ਭਾਰਤ-ਬਰਤਾਨੀਆ ’ਚ 35 ਕਰੋੜ ਪੌਂਡ ਦਾ ਮਿਜ਼ਾਈਲ ਸਮਝੌਤਾ

ਭਾਰਤ ਅਤੇ ਬਰਤਾਨੀਆ ਨੇ ਨਵੀਆਂ ਮਿਜ਼ਾਈਲਾਂ ਲਈ 35 ਕਰੋੜ ਪੌਂਡ ਦੇ ਸਮਝੌਤੇ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਅਹਿਮ ਖਣਿਜਾਂ &rsquoਚ ਸਹਿਯੋਗ ਅਤੇ ਭਾਰਤ &rsquoਚ ਯੂ ਕੇ ਅਧਾਰਤ ਯੂਨੀਵਰਸਿਟੀਆਂ ਦੇ ਵਧੇਰੇ ਕੈਂਪਸ ਖੋਲ੍ਹਣ &rsquoਤੇ ਵੀ ਸਹਿਮਤੀ ਜਤਾਈ ਗਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੇ ਬਰਤਾਨਵੀ ਹਮਰੁਤਬਾ ਕੀਰ ਸਟਾਰਮਰ ਨੇ ਮੁੰਬਈ &rsquoਚ ਦੁਵੱਲੀ ਮੀਟਿੰਗ ਕੀਤੀ ਜੋ ਜੁਲਾਈ &rsquoਚ ਮੁਕਤ ਵਪਾਰ ਸਮਝੌਤੇ &rsquoਤੇ ਦਸਤਖ਼ਤਾਂ ਮਗਰੋਂ ਪਹਿਲੀ ਸੀ। ਸਟਾਰਮਰ, ਜਿਨ੍ਹਾਂ ਇਕ ਦਿਨ ਪਹਿਲਾਂ ਮੁੰਬਈ &rsquoਚ ਯਸ਼ਰਾਜ ਸਟੂਡੀਓ ਦਾ ਦੌਰਾ ਕੀਤਾ ਸੀ, ਨੇ ਬਰਤਾਨੀਆ &rsquoਚ ਤਿੰਨ ਬੌਲੀਵੁੱਡ ਫਿਲਮਾਂ ਬਣਾਉਣ ਦਾ ਵੀ ਐਲਾਨ ਕੀਤਾ। ਦੋਵੇਂ ਆਗੂਆਂ ਵਿਚਾਲੇ ਮੀਟਿੰਗ ਮਗਰੋਂ ਜਾਰੀ ਕੀਤੇ ਗਏ ਸਾਂਝੇ ਬਿਆਨ &rsquoਚ ਬਰਤਾਨੀਆ ਦੇ ਵੀਜ਼ਾ ਨਿਯਮਾਂ &rsquoਚ ਹੋਏ ਹਾਲੀਆ ਬਦਲਾਅ ਬਾਰੇ ਕੁਝ ਵੀ ਨਹੀਂ ਆਖਿਆ ਗਿਆ ਹੈ ਜਿਸ ਦਾ ਭਾਰਤੀਆਂ &rsquoਤੇ ਅਸਰ ਪਵੇਗਾ।
ਦੋਵੇਂ ਮੁਲਕਾਂ ਵਿਚਾਲੇ ਥੇਲਸ ਵੱਲੋਂ ਬਣਾਈਆਂ ਅਤੇ ਮਾਰਟਲੇਟ ਨਾਮ ਦੀਆਂ ਲਾਈਟਵੇਟ ਮਲਟੀਰੋਲ ਮਿਜ਼ਾਈਲ ਪ੍ਰਣਾਲੀਆਂ ਲਈ ਸਮਝੌਤੇ &rsquoਤੇ ਸਹਿਮਤੀ ਬਣੀ। ਇਹ ਮਿਜ਼ਾਈਲਾਂ ਭਾਰਤੀ ਫ਼ੌਜ ਦੀਆਂ ਜੰਗੀ ਯੂਨਿਟਾਂ ਨੂੰ ਮਿਲਣਗੀਆਂ। ਇਹ ਪੈਦਲ ਫ਼ੌਜ ਦੇ ਜਵਾਨਾਂ, ਬਖ਼ਤਰਬੰਦ ਵਾਹਨਾਂ, ਹੈਲੀਕਾਪਟਰਾਂ ਅਤੇ ਜਲ ਸੈਨਾ ਦੇ ਬੇੜਿਆਂ ਰਾਹੀਂ ਵੀ ਦਾਗ਼ੀਆਂ ਜਾ ਸਕਦੀਆਂ ਹਨ। ਇਹ ਮਿਜ਼ਾਈਲਾਂ 6 ਕਿਲੋਮੀਟਰ ਦੀ ਦੂਰੀ &rsquoਤੇ 1.5 ਮੈਕ ਦੀ ਰਫ਼ਤਾਰ ਨਾਲ ਨਿਸ਼ਾਨਿਆਂ ਨੂੰ ਫੁੰਡ ਸਕਦੀਆਂ ਹਨ। ਮੋਦੀ ਅਤੇ ਸਟਾਰਮਰ ਨੇ ਜਲ ਸੈਨਾ ਪਲੈਟਫਾਰਮਾਂ ਲਈ ਬਿਜਲਈ ਪ੍ਰਣਾਲੀਆਂ ਵਿਕਸਤ ਕਰਨ ਦੇ ਅੰਤਰ-ਸਰਕਾਰੀ ਸਮਝੌਤੇ ਨੂੰ ਵੀ ਅੰਤਿਮ ਰੂਪ ਦਿੱਤਾ। ਮੋਦੀ ਨੇ ਕਿਹਾ ਕਿ ਦੋਵੇਂ ਮੁਲਕ ਰੱਖਿਆ ਸਹਿ-ਉਤਪਾਦਨ ਵੱਲ ਅੱਗੇ ਵੱਧ ਰਹੇ ਹਨ। ਦੋਵੇਂ ਮੁਲਕਾਂ ਨੇ ਫ਼ੌਜੀ ਸਿਖਲਾਈ &rsquoਚ ਸਹਿਯੋਗ ਦੇ ਸਮਝੌਤੇ &rsquoਤੇ ਵੀ ਦਸਤਖ਼ਤ ਕੀਤੇ। ਇਸ ਤਹਿਤ ਭਾਰਤੀ ਹਵਾਈ ਫ਼ੌਜ ਦੇ ਫਲਾਇੰਗ ਇੰਸਟ੍ਰਕਟਰ ਯੂ ਕੇ ਦੀ ਰੌਇਲ ਏਅਰ ਫੋਰਸ &rsquoਚ ਟਰੇਨਰ ਵਜੋਂ ਸੇਵਾਵਾਂ ਨਿਭਾਉਣਗੇ। ਦੋਵੇਂ ਆਗੂਆਂ ਨੇ ਵਾਤਾਵਰਨ ਤਕਨਾਲੋਜੀ ਅਤੇ ਏ ਆਈ &rsquoਚ &lsquoਭਾਰਤ-ਯੂਕੇ ਆਫਸ਼ੋਰ ਵਿੰਡ ਟਾਸਕ ਫੋਰਸ&rsquo ਅਤੇ &lsquoਵਾਤਾਵਰਨ ਤਕਨਾਲੋਜੀ ਸਟਾਰਟਅਪ ਫੰਡ&rsquo ਦੇ ਗਠਨ ਦਾ ਵੀ ਸਵਾਗਤ ਕੀਤਾ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਅਤੇ ਬਰਤਾਨੀਆ ਕੁਦਰਤੀ ਭਾਈਵਾਲ ਹਨ ਅਤੇ ਦੋਵੇਂ ਮੁਲਕਾਂ ਵਿਚਾਲੇ ਵੱਧ ਰਹੇ ਸਬੰਧ ਅਜਿਹੇ ਸਮੇਂ &rsquoਚ ਆਲਮੀ ਸਥਿਰਤਾ ਅਤੇ ਆਰਥਿਕ ਤਰੱਕੀ ਦੇ ਅਹਿਮ ਥੰਮ੍ਹ ਹਨ ਜਦੋਂ ਦੁਨੀਆ ਬੇਯਕੀਨੀ ਦੇ ਮਾਹੌਲ ਦਾ ਸਾਹਮਣਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਦੋਵੇਂ ਮੁਲਕਾਂ ਦੇ ਸਬੰਧ ਲੋਕਤੰਤਰ, ਆਜ਼ਾਦੀ ਅਤੇ ਕਾਨੂੰਨ ਦੇ ਸ਼ਾਸਨ ਨਾਲ ਸਬੰਧਤ ਸਾਂਝੀਆਂ ਕਦਰਾਂ-ਕੀਮਤਾਂ &rsquoਤੇ ਬਣੇ ਹਨ। ਸਟਾਰਮਰ ਨਾਲ ਕਈ ਮੁੱਦਿਆਂ &rsquoਤੇ ਗੱਲਬਾਤ ਮਗਰੋਂ ਮੋਦੀ ਨੇ ਕਿਹਾ ਕਿ ਇਤਿਹਾਸਕ ਭਾਰਤ-ਬਰਤਾਨੀਆ ਵਿਆਪਕ ਆਰਥਿਕ ਅਤੇ ਵਪਾਰ ਸਮਝੌਤੇ &rsquoਤੇ ਜੁਲਾਈ &rsquoਚ ਦਸਤਖ਼ਤਾਂ ਮਗਰੋਂ ਦੋਵੇਂ ਮੁਲਕਾਂ ਵਿਚਾਲੇ ਦਰਾਮਦ ਲਾਗਤ ਘਟੇਗੀ, ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ, ਵਪਾਰ ਨੂੰ ਹੱਲਾਸ਼ੇਰੀ ਮਿਲੇਗੀ ਅਤੇ ਉਦਯੋਗਾਂ ਤੇ ਖਪਤਕਾਰਾਂ ਨੂੰ ਲਾਹਾ ਮਿਲੇਗਾ। ਦੋਵੇਂ ਆਗੂਆਂ ਨੇ ਹਿੰਦ-ਪ੍ਰਸ਼ਾਂਤ, ਪੱਛਮੀ ਏਸ਼ੀਆ &rsquoਚ ਸ਼ਾਂਤੀ ਤੇ ਸਥਿਰਤਾ ਅਤੇ ਯੂਕਰੇਨ &rsquoਚ ਚੱਲ ਰਹੀ ਜੰਗ ਬਾਰੇ ਵੀ ਵਿਚਾਰ ਸਾਂਝੇ ਕੀਤੇ।