ਅਮਰੀਕੀ ਸੈਨੇਟ ਵੱਲੋਂ ਸਰਜੀਓ ਗੋਰ ਦੀ ਭਾਰਤ ‘ਚ ਅਮਰੀਕੀ ਰਾਜਦੂਤ ਵਜੋਂ ਪੁਸ਼ਟੀ
_10Oct25070620AM.jpeg)
ਵਾਸ਼ਿੰਗਟਨ- ਅਮਰੀਕੀ ਸੈਨੇਟ ਨੇ ਮੰਗਲਵਾਰ ਨੂੰ ਭਾਰਤ ਵਿਚ ਨਵੇਂ ਅਮਰੀਕੀ ਰਾਜਦੂਤ ਵਜੋਂ ਸਰਜੀਓ ਗੋਰ ਨੂੰ ਮਨਜ਼ੂਰੀ ਦੇ ਦਿੱਤੀ। ਰਾਸ਼ਟਰਪਤੀ ਟਰੰਪ ਦੇ ਕਰੀਬੀ ਸਹਿਯੋਗੀ ਅਤੇ ਰਿਪਬਲਿਕਨ ਰਣਨੀਤੀਕਾਰ ਗੋਰ ਨੂੰ 50-45 ਵੋਟਾਂ ਨਾਲ ਮਨਜ਼ੂਰੀ ਦਿੱਤੀ ਗਈ। ਇਹ ਫੈਸਲਾ ਕਈ ਦਿਨਾਂ ਦੀ ਰਾਜਨੀਤਿਕ ਬਹਿਸ ਤੋਂ ਬਾਅਦ ਆਇਆ ਅਤੇ ਇਹ ਟਰੰਪ ਪ੍ਰਸ਼ਾਸਨ ਦੀਆਂ ਕਈ ਹੋਰ ਨਾਮਜ਼ਦਗੀਆਂ ਦੇ ਨਾਲ ਇੱਕ ਵੱਡੇ ਪੈਕੇਜ ਦਾ ਹਿੱਸਾ ਸੀ।ਸਰਜੀਓ ਗੋਰ ਟਰੰਪ ਦੇ ਕਰੀਬੀ ਸਹਿਯੋਗੀ ਹਨ ਅਤੇ ਉਨ੍ਹਾਂ ਨੇ &rdquoਵਿਨਿੰਗ ਟੀਮ ਪਬਲਿਸ਼ਿੰਗ&rdquo ਨਾਮਕ ਇੱਕ ਰੂੜੀਵਾਦੀ ਪ੍ਰਕਾਸ਼ਨ ਘਰ ਦੀ ਸਹਿ-ਸਥਾਪਨਾ ਕੀਤੀ। ਉਨ੍ਹਾਂ ਦੀ ਨਿਯੁਕਤੀ ਅਜਿਹੇ ਸਮੇਂ ਹੋਈ ਹੈ, ਜਦੋਂ ਅਮਰੀਕਾ ਅਤੇ ਭਾਰਤ ਵਿਚਾਲੇ ਸਬੰਧ ਤੇਜ਼ੀ ਨਾਲ ਮਜ਼ਬੂਤ ਹੋ ਰਹੇ ਹਨ, ਖਾਸ ਕਰਕੇ ਹਿੰਦ-ਪ੍ਰਸ਼ਾਂਤ ਖੇਤਰ ਵਿਚ ਰਣਨੀਤਕ ਸਹਿਯੋਗ ਦੇ ਮਾਮਲੇ ਵਿਚ ਮਜ਼ਬੂਤ ਹੋਏ ਹਨ।ਨਿਊਯਾਰਕ ਦੇ ਉੱਦਮੀ ਅਲ ਮੇਸਨ ਨੇ ਕਿਹਾ, &rdquoਹੁਣ ਸਮਾਂ ਆ ਗਿਆ ਹੈ ਕਿ ਅਮਰੀਕਾ-ਭਾਰਤ ਸਾਂਝੇਦਾਰੀ ਨੂੰ ਗੱਲਾਂ ਤੋਂ ਪਰੇ ਠੋਸ ਨਤੀਜਿਆਂ ਵੱਲ ਵਧਾਇਆ ਜਾਵੇ। ਸਰਜੀਓ ਗੋਰ ਆਪਣੀ ਕੁਸ਼ਲਤਾ ਲਈ ਜਾਣੇ ਜਾਂਦੇ ਹਨ ਅਤੇ ਇਸ ਰਿਸ਼ਤੇ ਨੂੰ ਅੱਗੇ ਵਧਾਉਣ ਲਈ ਇਹੀ ਜ਼ਰੂਰੀ ਹੈ।&rdquoਉਨ੍ਹਾਂ ਅੱਗੇ ਕਿਹਾ, &rdquoਵਿਦੇਸ਼ ਨੀਤੀ ਸਿਰਫ਼ ਸਰਕਾਰੀ ਅਧਿਕਾਰੀਆਂ ਦੁਆਰਾ ਨਹੀਂ ਬਣਾਈ ਜਾਂਦੀ, ਸਗੋਂ ਉਨ੍ਹਾਂ ਦੁਆਰਾ ਬਣਾਏ ਗਏ ਸਬੰਧਾਂ ਦੁਆਰਾ ਬਣਾਈ ਜਾਂਦੀ ਹੈ। ਜਿਵੇਂ ਅਮਰੀਕਾ ਨੇ 1970 ਦੇ ਦਹਾਕੇ ਵਿਚ ਚੀਨ ਨਾਲ ਸਬੰਧ ਸੁਧਾਰੇ ਸਨ ਜਾਂ ਸ਼ੀਤ ਯੁੱਧ ਤੋਂ ਬਾਅਦ ਯੂਰਪ ਦਾ ਸਮਰਥਨ ਕੀਤਾ ਸੀ, ਇਸ ਵਾਰ ਰਾਸ਼ਟਰਪਤੀ ਟਰੰਪ ਨੇ ਆਪਣੇ ਭਰੋਸੇਮੰਦ ਸਹਿਯੋਗੀ ਨੂੰ ਭਾਰਤ ਭੇਜਿਆ ਹੈ।ਸੈਨੇਟ ਦੇ ਰਿਕਾਰਡਾਂ ਅਨੁਸਾਰ, ਰਾਸ਼ਟਰਪਤੀ ਨੇ 2 ਸਤੰਬਰ ਨੂੰ ਗੋਰ ਦੀ ਨਾਮਜ਼ਦਗੀ ਭੇਜੀ। 11 ਸਤੰਬਰ ਨੂੰ ਵਿਦੇਸ਼ ਸਬੰਧ ਕਮੇਟੀ ਵਿਚ ਉਨ੍ਹਾਂ ਦੀ ਸੁਣਵਾਈ ਹੋਈ ਅਤੇ 17 ਸਤੰਬਰ ਨੂੰ ਕਮੇਟੀ ਨੇ ਬਿਨਾਂ ਰਿਪੋਰਟ ਦੇ ਨਾਮਜ਼ਦਗੀ ਨੂੰ ਮਨਜ਼ੂਰੀ ਦੇ ਦਿੱਤੀ।