ਟਰੰਪ ਸਰਕਾਰ ਨੇ ਅਮਰੀਕੀ ਫੌਜ ‘ਚ ਦਾੜ੍ਹੀ ਰੱਖਣ ‘ਤੇ ਲਗਾਇਆ ਬੈਨ

ਟਰੰਪ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ ਜਿਸ ਤਹਿਤ ਅਮਰੀਕੀ ਫੌਜ ਵਿਚ ਦਾੜ੍ਹੀ ਰੱਖਣ &lsquoਤੇ ਪਾਬੰਦੀ ਲਗਾਈ ਗਈ ਹੈ। ਅਮਰੀਕੀ ਰੱਖਿਆ ਮੰਤਰੀ ਪੀਟ ਹੇਗਸੇਥ ਵੱਲੋਂ ਫੌਜ ਵਿਚ ਦਾੜ੍ਹੀ ਰੱਖਣ &lsquoਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ ਜਿਸ ਤਹਿਤ ਮੁਸਲਮਾਨਾਂ, ਸਿੱਖਾਂ &lsquoਤੇ ਫੌਜ ਵਿਚ ਦਾੜ੍ਹੀ ਰੱਖਣ &lsquoਤੇ ਰੋਕ ਲਗਾ ਦਿੱਤੀ ਗਈ ਹੈ।
ਰੱਖਿਆ ਮੰਤਰੀ ਦੇ ਇਸ ਹੁਕਮ ਮੁਤਾਬਕ ਹੁਣ ਅਮਰੀਕੀ ਫੌਜੀ ਸ਼ਾਖਾਵਾਂ ਨੂੰ 2010 ਤੋਂ ਪਹਿਲਾਂ ਦੇ ਨਿਯਮ ਲਾਗੂ ਕਰਨ ਦੇ ਹੁਕਮ ਹਨ ਜਿਸ ਵਿਚ ਦਾੜ੍ਹੀ ਰੱਖਣਾ ਸਿਰਫ ਦੁਰਲਭ ਮੈਡੀਕਲ ਜਾਂ ਕੁਝ ਚੁਣੇ ਹੋਏ ਧਾਰਮਿਕ ਮਾਮਲਿਆਂ ਵਿਚ ਹੀ ਸਵੀਕਾਰਯੋਗ ਹੋਵੇਗੀ। ਨੀਤੀ ਵਿਚ ਕਿਹਾ ਗਿਆ ਹੈ ਕਿ ਚਿਹਰੇ &lsquoਤੇ ਦਾੜ੍ਹੀ ਨਹੀਂ ਰੱਖੀ ਜਾ ਸਕਦੀ ਹੈ, ਜੋ ਸਿੱਖ ਭਾਈਚਾਰੇ ਤੇ ਦਾੜ੍ਹੀ ਰੱਖਣ ਵਾਲੇ ਮੁਸਲਿਮਾਂ ਦੀ ਧਾਰਮਿਕ ਭਾਵਨਾ ਦੇ ਖਿਲਾਫ ਹੈ। ਸਿੱਖਾਂ ਨੇ ਟਰੰਪ ਪ੍ਰਸ਼ਾਸਨ ਦੇ ਇਸ ਫੈਸਲੇ &lsquoਤੇ ਇਤਰਾਜ਼ ਪ੍ਰਗਟਾਇਆ ਹੈ ਤੇ ਫੈਸਲੇ ਨੂੰ ਧਾਰਮਿਕ ਭਾਵਨਾਂ ਖਿਲਾਫ ਦੱਸਿਆ ਹੈ। ਸਿੱਖ ਭਾਈਚਾਰੇ ਦਾ ਕਹਿਣਾ ਹੈ ਕਿ ਨਵੇਂ ਨੌਜਵਾਨਾਂ ਲਈ ਹੁਣ ਫੌਜ ਵਿਚ ਕਰੀਅਰ ਬਣਾਉਣ ਵਿਚ ਧਾਰਮਿਕ ਪਛਾਣ ਮੁਸ਼ਕਲ ਬਣੇਗੀ। ਸਿੱਖ ਕੁਲੀਸ਼ਨ ਦਾ ਕਹਿਣਾ ਹੈ ਕਿ ਨਵਾਂ ਹੁਕਮ ਨਾ ਸਿਰਫ਼ ਫੌਜ ਵਿੱਚ ਸਿੱਖ ਸੈਨਿਕਾਂ ਦੇ ਅਧਿਕਾਰਾਂ ਨੂੰ ਪ੍ਰਭਾਵਿਤ ਕਰੇਗਾ, ਸਗੋਂ ਅਮਰੀਕਾ ਦੇ ਜਨਤਕ ਅਤੇ ਨਿੱਜੀ ਖੇਤਰਾਂ ਵਿੱਚ ਧਾਰਮਿਕ ਆਜ਼ਾਦੀ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ। 90 ਦਿਨਾਂ ਦੇ ਅੰਦਰ ਨਿਯਮ ਨੂੰ ਪੂਰੀ ਤਰ੍ਹਾਂ ਲਾਗੂ ਕਰਨਾ ਪਵੇਗਾ ।