ਇਟਲੀ ਦੇ ਮਾਤੇਰਾ(ਕਲਾਬਰੀਆ)ਇਲਾਕੇ ਵਿੱਚ ਗੈਰ- ਕਾਨੂੰਨੀ ਢੰਗ ਨਾਲ ਸਫ਼ਰ ਕਰ ਰਹੇ ਪੰਜਾਬ ਦੇ ਰੋਪੜ,ਜਲੰਧਰ ਤੇ ਮੋਗਾ ਜਿ਼ਲ੍ਹੇ ਦੇ ਚਾਰ ਨੌਜਵਾਨਾਂ ਦੀ ਸੜਕ ਹਾਦਸੇ ਵਿੱਚ ਦਰਦਨਾਕ ਮੌਤ

ਰੋਮ ਇਟਲੀ  (ਗੁਰਸ਼ਰਨ ਸਿੰਘ ਸੋਨੀ) ਇਟਲੀ ਦੇ ਕੁਝ ਇਲਾਕਿਆਂ ਵਿੱਚ ਖੇਤੀਬਾੜੀ ਨਾਲ ਸੰਬਧਤ ਕਾਮੇ ਟ੍ਰੈਫਿਕ ਨਿਯਮਾਂ ਨੂੰ ਅਣਦੇਖਿਆਂ ਕਰਦੇ ਅਕਸਰ ਸੜਕ ਹਾਦਸਿਆਂ ਦਾ ਸਿ਼ਕਾਰ ਹੁੰਦੇ ਹਨ ਤੇ ਕਈ ਵਾਰ ਇਹੀ ਸੜਕ ਹਾਦਸੇ ਇਹਨਾਂ ਕਾਮਿਆਂ ਦੀ ਜਾਨ ਦਾ ਖੋਅ ਬਣ ਜਾਂਦੇ ਹਨ।ਕੁਝ ਅਜਿਹਾ ਹੀ ਦਰਦਨਾਕ ਸੜਕ ਹਾਦਸਾ ਸੂਬਾ ਕਲਾਬਰੀਆ ਦੇ ਇਲਾਕਾ ਮਾਤੇਰਾ ਦੇ ਸੂਬਾ ਰੋਡ 598 ਤੇ ਉਂਦੋ ਵਾਪਰ ਗਿਆ ਜਦੋਂ ਇੱਕ 7 ਸੀਟਾਂ ਵਾਲੀ ਕਾਰ ਜਿਸ ਵਿੱਚ 10 ਕਾਮੇ ਸਵਾਰ ਸਨ ਇੱਕ ਫਿਏੇਟ ਇਵੇਕੋ ਟਰੱਕ ਨਾਲ ਟਕਰਾ ਗਈ ।ਟੱਕਰ ਇੰਨੀ ਜਿ਼ਆਦਾ ਜਬਰਦਸ਼ਤ ਸੀ ਕਿ 4 ਪੰਜਾਬੀ ਨੌਜਵਾਨ ਹਰਵਿੰਦਰ ਸਿੰਘ (31) ਜਿ਼ਲ੍ਹਾ ਜਲੰਧਰ,ਜਸਕਰਨ ਸਿੰਘ (20)ਜਿ਼ਲ੍ਹਾ ਰੋਪੜ,ਸੁਰਜੀਤ ਸਿੰਘ (33)ਜਿਲ੍ਹਾ ਮੋਗਾ ਤੇ ਮਨੋਜ ਕੁਮਾਰ(32)ਆਦਮਪੁਰ ਜਿਲ੍ਹਾ ਜਲੰਧਰ ਦੀ ਦਰਦਨਾਕ ਮੌਤ ਹੋ ਗਈ ਜਦੋਂ ਕਿ ਬਾਕੀ 6 ਨੌਜਵਾਨਾਂ ਨੂੰ ਹੈਲੀਕਾਪਟਰ ਰਾਹੀ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਉਹ ਗੰਭੀਰ ਹਾਲਤ ਵਿੱਚ ਜ਼ੇਰੇ ਇਲਾਜ ਹਨ ਜਦੋਂ ਕਿ ਟਰੱਕ ਦੇ ਡਰਾਈਵਰ ਨੂੰ ਕੋਈ ਸੱਟ ਨਹੀਂ ਲੱਗੀ।ਮਤੇਰਾ ਪਬਲਿਕ ਪ੍ਰੌਸੀਕਿਊਟਰ ਅਧਿਕਾਰੀ ਇਸ ਦਰਦਨਾਕ ਘਟਨਾ ਦੇ ਕਾਰਨਾਂ ਦੀ ਜਾਂਚ ਕਰ ਰਹੇ ਹਨ ਜਿਹਨਾਂ ਦਾ ਕਹਿਣਾ ਹੈ ਕਿ ਕਾਰ ਡਰਾਈਵਰ ਸਣੇ 7 ਸੀਟਾਂ ਵਾਲੀ ਸੀ ਉਸ ਵਿੱਚ 10 ਸਵਾਰੀਆਂ ਕਿਵੇਂ ਬੈਠੀਆਂ ਸਨ। ਸਥਾਨਕ ਸ਼ਹਿਰ ਦੇ ਮੇਅਰ ਨੇ ਇਸ ਘਟਨਾ ਉਪੱਰ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਘਟਨਾ ਦੀ ਜਾਂਚ ਦਾ ਭਰੋਸਾ ਦਿੱਤਾ ਹੈ।ਇਸ ਘਟਨਾ ਨਾਲ ਸੂਬੇ ਭਰ ਵਿੱਚ ਭਾਰਤੀ ਭਾਈਚਾਰੇ ਵਿੱਚ ਮਾਤਮਛਾਅ ਗਿਆ।