ਪਾਕਿਸਤਾਨ ਦਾ ਨਾਬਾਲਗ ਪ੍ਰੇਮੀ ਜੋੜਾ ਸਰਹੱਦ ਪਾਰ ਕਰਕੇ ਪਹੁੰਚਿਆ ਗੁਜਰਾਤ

 ਕੱਛ : ਗੁਜਰਾਤ ਦੇ ਕੱਛ &rsquoਚ ਇਕ ਪਾਕਿਸਤਾਨੀ ਪ੍ਰੇਮੀ ਜੋੜੇ ਨੂੰ ਗੈਰਕਾਨੂੰਨੀ ਰੂਪ &rsquoਚ ਸਰਹੱਦ ਪਾਰ ਕਰਕੇ ਭਾਰਤ &rsquoਚ ਦਾਖਲ ਹੁੰਦੇ ਸਮੇਂ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਨਾਬਾਲਗ ਜੋੜਾ ਭਾਰਤੀ ਸਰਹੱਦ &rsquoਚ 40 ਕਿਲੋਮੀਟਰ ਅੰਦਰ ਤੱਕ ਆ ਪਹੁੰਚਿਆ ਸੀ। ਇਸੇ ਦੌਰਾਨ ਬੁੱਧਵਾਰ ਦੀ ਸ਼ਾਮ ਨੂੰ ਪਿੰਡ ਵਾਲਿਆਂ ਦੀ ਇਨ੍ਹਾਂ &rsquoਤੇ ਨਜ਼ਰ ਪਈ ਅਤੇ ਪਿੰਡ ਵਾਲਿਆਂ ਨੇ ਇਨ੍ਹਾਂ ਨੂੰ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ।

ਦੋਵੇਂ ਨਾਬਾਲਗ ਪ੍ਰੇਮੀ ਨੇ ਪੁੱਛਗਿੱਛ ਦੌਰਾਨ ਦੋਵਾਂ ਨੇ ਕਬੂਲ ਕੀਤਾ ਕਿ ਦੋਵੇਂ ਪਾਕਿਸਤਾਨ ਦੇ ਇਸਲਾਮਕੋਟ ਦੇ ਲਾਸਰੀ ਪਿੰਡ ਦੇ ਰਹਿਣ ਵਾਲੇ ਹਨ। ਉਹ ਵਿਆਹ ਕਰਵਾਉਣਾ ਚਾਹੁੰਦੇ ਸਨ ਪਰ ਘਰਵਾਲਿਆਂ ਨੂੰ ਉਨ੍ਹਾਂ ਦਾ ਰਿਸ਼ਤਾ ਮਨਜ਼ੂਰ ਨਹੀਂ ਸੀ। ਇਸ ਲਈ ਉਹ ਭੱਜ ਕੇ ਭਾਰਤ ਆਏ ਹਨ।

ਕੱਛ ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਦੋਵਾਂ ਕੋਲੋਂ ਉਨ੍ਹਾਂ ਦਾ ਕੋਈ ਪਛਾਣ ਪੱਤਰ ਨਹੀਂ ਮਿਲਿਆ ਪਰ ਦੋਵੇਂ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਇਸਲਾਮਕੋਟ ਦੇ ਲਾਸਰੀ ਪਿੰਡ ਦੇ ਰਹਿਣ ਵਾਲੇ ਹਨ। ਉਹ ਮੰਗਲਵਾਰ ਦੀ ਰਾਤ ਨੂੰ ਪਿੰਡ ਤੋਂ ਭੱਜੇ ਸਨ ਅਤੇ ਇਸ ਤੋਂ ਬਾਅਦ ਉਹ ਰੇਗਿਸਤਾਨ ਪਾਰ ਕਰਦੇ ਹੋਏ 60 ਕਿਲੋਮੀਟਰ ਦੂਰ ਭਾਰ ਦੀ ਸਰਹੱਦ ਅੰਦਰ ਦਾਖਲ ਹੋਏ। ਦੋਵੇਂ ਜਦੋਂ ਗੁਜਰਾਤ ਦੇ ਰਤਨਪਾਰ ਪਿੰਡ ਦੀ ਸਰਹੱਦ &rsquoਤੇ ਸੰਗਵਾਰੀ ਮੰਦਿਰ ਦੇ ਕੋਲ ਪਹੁੰਚੇ ਤਾਂ ਪਿੰਡ ਵਾਲਿਆਂ ਨੇ ਇਨ੍ਹਾਂ ਨੂੰ ਦੇਖਿਆ। ਕਿਉਂਕਿ ਪਿੰਡ ਦੇ ਆਸ-ਪਾਸ ਇਨ੍ਹਾਂ ਨੂੰ ਪਹਿਲਾਂ ਕਦੇ ਨਹੀਂ ਦੇਖਿਆ ਗਿਆ ਸੀ, ਜਿਸ ਦੇ ਚਲਦਿਆਂ ਪਿੰਡ ਵਾਲਿਆਂ ਨੂੰ ਇਨ੍ਹਾਂ &rsquoਤੇ ਸ਼ੱਕ ਹੋਇਆ। ਪਿੰਡ ਵਾਲਿਆਂ ਨੇ ਖਾਦਿਰ ਪੁਲਿਸ ਥਾਣ ਨੂੰ ਪੁਲਿਸ ਦਿੱਤੀ ਅਤੇ ਦੋਵਾਂ ਨੂੰ ਹਿਰਾਸਤ &rsquoਚ ਲੈ ਕੇ ਸੁਰੱਖਿਆ ਏਜੰਸੀਆਂ ਨੂੰ ਇਨ੍ਹਾਂ ਸਬੰਧੀ ਜਾਣਕਾਰੀ ਦਿੱਤੀ ਗਈ।