ਨਾਭੇ ਦੀ ਮੁਟਿਆਰ ਖੇਡਾਂ ਦੀ ਲੈਕਚਰਾਰ ਬਣ ਅੰਤਰ ਰਾਸ਼ਟਰੀ ਪੱਧਰ ਤੇ ਛਾ ਗਈ ਐਕਟ੍ਰੈਸ ਵੀ ਹੈ

ਨਾਭਾ ਦੀ ਕੁੜੀ ਅਮਨਦੀਪ ਕੌਰ ਨੇ ਨਾਭਾ ਦਾ ਨਾਮ ਰਾਸ਼ਟਰੀ ਪੱਧਰ ਹੀ ਨਹੀਂ ਬਲਕਿ ਕਾਮਨਵੈਲਥ ਖੇਡਾਂ ਵਿੱਚ ਰੌਸ਼ਨ ਕੀਤਾ ਹੈ।ਕਿਸੇ ਫਿਲਮੀ ਹੀਰੋਇਨ ਦੀ ਤਰਾਂ ਲੱਗਦੀ ਅਮਨਦੀਪ ਕੌਰ ਨੂੰ ਰੱਬ ਸੋਹਣੇ ਨੇ ਸੋਹਣੀ ਸੂਰਤ ਤੇ ਸੀਰਤ ਦਿੱਤੀ ਹੈ ਜਦ ਕਿ ਸਰੂ ਜਿਹੀ ਇਹ ਮੁਟਿਆਰ ਅਮਨਦੀਪ ਕੌਰ ਦੀ ਟ੍ਰੇਨਿੰਗ ਕਿ ਹਰਜਿੰਦਰ ਕੌਰ ਰਾਸ਼ਟਰੀ ਤੇ ਕਾਮਨਵੈਲਥ ਤਕ ਤਮਗਾ ਜੇਤੂ ਰਹੀ ਤੇ ਅਮਨਦੀਪ ਨੂੰ ਕਿੰਨੀ ਖੁਸ਼ੀ ਹੋਈ ਹੋਏਗੀ ਅੰਦਾਜਾ ਕਰੋ।ਨਾਭਾ ਦੇ ਸੀਨੀਅਰ ਸੈਕੰਡਰੀ ਸਕੂਲ ਭਾਈ ਕਾਹਨ ਸਿੰਘ ਵਿਖੇ ਅਮਨਦੀਪ ਕੌਰ ਖਿਡਾਰੀਆਂ ਲਈ ਪ੍ਰੇਰਕ ਸਰੋਤ ਰਹੀ ਤੇ ਫਿਰ ਬੂਹੀ ਦੇ ਸਰਕਾਰੀ ਸਕੂਲ ਵਿੱਚ ਵੀ ਅਮਨ ਦੇ ਚੰਢ ਹੋਏ ਖਿਡਾਰੀ ਮੱਲਾਂ ਮਾਰ ਗਏ।ਖੇਡ ਲੈਕਚਰਾਰ ਅਮਨਦੀਪ ਕਕਰਾਲਾ ਦਾ ਨਾਮ ਇਤਿਹਾਸਕ ਖੇਡ ਥਾਂ ਬਣਾਉਣ ਲਈ ਸਰਗਰਮ ਹੈ।ਗੁਰਦੇਵ ਸਿੰਘ ਦੇਵ ਮਾਨ ਵਿਧਾਇਕ ਨੇ ਜਦ ਅਮਨਦੀਪ ਕੌਰ ਨੂੰ ਓਸ ਦੀਆਂ ਸੇਵਾਵਾਂ ਲਈ ਸਨਮਾਨ ਦਿੱਤਾ ਤਦ ਕੋਮਲ ਦਿਲ ਵਾਲੀ ਤੰਦਰੁਸਤ ਕੁੜੀ ਅਮਨਦੀਪ ਕੌਰ ਦੇ ਖੁਸ਼ੀ ਨਾਲ ਪੱਬ ਧਰਤੀ ਤੇ ਕੇਰਾਂ ਨੱਚ ਹੀ ਪਏ।ਖੁਦ ਅਮਨ ਵਾਲੀਵਾਲ ਦੀ ਖਿਡਾਰਨ ਹੈ ਤੇ ਐਕਟ੍ਰੈਸ ਹੈ ਤੇ ਹਰਬੀਰ ਢੀਂਡਸਾ ਆਖਦੇ ਨੇ ਕਿ "ਪਿੰਡ ਦੀ ਕੁੜੀ" ਵਿੱਚ ਜੀ ਜਾਨ ਨਾਲ ਐਕਟਿੰਗ ਕਰ ਕਿ ਅਮਨਦੀਪ ਕੌਰ ਬੇਹਤਰੀਨ ਅਭਿਨੇਤਰੀ ਸਾਬਿਤ ਹੋਈ ਹੈ , ਜੈ ਹੋ"
_ਪੇਸ਼ਕਸ਼_ਅੰਮ੍ਰਿਤ ਪਵਾਰ।