ਤਰਨਤਾਰਨ ਜ਼ਿਮਨੀ ਚੋਣ : ‘ਵਾਰਿਸ ਪੰਜਾਬ ਦੇ’ ਜਥੇਬੰਦੀ ਨੇ ਸੰਦੀਪ ਸੰਨੀ ਦੇ ਭਰਾ ਨੂੰ ਉਤਾਰਿਆ ਚੋਣ ਮੈਦਾਨ ‘ਚ

 ਪੰਜਾਬ ਦੀ ਸਿਆਸਤ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਤਰਨਤਾਰਨ ਵਿਚ ਹੋਣ ਵਾਲੀਆਂ ਜਿਮਨੀ ਚੋਣਾਂ ਵਿਚ &lsquoਵਾਰਿਸ ਪੰਜਾਬ ਦੇ&rsquo ਜਥੇਬੰਦੀ ਵੱਲੋਂ ਵੀ ਆਪਣਾ ਅਗਲਾ ਉਮੀਦਵਾਰ ਐਲਾਨਿਆ ਗਿਆ ਹੈ। ਜਥੇਬੰਦੀ ਨੇ ਸੰਦੀਪ ਸਿੰਘ ਸੰਨੀ ਦੇ ਭਰਾ ਨੂੰ ਚੋਣ ਮੈਦਾਨ ਵਿਚ ਉਤਾਰਿਆ ਹੈ।
ਇਸ ਸਬੰਧੀ ਅੰਮ੍ਰਿਤਸਰ ਵਿਚ &lsquoਵਾਰਿਸ ਪੰਜਾਬ ਦੇ&rsquo ਦੇ MP ਮੁਖੀ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਵੱਲੋਂ ਇੱਕ ਅਹਿਮ ਪ੍ਰੈੱਸ ਕਾਨਫਰੰਸ ਕੀਤੀ ਗਈ, ਜਿਸ ਵਿਚ ਸੰਦੀਪ ਸਿੰਘ ਸੰਨੀ ਦਾ ਪਰਿਵਾਰ ਵੀ ਉਨ੍ਹਾਂ ਦੇ ਨਾਲ ਸੀ ਜਿਥੇ ਉਨ੍ਹਾਂ ਸੰਦੀਪ ਸਿੰਘ ਸੰਨੀ ਦੇ ਭਰਾ ਮਨਦੀਪ ਸਿੰਘ ਨੂੰ ਇਨ੍ਹਾਂ ਚੋਣਾਂ ਵਿਚ ਉਮੀਦਵਾਰ ਐਲਾਨਿਆ।
ਦੱਸ ਦੇਈਏ ਕਿ ਸੰਦੀਪ ਸਿੰਘ ਸੰਨੀ ਇਸ ਵੇਲੇ ਜੇਲ੍ਹ ਵਿਚ ਹੈ ਤੇ ਜਿਮਨੀ ਚੋਣਾਂ ਵਿਚ ਉਸ ਦੇ ਵੱਡੇ ਭਰਾ ਮਨਦੀਪ ਸਿੰਘ ਨੂੰ ਉਮੀਦਵਾਰ ਐਲਾਨਿਆ ਗਿਆਹੈ। ਤਰਸੇਮ ਸਿੰਘ ਨੇ ਕਿਹਾ ਕ ਅਸੀਂ ਪੰਜਾਬ ਦੇ ਹਾਲਾਤਾਂ ਤੇ ਸਾਰਿਆਂ ਦੀਆਂ ਭਾਵਨਾਵਾਂ ਨੂੰ ਵੇਖਦੇ ਹੋਏ ਹੀ ਅਸੀਂ ਸੰਦੀਪ ਸਿੰਘ ਦੇ ਭਰਾ ਮਨਦੀਪ ਸਿੰਘ ਦੇ ਨਾਂ &lsquoਤੇ ਮੋਹਰ ਲਾਈ ਹੈ, ਜੋਕਿ ਵਾਰਿਸ ਪੰਜਾਬ ਦੇ ਨਾਲ ਸਬੰਧ ਰਖਦਾ ਹੈ।
ਤਰਸੇਮ ਸਿੰਘ ਨੇ ਕਿਹਾ ਕਿ ਅਸੀਂ ਸੰਦੀਪ ਸਿੰਘ ਸੰਨੀ ਦੇ ਪਰਿਵਾਰ ਨਾਲ ਗੱਲ ਕਰਕ ਇਹ ਫੈਸਲਾ ਲਿਆ ਹੈ। ਉਸ ਨੂੰ ਚੋਣ ਲੜਾਉਣ ਲਈ ਉਨ੍ਹਾਂ ਨੇ ਕੋਈ ਦਬਾਅ ਨਹੀਂ ਬਣਾਇਆ ਖੁਦ ਪਰਿਵਾਰ ਨੇ ਇਹ ਫੈਸਲਾ ਲਿਆ ਹੈ।