ਭਾਰਤੀ ਮੂਲ ਦੇ ਹਰਜਸ ਸਿੰਘ ਨੇ ਰਚਿਆ ਇਤਿਹਾਸ, ਅਸਟ੍ਰੇਲੀਆ ’ਚ 141 ਗੇਂਦਾਂ ’ਚ ਬਣਾਏ 314 ਰਨ, ਮਾਰੇ 35 ਛੱਕੇ

ਅਸਟ੍ਰੇਲੀਆ: ਉਪਲਬਧੀ ਹਰਜਸ ਸਿੰਘ ਨੂੰ ਕ੍ਰਿਕਟ ਇਤਿਹਾਸ ਦੇ ਬਹੁਤ ਖਾਸ ਕਲੱਬ ਵਿੱਚ ਲੈ ਆਈ ਹੈ। ਉਹ ਗ੍ਰੈਡ-ਲੈਵਲ ਕ੍ਰਿਕਟ ਦੇ ਸੀਮਿਤ ਓਵਰਾਂ ਵਿੱਚ ਲਗਾਤਾਰ ਤੀਹਰਾ ਸੈਂਕੜਾ ਬਣਾਉਣ ਵਾਲੇ ਪਹਿਲੇ ਬੱਲੇਬਾਜ਼ ਬਣ ਗਏ ਹਨ। ਸ਼ਨੀਵਾਰ ਦਾ ਦਿਨ ਅਸ਼ਟ੍ਰੇਲੀਆ ਕ੍ਰਿਕਟ ਦੇ ਵਿੱਚ ਸੁਨਹਰੇ ਅੱਖਰਾਂ ਵਿੱਚ ਦਰਜ਼ ਹੋ ਗਿਆ ਹੈ।
ਭਾਰਤੀ ਮੂਲ ਦੇ ਨੌਜਵਾਨ ਬੱਲੇਬਾਜ ਹਰਜਸ ਸਿੰਘ ਨੇ ਘੱਟ ਓਵਰਾਂ ਦੇ ਵਿੱਚ ਗ੍ਰੇਡ-ਕ੍ਰਿਕਟ ਵਿੱਚ ਇਹੋ ਜਿਹਾ ਕਾਰਨਾਮਾ ਕਰ ਕਿ ਦਿਖਾ ਦਿੱਤਾ ਹੈ ਜੋ ਇਸ ਤੋਂ ਪਹਿਲਾਂ ਕਿਸੇ ਨੇ ਵੀ ਨਹੀਂ ਕੀਤਾ ਹੋਵੇਗਾ॥ ਵੈਸਟਰਨ ਸਬਬਰਬਸ ਵੱਲੋਂ ਖੇਡੇ ਹਰਜਸ ਸਿੰਘ ਨੇ ਸਿਡਨੀ ਦੇ ਵਿਰੁੱਧ ਇਹ ਮੈਚ ਖੇਡਿਆ ਸੀ ਜਿਸ ਵਿੱਚ ਉਸਨੇ ਬੱਲੇਬਾਜੀ ਕਰਕੇ ਆਤੰਕ ਮਚਾ ਦਿੱਤਾ। ਇਸ ਮੈਚ ਵਿੱਚ ਹਰਜਸ ਨੇ ਸਿਰਫ਼ 141 ਗੇਂਦਾ ਵਿੱਚ 314 ਰਨਾਂ ਦੀ ਧੁੰਆ-ਧਾਰ ਬੱਲੇਬਾਜ਼ੀ ਕੀਤੀ। ਇਸ ਪਾਰੀ ਦੇ ਵਿੱਚ ਹਰਜਸ ਨੇ 35 ਛੱਕੇ ਅਤੇ 12 ਚੌਕਿਆ ਦੀ ਬਰਸਾਤ ਕਰ ਦਿੱਤੀ ਅਤੇ ਆਤੰਕ ਮਚਾ ਦਿੱਤਾ।
ਇਹ ਉਪਲਬਧੀ ਹਰਜਸ ਨੂੰ ਕ੍ਰਿਕਟ ਇਤਿਹਾਸ ਦੇ ਵੱਡੇ ਅਤੇ ਮਹੱਤਵਪੂਰਨ ਕਲੱਬ ਵਿੱਚ ਲੈ ਆਈ। ਹਰਜਸ ਗ੍ਰੇਡ-1 ਲੈਵਲ ਕ੍ਰਿਕਟ ਦੇ ਸੀਮਿਤ ਓਵਰਾਂ ਦੇ ਵਿੱਚ ਤੀਹਰਾ ਸ਼ੈਕੜਾ ਬਣਾਉਣ ਵਾਲਾ ਪਹਿਲਾ ਖਿਡਾਰੀ ਬਣ ਗਿਆ ਹੈ ਅਤੇ ਨਾਲ ਹੀ ਉਹ ਨਿਊ-ਸਾਊਥ ਪ੍ਰੀਮੀਅਰ ਪਹਿਲੇ ਗ੍ਰੇਡ-1 ਕ੍ਰਿਕਟ ਵਿੱਚ ਤੀਹਰਾ ਸੈਂਕੜਾ ਲਗਾਉਣ ਵਾਲਾ ਤੀਜਾ ਖਿਡਾਰੀ ਬਣ ਗਿਆ ਹੈ। ਇਸਤੋਂ ਪਹਿਲਾਂ ਇੱਕਲੇ ਦੋ ਖਿਡਾਰੀ &lsquoਫਿਲ ਜੈਕਸ&rsquo ਅਤੇ &lsquoਵਿਕਟਰ ਟ੍ਰਮਪਰ&rsquo ਨੇ ਹੀ ਤੀਹਰਾ ਸ਼ੈਂਕੜਾ ਲਗਾਇਆ ਹੈ। ਜੈਕਸ ਨੇ 321 ਰਨ ਅਤੇ ਵਿਕਟਰ ਨੇ 335 ਰਨ ਬਣਾਏ ਸਨ।