ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਣ ਵਾਲੇ ਦੀ ਜਾਇਦਾਦ ਖ਼ਤਮ ਕਰਣ ਲਈ ਜੰਮੂ ਵਾਲੇ ਸਿੰਘ ਵਧਾਈ ਦੇ ਪਾਤਰ: ਪਰਮਜੀਤ ਸਿੰਘ ਭਿਓਰਾ

 ਨਵੀਂ ਦਿੱਲੀ  (ਮਨਪ੍ਰੀਤ ਸਿੰਘ ਖਾਲਸਾ):- ਜੰਮੂ ਕਸ਼ਮੀਰ ਅੰਦਰ ਸਾਂਬਾ ਜ਼ਿਲ੍ਹੇ ਦੇ ਪਿੰਡ ਕੌਲਪੁਰ &rsquoਚ ਇਕ ਵਿਅਕਤੀ ਵੱਲੋਂ ਬੀਤੇ ਇਕ ਦਿਨ ਪਹਿਲਾਂ ਇਕ ਡੇਰੇਦਾਰ ਮਨਜੀਤ ਸਿੰਘ ਬਿੱਲਾ ਵਲੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਜ ਸਵਰੂਪ ਨੂੰ ਪਟਰੋਲ ਪਾ ਅੱਗ ਲਗਾ ਕੇ ਕੀਤੀ ਗਈ ਬੇਅਦਬੀ ਨਾਸਹਿਣਯੋਗ ਹੈ ਤੇ ਇਸ ਦੀ ਜੁਆਬੀ ਕਾਰਵਾਈ ਵਿਚ ਜੰਮੂ ਦੇ ਸਿੰਘਾਂ ਨੇ ਓਸ ਡੇਰੇਦਾਰ ਦੇ ਡੇਰੇ ਨੂੰ ਅੱਗ ਦੇ ਹਵਾਲੇ ਕਰਣ ਅਤੇ ਜੇਸੀਬੀ ਦੀ ਵਰਤੋਂ ਨਾਲ ਪੂਰੀ ਇਮਾਰਤ ਨੂੰ ਢਹਿ ਢੇਰੀ ਕਰਣਾ ਸ਼ਲਾਘਾਯੋਗ ਕਾਰਵਾਈ ਹੈ । ਬੁੜੈਲ ਜੇਲ੍ਹ ਅੰਦਰ ਨਜ਼ਰਬੰਦ ਭਾਈ ਪਰਮਜੀਤ ਸਿੰਘ ਭਿਓਰਾ ਨੇ ਕਿਹਾ ਕਿ ਜਦੋਂ ਸਮੁੱਚਾ ਪੰਥ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਸਾਕੇ ਦੀ 350 ਸਾਲਾ ਸ਼ਤਾਬਦੀ ਮਨਾ ਰਿਹਾ ਹੈ, ਤਾਂ ਅਜਿਹੀਆਂ ਘਟਨਾਵਾਂ ਦਾ ਵਾਪਰਨਾ ਗਹਿਰੀ ਸਾਜ਼ਿਸ਼ ਦਾ ਹਿੱਸਾ ਲਗਦੀਆਂ ਹਨ।  ਉਨ੍ਹਾਂ ਕਿਹਾ ਕਿ ਇਸ ਅਤਿ ਦੁਖਦਾਇਕ ਮਾਮਲੇ 'ਚ ਜੰਮੂ ਦੇ ਸਿੰਘਾਂ ਵਲੋਂ ਸਿੱਖ ਪੰਥ ਦੀ ਅਣਖ਼ ਨੂੰ ਬਰਕਰਾਰ ਰੱਖਦਿਆਂ ਤੁਰੰਤ ਕੀਤੀ ਕਾਰਵਾਈ ਨੇ ਪੰਥ ਦੀ ਲਾਜ ਰਖੀ ਹੈ । ਉਨ੍ਹਾਂ ਕਿਹਾ ਕਿ ਸੰਸਾਰ ਭਰ ਦੇ ਸਿੱਖਾਂ ਨੂੰ ਇਸ ਤੋਂ ਸਬਕ ਸਿੱਖਣ ਦੀ ਲੋੜ ਹੈ ਕਿ ਗੁਰੂ ਸਾਹਿਬ ਜੀ ਦੀ ਬੇਅਦਬੀ ਕਰਣ ਵਾਲੇ ਨੂੰ ਪੰਥ ਆਪਣੇ ਹੱਥੀ ਸਜ਼ਾਵਾਂ ਦੇ ਕੇ ਪੁਰਾਤਨ ਮਰਿਆਦਾ ਨੂੰ ਬਹਾਲ ਕਰੇ । ਉਨ੍ਹਾਂ ਕਿਹਾ ਕਿ ਹਰ ਇਕ ਸਿੱਖ ਲਈ ਗੁਰੂ ਸਾਹਿਬ ਤੋਂ ਪਰੇ ਸਭ ਉਜਾੜ ਹੈ ਤੇ ਗੁਰੂ ਸਾਹਿਬ ਦੇ ਸਤਿਕਾਰ ਵਿਚ ਕਿਸੇ ਕਿਸਮ ਦੀ ਉਨਤਾਈ ਸਵੀਕਾਰ ਨਹੀਂ ਕੀਤੀ ਜਾ ਸਕਦੀ ਹੈ । ਉਨ੍ਹਾਂ ਕਿਹਾ ਇਸ ਲਈ ਹਰ ਗੁਰੂਘਰ ਦੇ ਪ੍ਰਬੰਧਕਾਂ ਦਾ ਵੀਂ ਫਰਜ਼ ਬਣਦਾ ਹੈ ਕਿ ਓਹ ਗੁਰੂ ਗ੍ਰੰਥ ਸਾਹਿਬ ਜੀ ਦੀ ਸੁਰੱਖਿਆ ਦਾ ਉਚਿਤ ਬੰਦੋਬਸਤ ਕਰਣ ਜਿਸ ਨਾਲ ਭਵਿੱਖ ਵਿਚ ਕੌਈ ਦੁਖਾਂਤ ਨਾ ਵਾਪਰ ਸਕੇ । ਅੰਤ ਵਿਚ ਉਨ੍ਹਾਂ ਕਿਹਾ ਕਿ ਸਰਕਾਰ ਅਤੇ ਪੁਲਿਸ ਤੁਰੰਤ ਇਸ ਸਾਜ਼ਿਸ਼ ਦਾ ਪਤਾ ਲਗਾਏ ਅਤੇ ਫੜ ਕੀਤੇ ਗਏ ਦੋਸ਼ੀ ਨੂੰ ਮਿਸਾਲੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ।