ਜੰਗਬੰਦੀ ਸਮਝੌਤੇ ਦੀ ਨਿਗਰਾਨੀ ਲਈ ਇਜ਼ਰਾਈਲ ’ਚ 200 ਫੌਜੀ ਭੇਜੇਗਾ ਅਮਰੀਕਾ

ਅਮਰੀਕਾ ਗਾਜ਼ਾ ਵਿਚ ਜੰਗਬੰਦੀ ਸਮਝੌਤੇ ਦੀ ਹਮਾਇਤ ਤੇ ਨਿਗਰਾਨੀ ਲਈ ਇਜ਼ਰਾਈਲ ਵਿਚ ਕਰੀਬ 200 ਫੌਜੀ ਭੇਜੇਗਾ। ਅਮਰੀਕੀ ਅਧਿਕਾਰੀਆਂ ਨੇ ਵੀਰਵਾਰ ਨੂੰ ਕਿਹਾ ਕਿ ਇਸ ਦਲ ਵਿਚ ਭਾਈਵਾਲ ਮੁਲਕ, ਗੈਰ-ਸਰਕਾਰੀ ਸੰਗਠਨ ਤੇ ਨਿੱਜੀ ਖੇਤਰ ਦੇ ਭਾਈਵਾਲ ਸ਼ਾਮਲ ਹੋਣਗੇ।
ਅਧਿਕਾਰੀਆਂ ਨੇ ਨਾਮ ਨਸ਼ਰ ਨਾ ਕੀਤੇ ਜਾਣ ਦੀ ਸ਼ਰਤ &rsquoਤੇ ਕਿਹਾ ਕਿ ਅਮਰੀਕੀ ਕੇਂਦਰੀ ਕਮਾਂਡ ਇਜ਼ਰਾਈਲ ਵਿਚ ਇਕ &lsquoਗੈਰ ਫੌਜੀ ਤਾਲਮੇਲ ਸੈਂਟਰ&rsquo ਸਥਾਪਿਤ ਕਰਨ ਜਾ ਰਿਹਾ ਹੈ, ਜੋ ਦੋ ਸਾਲ ਤੋਂ ਜੰਗ ਦੇ ਝੰਬੇ ਖੇਤਰ ਵਿਚ ਮਾਨਵੀ ਸਹਾਇਤਾ ਦੇ ਨਾਲ ਰਸਦ ਤੇ ਸੁਰੱਖਿਆ ਸਹਾਇਤਾ ਦੇ ਪ੍ਰਵਾਹ ਨੂੰ ਸੁਚਾਰੂ ਬਣਾਉਣ ਵਿਚ ਮਦਦ ਕਰੇਗਾ।
ਇਕ ਅਧਿਕਾਰੀ ਨੇ ਦੱਸਿਆ ਕਿ ਨਵੀਂ ਟੀਮ ਜੰਗਬੰਦੀ ਸਮਝੌਤੇ ਨੂੰ ਅਮਲੀ ਰੂਪ ਦੇਣ ਤੇ ਗਾਜ਼ਾ ਵਿਚ ਗੈਰ-ਫੌਜੀ ਸਰਕਾਰ ਦੇ ਗਠਨ ਦੀ ਨਿਗਰਾਨੀ ਵਿਚ ਮਦਦ ਕਰੇਗੀ। ਅਧਿਕਾਰੀ ਨੇ ਦੱਸਿਆ ਕਿ ਤਾਲਮੇਲ ਕੇਂਦਰ ਵਿਚ ਕਰੀਬ 200 ਅਮਰੀਕੀ ਫੌਜੀ ਤਾਇਨਾਤ ਰਹਿਣਗੇ, ਜਿਨ੍ਹਾਂ ਨੂੰ ਆਵਾਜਾਈ, ਯੋਜਨਾ, ਸੁਰੱਖਿਆ, ਰਸਦ ਤੇ ਇੰਜਨੀਅਰਿੰਗ ਵਿਚ ਮੁਹਾਰਤ ਹੈ।