲਿਜੁਗੁ ਬਾਬੇ ਤਾਰਿਆ ਸਤਿਨਾਮੁ ਪੜਿ ਮੰਤ਼੍ਰ ਸੁਣਾਇਆ ॥
ਕਲਿ ਤਾਰਣਿ ਗੁਰੁ ਨਾਨਕ ਆਇਆ ॥
ਭਾਈ ਕਾਨ੍ਹ ਸਿੰਘ ਨਾਭਾ ਲਿਖਦੇ ਹਨ ਕਿ :
ਨੌਂ ਸਤਿਗੁਰਾਂ ਵੇਲ਼ੇ ਸਿੱਖ ਧਰਮ ਵਿੱਚ ਲਿਆਉਣ ਲਈ ਚਰਣਾਮ੍ਰਿਤ ਪਿਆਇਆ ਜਾਂਦਾ ਸੀ । ਇਸ ਦਾ ਨਾਮ ਚਰਨ ਪਾਹੁਲ ਅਤੇ ਪਗ ਪਾਹੁਲ ਭੀ ਿਲਿਖਆ ਹੈ । ਕੁਝ ਪੁਰਾਤਨ ਇਤਿਹਾਸਕ ਪੁਸਤਕਾਂ ਵਿੱਚ ਅਤੇ ਮਗਰਲੇ ਇਤਿਹਾਸਕਾਰਾਂ ਦੀਆਂ ਪੁਸਤਕਾਂ ਵਿੱਚ ਵੀ ਚਰਨ ਪਾਹੁਲ/ਚਰਣਾਮ੍ਰਿਤ ਦੇ ਕੇ ਸਿੱਖ ਬਣਾਉਣ ਦਾ ਜ਼ਿਕਰ ਹੈ । ਨਿਰਮਲ ਪੰਥ ਤੋਂ ਖ਼ਾਲਸਾ ਪੰਥ ਦੇ ਸਮੇਂ ਤਕ ਚਰਣਾਮ੍ਰਿਤ ਦੀ ਰਸਮ ਹੀ ਪ੍ਰਚੱਲਤ ਰਹੀ । 1699 ਦੀ ਵਿਸਾਖੀ ਨੂµ ਅਨµਦਪੁਰ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਜੀ ਨੇ ਸੀਸ ਭੇਟ ਕੌਤਕ ਵਰਤਾ ਕੇ ਚਰਨ ਪਾਹੁਲ ਨੂੰ ਖੰਡੇ ਦੀ ਪਾਹੁਲ ਵਿੱਚ ਬਦਲ ਦਿੱਤਾ ਸੀ ।
ਇਸ ਕਰਕੇ ਹੀ ਸਿੱਖ ਰਹਿਤ ਮਰਯਾਦਾ ਵਿੱਚ ਦਰਜ ਹੈ :
ਜੋ ਇਸਤਰੀ ਜਾਂ ਪੁਰਸ਼ ਇੱਕ ਅਕਾਲ ਪੁਰਖ, ਦਸ ਗੁਰੂ ਸਾਹਿਬਾਨ (ਗੁਰੂ ਨਾਨਕ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤਕ) ਸ੍ਰੀ ਗੁਰੂ ਗ੍ਰµਥ ਸਾਹਿਬ ਅਤੇ ਦਸ ਗੁਰੂ ਸਾਹਿਬਾਨ ਦੀ ਬਾਣੀ ਤੇ ਸਿੱਖਿਆ ਅਤੇ ਦਸਮੇਸ਼ ਜੀ ਦੇ ਅੰਮ੍ਰਿਤ ਉੱਤੇ ਨਿਸ਼ਚਾ ਰੱਖਦਾ ਹੈ ਅਤੇ ਹੋਰ ਕਿਸੇ ਧਰਮ ਨੂੰ ਨਹੀਂ ਮੰਨਦਾ, ਉਹ ਸਿੱਖ ਹੈ ।
  ਂਿਪਛਲੇ ਦਿਨੀਂ ਇਕ ਪ੍ਰਾਈਵੇਟ ਯੂ ਟਿਊਬ ਚੈਨਲ ਤੇ ਨਾਨਕ ਨਾਮ ਲੇਵਾ ਸਿੱਖਾਂ ਦੀ ਵੱਖਰੀ ਪਛਾਣ ਦੀ ਹੋਂਦ ਹਸਤੀ ਬਾਰੇ ਡੀਬੇਟ ਹੋਈ । ਇਸ ਵਿੱਚ ਜਰਨਲਿਸਟ ਜਗਤਾਰ ਸਿੰਘ, ਸਾਬਕਾ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਤਰਲੋਚਨ ਸਿੰਘ ਤੇ ਹਰਵਿੰਦਰ ਸਿੰਘ ਭੱਟੀ ਨੇ ਭਾਗ ਲਿਆ। ਹਰਵਿੰਦਰ ਸਿੰਘ ਭੱਟੀ ਨੇ ਕਿਹਾ ਗੁਰੂ ਨਾਨਕ ਨੇ ਕੋਈ ਨਵਾਂ ਸਿੱਖ ਧਰਮ ਨਹੀਂ ਚਲਾਇਆ, ਜੇ ਸਿੱਖ ਧਰਮ ਚਲਾਇਆ ਹੁੰਦਾ ਤਾਂ ਮਰਦਾਨਾ ਪਹਿਲਾ ਸਿੱਖ ਹੁੰਦਾ ਉਸ ਨੂੰ ਦਫ਼ਨਾਇਆ ਨਹੀਂ ਸੀ ਜਾਣਾ। ਭੱਟੀ ਦੀ ਟਿਪਣੀ ਦੇ ਜੁਆਬ ਵਿੱਚ ਉਕਤ ਲੇਖ ਭੇਜਿਆ ਹੈ । (ਇਹ ਲੇਖ ਪੰਜਾਬ ਟਾਈਮਜ਼ ਵਿੱਚ ਮਿਤੀ 20 ਅਕਤੂਬਰ 2022 ਦੇ ਅੰਕ ਨੰਬਰ 2949 &rsquoਚ ਛਪ ਚੁੱਕਾ ਹੈ)
  ਅਗਲੇ ਹਫ਼ਤੇ ਪੜ੍ਹੋ ਨਾਨਕ ਨਾਮ ਲੇਵਾ ਸਿੱਖਾਂ ਦੀ ਵੱਖਰੀ ਪਛਾਣ ਦਾ ਫੈਸਲਾ ਆਰ ਐਸ ਐਸ, ਵਿਸ਼ਵ ਹਿੰਦੂ ਪ੍ਰੀਸ਼ਦ ਜਾਂ ਮਕਲੋਡ ਦੇ ਚੇਲਿਆਂ ਨੇ ਨਹੀਂ ਕਰਨਾ ਇਹ ਫੈਸਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਨੇ ਕਰਨਾ ਹੈ । ਨਾ ਹਮ ਹਿੰਦੂ ਨ ਮੁਸਲਮਾਨ॥ ਅੰਗ 1136
-ਜਥੇਦਾਰ ਮਹਿੰਦਰ ਸਿੰਘ ਯੂ.ਕੇ.