ਦੇਸ਼ ਦੀ ਪਹਿਲੀ ਮੈਂਟਲ ਹੈਲਥ ਅੰਬੈਸਡਰ ਬਣੀ ਦੀਪਿਕਾ ਪਾਦੁਕੋਨ

ਅਦਾਕਾਰਾ ਦੀਪਿਕਾ ਪਾਦੂਕੋਣ ਦੀ ਲਾਈਵ ਲਵ ਲਾਫ (LLL) ਫਾਊਂਡੇਸ਼ਨ ਮਾਨਸਿਕ ਜਾਗਰੂਕਤਾ ਫੈਲਾਉਣ ਲਈ ਕੰਮ ਕਰਦੀ ਹੈ। ਦੀਪਿਕਾ ਖੁਦ ਡਿਪਰੈਸ਼ਨ ਵਿਚੋਂ ਨਿਕਲ ਚੁੱਕੀ ਹੈ ਜਿਸ ਤੋਂ ਬਾਅਦ ਹੀ ਉਸ ਨੇ ਮਾਨਸਿਕ ਸਿਹਤ ਬਾਰੇ ਖੁੱਲ੍ਹ ਕੇ ਗੱਲ ਕੀਤੀ। ਹੁਣ, ਉਸ ਨੂੰ ਇੱਕ ਅਜਿਹਾ ਅਹੁਦਾ ਦਿੱਤਾ ਗਿਆ ਹੈ ਜਿਸ ਨਾਲ ਉਹ ਮਾਨਸਿਕ ਸਿਹਤ ਜਾਗਰੂਕਤਾ ਨੂੰ ਹੋਰ ਵੀ ਵੱਡੇ ਪੱਧਰ &lsquoਤੇ ਫੈਲਾ ਸਕਦੀ ਹੈ।
ਅਦਾਕਾਰਾ ਨੂੰ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ (MoHFW) ਵੱਲੋਂ ਪਹਿਲੀ ਮਾਨਸਿਕ ਸਿਹਤ ਰਾਜਦੂਤ (ਮੈਂਟਲ ਹੈਲਥ ਅੰਬੈਸਡਰ) ਵਜੋਂ ਨਿਯੁਕਤ ਕੀਤਾ ਗਿਆ ਹੈ। ਇਸ ਨਿਯੁਕਤੀ ਦਾ ਉਦੇਸ਼ ਭਾਰਤ ਦੀ ਮਾਨਸਿਕ ਸਿਹਤ ਸਹਾਇਤਾ ਪ੍ਰਣਾਲੀ ਨੂੰ ਮਜ਼ਬੂਤ ਕਰਨਾ ਅਤੇ ਸਿਹਤ ਬਾਰੇ ਖੁੱਲ੍ਹੀ ਗੱਲਬਾਤ ਨੂੰ ਉਤਸ਼ਾਹਿਤ ਕਰਨਾ ਹੈ।
ਕੇਂਦਰੀ ਮੰਤਰੀ ਜੇ.ਪੀ. ਨੱਡਾ ਨੇ ਕਿਹਾ, &ldquoਦੀਪਿਕਾ ਪਾਦੂਕੋਣ ਨਾਲ ਸਾਂਝੇਦਾਰੀ ਭਾਰਤ ਵਿੱਚ ਮਾਨਸਿਕ ਸਿਹਤ ਮੁੱਦਿਆਂ ਬਾਰੇ ਵਿਆਪਕ ਜਾਗਰੂਕਤਾ ਫੈਲਾਉਣ, ਇਸ ਬਾਰੇ ਚਰਚਾਵਾਂ ਨੂੰ ਆਮ ਬਣਾਉਣ ਅਤੇ ਮਾਨਸਿਕ ਸਿਹਤ ਨੂੰ ਜਨਤਕ ਸਿਹਤ ਦੇ ਇੱਕ ਵੱਖਰੇ ਪਹਿਲੂ ਵਜੋਂ ਉਜਾਗਰ ਕਰਨ ਵਿੱਚ ਮਦਦ ਕਰੇਗੀ।&rdquo
ਅਦਾਕਾਰ ਨੇ ਕਿਹਾ ਕਿ ਮੈਨੂੰ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਪਹਿਲੇ ਮਾਨਸਿਕ ਸਿਹਤ ਰਾਜਦੂਤ ਵਜੋਂ ਸੇਵਾ ਕਰਨ &lsquoਤੇ ਬਹੁਤ ਮਾਣ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ, ਭਾਰਤ ਨੇ ਮਾਨਸਿਕ ਸਿਹਤ ਦੇਖਭਾਲ ਨੂੰ ਤਰਜੀਹ ਦੇਣ ਵਿੱਚ ਬਹੁਤ ਤਰੱਕੀ ਕੀਤੀ ਹੈ। ਮੈਂ ਇਸ ਰਫਤਾਰ ਨੂੰ ਬਣਾਈ ਰੱਖਣ ਅਤੇ ਸਾਡੇ ਦੇਸ਼ ਦੇ ਮਾਨਸਿਕ ਹੈਲਥ ਢਾਂਚੇ ਨੂੰ ਹੋਰ ਮਜਬੂਤ ਕਰਨ ਲਈ ਮੰਤਰਾਲੇ ਨਾਲ ਮਿਲ ਕੇ ਕੰਮ ਕਰਨ ਲਈ ਉਤਸੁਕ ਹਾਂ।
ਆਪਣੀ ਨਵੀਂ ਭੂਮਿਕਾ ਵਿੱਚ, ਉਹ ਲੋਕਾਂ ਨੂੰ ਮਾਨਸਿਕ ਸਿਹਤ ਬਾਰੇ ਜਾਗਰੂਕ ਕਰਨ ਅਤੇ ਵੱਧ ਤੋਂ ਵੱਧ ਭਾਰਤੀਆਂ ਨੂੰ ਮਦਦ ਲੈਣ ਲਈ ਉਤਸ਼ਾਹਿਤ ਕਰਨ ਲਈ ਮੰਤਰਾਲੇ ਨਾਲ ਕੰਮ ਕਰੇਗੀ। ਉਹ ਟੈਲੀ ਮਾਨਸ ਵਰਗੇ ਸਰਕਾਰੀ ਪ੍ਰੋਗਰਾਮਾਂ ਨੂੰ ਵੀ ਉਤਸ਼ਾਹਿਤ ਕਰੇਗੀ ਅਤੇ ਬਰਾਬਰ ਮਾਨਸਿਕ ਸਿਹਤ ਦੇਖਭਾਲ ਪਹੁੰਚ ਲਈ ਰਣਨੀਤੀਆਂ ਵਿਕਸਿਤ ਕਰਨ ਵਿੱਚ ਯੋਗਦਾਨ ਪਾਵੇਗੀ।