ਜ਼ੂਬਿਨ ਗਰਗ ਦੇ ਦੋ ਨਿੱਜੀ ਸੁਰੱਖਿਆ ਅਧਿਕਾਰੀ ਗ੍ਰਿਫ਼ਤਾਰ

ਸਿੰਗਾਪੁਰ ਵਿੱਚ ਪਿਛਲੇ ਮਹੀਨੇ ਹੋਈ ਗਾਇਕ ਜ਼ੂਬਿਨ ਗਰਗ ਦੀ ਮੌਤ ਦੇ ਸਬੰਧ ਵਿੱਚ ਜ਼ੂਬਿਨ ਗਰਗ ਦੇ ਦੋ ਨਿੱਜੀ ਸੁਰੱਖਿਆ ਅਧਿਕਾਰੀਆਂ (ਪੀਐਸਓ) ਨੂੰ ਅੱਜ ਗ੍ਰਿਫ਼ਤਾਰ ਕੀਤਾ ਗਿਆ ਹੈ। ਜ਼ੂਬਿਨ ਦੀ ਮੌਤ ਦੇ ਮਾਮਲੇ &rsquoਚ ਹੁਣ ਤੱਕ ਸੱਤ ਜਣਿਆਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਇਸ ਤੋਂ ਪਹਿਲਾਂ ਨਾਰਥ ਈਸਟ ਇੰਡੀਆ ਫੈਸਟੀਵਲ ਦੇ ਪ੍ਰਬੰਧਕ ਸ਼ਿਆਮਕਾਨੂ ਮਹੰਤਾ, ਗਾਇਕ ਦੇ ਚਚੇਰੇ ਭਰਾ ਸੰਦੀਪਨ ਗਰਗ, ਉਸ ਦੇ ਮੈਨੇਜਰ ਸਿਧਾਰਥ ਸ਼ਰਮਾ, ਸੰਗੀਤਕਾਰ ਸ਼ੇਖਰਜਯੋਤੀ ਗੋਸਵਾਮੀ ਅਤੇ ਗਾਇਕਾ ਅੰਮ੍ਰਿਤਪ੍ਰਵਾ ਮਹੰਤਾ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਅਸਾਮ ਪੁਲੀਸ ਸੇਵਾ ਦੇ ਅਧਿਕਾਰੀ ਸੰਦੀਪਨ ਨੂੰ ਗ੍ਰਿਫਤਾਰੀ ਤੋਂ ਬਾਅਦ ਮੁਅੱਤਲ ਕਰ ਦਿੱਤਾ ਗਿਆ ਸੀ।