ਨਹੀਂ ਰਹੇ ਬਾਡੀ ਬਿਲਡਰ ਵਰਿੰਦਰ ਘੁੰਮਣ, ਹਾਰਟ ਅਟੈਕ ਨਾਲ ਹੋਈ ਮੌਤ

 ਜਲੰਧਰ ਦੇ ਰਹਿਣ ਵਾਲੇ ਬਾਡੀ ਬਿਲਡਰ ਵਰਿੰਦਰ ਘੁੰਮਣ ਦੀ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ। ਸੂਤਰਾਂ ਮੁਤਾਬਕ ਘੁੰਮਣ ਦਾ ਮੋਢਾ ਫ੍ਰੈਕਚਰ ਸੀ ਅਤੇ ਉਹ ਸਰਜਰੀ ਲਈ ਅੰਮ੍ਰਿਤਸਰ ਵਿੱਚ ਸਨ। ਮੋਢੇ ਦੇ ਇਲਾਜ ਦੌਰਾਨ ਦਿਲ ਦਾ ਦੌਰਾ ਪੈਣ ਨਾਲ ਉਨ੍ਹਾਂ ਦੀ ਮੌਤ ਹੋ ਗਈ। ਦੱਸ ਦੇਈਏ ਕਿ ਗੁੰਮਣ ਭਾਰਤ ਦੇ ਸਭ ਤੋਂ ਵੱਡੇ ਅੰਤਰਰਾਸ਼ਟਰੀ ਸ਼ਾਕਾਹਾਰੀ ਬਾਡੀ ਬਿਲਡਰ ਅਤੇ ਬਾਲੀਵੁੱਡ ਅਦਾਕਾਰ ਵੀ ਸਨ।