ਗੁਰਪਤਵੰਤ ਸਿੰਘ ਪੰਨੂ ਨੂੰ ਕਤਲ ਕਰਨ ਦੀ ਸਾਜਿਸ਼ ਦਾ ਅਮਰੀਕਨ ਅਦਾਲਤ ਵਿੱਚ ਪਰਦਾਫਾਸ਼

* ਗੁਰਪਤਵੰਤ ਸਿੰਘ ਪੰਨੂ ਨੂੰ ਕਤਲ ਕਰਨ ਦੀ ਸਾਜਿਸ਼ ਵਿੱਚ ਗ੍ਰਿਫਤਾਰ ਭਾਰਤੀ ਏਜੰਟ &lsquoਗੁਪਤਾ&rsquo ਦੀ ਗੱਲਬਾਤ ਪ੍ਰੋਸੀਕਿਊਟਰ ਵੱਲੋਂ ਅਮਰੀਕਨ ਅਦਾਲਤ ਵਿੱਚ ਪੇਸ਼
* ਗੁਪਤਾ ਦੀ ਗੱਲਬਾਤ ਜਾਰੀ ਹੋਣ ਨਾਲ ਸਿੱਖ ਆਗੂਆਂ ਨੂੰ ਕਤਲ ਕਰਨ ਦੀ ਸਾਜਿਸ਼ ਤੋਂ ਪਰਦਾ ਚੁੱਕਿਆ ਗਿਆ
ਵਾਸ਼ਿੰਗਟਨ (ਪੰਜਾਬ ਟਾਈਮਜ਼) - ਸਿੱਖਸ ਫਾਰ ਜਸਟਿਸ ਦੇ ਗੁਰਪਤਵੰਤ ਸਿੰਘ ਪੰਨੂ ਨੂੰ ਭਾਰਤੀ ਏਜੰਟ ਵੱਲੋਂ ਕਤਲ ਕਰਨ ਦੀ ਸਾਜਿਸ਼ ਰਚਣ ਦੇ ਦੋਸ਼ ਵਿੱਚ ਗੁਪਤਾ ਨਾਂ ਦੇ ਵਿਅਕਤੀ ਦੀ ਅਮਰੀਕਨ ਗੁਪਤ ਅਫ਼ਸਰ ਨਾਲ ਹੋਈ ਗੱਲਬਾਤ ਦਾ ਬਿਉਰਾ ਕੇਸ ਦੇ ਪ੍ਰੋਸੀਕਿਊਟਰ ਵੱਲੋਂ ਅਮਰੀਕਨ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ । 
   ਭਾਰਤੀ ਏਜੰਟ ਗੁਪਤਾ ਦੀ ਅਮਰੀਕਾ ਦੇ ਅੰਡਰ ਕਵਰ ਅਫ਼ਸਰ ਦੇ ਨਾਲ ਹੋਈ ਗੱਲਬਾਤ ਵਿੱਚ ਗੁਪਤਾ ਉਸ ਅਫ਼ਸਰ ਨੂੰ ਕਿਸੇ ਗੈਂਗ ਦਾ ਮੈਂਬਰ ਸਮਝਦੇ ਹੋਏ ਸਿੱਖ ਆਗੂਆਂ ਨੂੰ ਮਾਰਨ ਸਬੰਧੀ ਗੱਲਬਾਤ ਕਰਦਾ ਹੈ । ਉਸ ਗੱਲਬਾਤ ਦੌਰਾਨ ਗੁਪਤਾ ਅਮਰੀਕਨ ਅਫ਼ਸਰ ਨੂੰ ਕਹਿੰਦਾ ਹੈ ਕਿ ਉਹ ਜਹਾਜ਼ ਰਾਹੀਂ ਤੁਹਾਨੂੰ ਹਥਿਆਰ ਭੇਜਣਗੇ । ਹਥਿਆਰਾਂ ਵਾਸਤੇ ਉਹ ਟੋਏ (ਖਿਡਾਉਣਾ) ਲਫ਼ਜ਼ ਵਰਤਦਾ ਹੈ । ਇਸ ਦੇ ਨਾਲ ਹੀ ਉਹ ਡਰੱਗ ਦੀ ਗੱਲ ਵੀ ਕਰਦਾ ਹੈ ਕਿ ਅਸੀਂ ਇਹ ਵੀ ਤੁਹਾਡੇ ਲਈ ਭੇਜਾਂਗੇ । ਇਹਦੇ ਇਲਾਵਾ ਉਹ ਬੜੇ ਯਕੀਨ ਨਾਲ ਅਮਰੀਕਨ ਅਫ਼ਸਰ ਨੂੰ ਕਹਿੰਦਾ ਹੈ ਕਿ ਕਲੀਰੈਂਸ ਜਾਂ ਕਿਸੇ ਵੀ ਤਰ੍ਹਾਂ ਦੀ ਉਹ ਚਿੰਤਾ ਨਾ ਕਰੇ, ਸਭ ਕੁੱਝ ਉਹਨਾਂ ਦੇ ਹੱਥ ਵਿੱਚ ਹੈ । ਚੈਕ ਰਿਪਲਿਕ ਤੋਂ ਉਹਨਾਂ ਵਾਸਤੇ ਜਹਾਜ਼ ਵਿੱਚ ਲੋੜੀਂਦਾ ਸਮਾਨ ਭੇਜਿਆ ਜਾਵੇਗਾ ਤੇ ਉਥੇ ਪਹੁੰਚਾਣ ਵਿੱਚ ਕੋਈ ਸਮੱਸਿਆ ਨਹੀਂ ਹੋਵੇਗੀ । ਉਹ ਕਹਿੰਦਾ ਹੈ ਕਿ ਅਸੀਂ ਚਾਰ ਕੰਮ ਕਰਨੇ ਹਨ । ਉਹ ਰਿਪਦੁਮਨ ਸਿੰਘ ਮਲਿਕ ਅਤੇ ਹਰਦੀਪ ਸਿੰਘ ਨਿੱਝਰ ਦੇ ਕਤਲ ਵੱਲ ਇਸ਼ਾਰਾ ਕਰਦਾ ਹੋਇਆ ਕਹਿੰਦਾ ਹੈ ਕਿ ਅਸੀਂ ਇਹ ਪਹਿਲੇ ਨਿਸ਼ਾਨੇ ਮੁਕੰਮਲ ਕਰ ਚੁੱਕੇ ਹਾਂ ਤੇ ਹੁਣ ਅਗਲੇ ਨਿਸ਼ਾਨੇ ਵੱਲ ਵਧ ਰਹੇ ਹਾਂ । 
   ਹਾਲਾਂ ਕਿ ਰਿਪਦੁਮਨ ਸਿੰਘ ਮਲਿਕ ਦੇ ਕਤਲ ਸਬੰਧੀ ਇੱਕ ਖਾਲਿਸਤਾਨੀ ਜਥੇਬੰਦੀ ਨੇ ਵੀ ਆਪਣੇ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਜਿੰਮੇਵਾਰੀ ਕਬੂਲੀ ਸੀ, ਬਾਅਦ ਵਿੱਚ ਬੇਸ਼ੱਕ ਛੇਤੀ ਹੀ ਉਥੋਂ ਇਹ ਹਟਾ ਦਿੱਤੀ ਗਈ । ਜਿਹੜੇ ਸਿੱਖ ਵੱਖਰੇ ਖਾਲਸਾ ਰਾਜ ਦੀ ਗੱਲ ਕਰਦੇ ਨੇ, ਜਾਂ ਸਿੱਖ ਹੱਕਾਂ ਦੀ ਪੈਰਵਾਈ ਕਰਦੇ ਨੇ ਉਹ ਭਾਰਤੀ ਏਜੰਸੀਆਂ ਦੇ ਨਿਸ਼ਾਨੇ ਤੇ ਹਨ । ਏਜੰਸੀਆਂ ਸਿੱਖਾਂ ਵਿੱਚ ਭਰਾ ਮਾਰੂ ਜੰਗ ਫੈਲਾ ਕੇ ਆਪਣਾ ਮਕਸਦ ਹੱਲ ਕਰਨ ਦੀ ਕੋਸ਼ਿਸ਼ ਵਿੱਚ ਸਨ । ਪਰ ਅੰਡਰ ਕਵਰ ਅਮਰੀਕਨ ਸੁਰੱਖਿਆ ਅਫ਼ਸਰ ਦੀ ਮੁਸਤੈਦੀ ਅਤੇ ਹੁਸ਼ਿਆਰੀ ਨਾਲ ਭਾਰਤੀ ਏਜੰਟ ਗੁਪਤਾ ਦਾ ਪਰਦਾ ਫਾਸ਼ ਹੋ ਗਿਆ।  ਮੁਕੱਦਮਾ ਅਜੇ ਜਾਰੀ ਹੈ, ਸੁਣਵਾਈ ਦੌਰਾਨ ਹੋਰ ਵੀ ਬਹੁਤ ਕੁੱਝ ਸਾਹਮਣੇ ਆਉਣ ਦੀ ਸੰਭਾਵਨਾ ਹੈ, ਜਿਹੜੇ ਚਾਰ ਹੋਰ ਕਤਲਾਂ ਦੀ ਗੱਲ ਕੀਤੀ ਗਈ ਹੈ, ਉਹਨਾਂ ਬਾਰੇ ਵੀ ਇੰਕਸ਼ਾਫ਼ ਹੋ ਸਕਦੇ ਹਨ ।