ਯੂਕੇ ਦੇ ਸਾਊਥਾਲ ਗੁਰਦੁਆਰਾ ਸਾਹਿਬ ਦੀ ਸ਼ਹੀਦੀ ਗੈਲਰੀ ਵਿਚ ਸ਼ਹੀਦ ਭਾਈ ਨਿੱਝਰ ਅਤੇ ਭਾਈ ਖੰਡਾ ਦੀ ਫੋਟੋਆਂ ਸ਼ੁਸ਼ੋਭਿਤ

ਨਵੀਂ ਦਿੱਲੀ  (ਮਨਪ੍ਰੀਤ ਸਿੰਘ ਖਾਲਸਾ):-ਸ਼ਹੀਦ ਭਾਈ ਹਰਦੀਪ ਸਿੰਘ ਨਿੱਝਰ ਅਤੇ ਸ਼ਹੀਦ ਭਾਈ ਅਵਤਾਰ ਸਿੰਘ ਖੰਡਾ ਦੀ ਕੌਮ ਪ੍ਰਤੀ ਸੇਵਾਵਾਂ ਅਤੇ ਕੁਰਬਾਨੀ ਨੂੰ ਸਿੱਜਦਾ ਕਰਦਿਆ, ਸਤਿਕਾਰ ਸਹਿਤ, ਉਹਨਾਂ ਦੀਆਂ ਫੋਟੋ ਸ਼੍ਰੀ ਗੁਰੂ ਸਿੰਘ ਸਭਾ, ਪਾਰਕ ਐਵੀਨਿਊ, ਸਾਊਥਾਲ, ਇੰਗਲੈਂਡ ਦੀ ਸ਼ਹੀਦੀ ਗੈਲਰੀ ਚ ਸ਼ਸ਼ੋਭਿਤ ਕਰਕੇ, ਪ੍ਰਬੰਧਕ ਕਮੇਟੀ ਵਲੋਂ ਸ਼ਹੀਦਾਂ ਦਾ ਮਾਨ ਵਧਾਇਆ ਗਿਆ ਹੈ । ਜਿਕਰਯੋਗ ਹੈ ਕਿ ਗੁਰਦੁਆਰਾ ਸਾਹਿਬ ਦੀ ਹਦੂਦ ਵਿਚ ਬਣੀ ਹੋਈ ਸ਼ਹੀਦੀ ਗੈਲਰੀ ਵਿਚ ਪੰਥ ਲੜੀ ਆਜ਼ਾਦੀ ਲਈ ਚਲ ਰਹੇ ਮੌਜੂਦਾ ਸੰਘਰਸ਼ ਵਿਚ ਸ਼ਹੀਦ ਹੋਏ ਸਿੰਘਾਂ ਦੀਆਂ ਫੋਟੋਆਂ ਸ਼ੁਸ਼ੋਭਿਤ ਕੀਤੀਆਂ ਹੋਈਆਂ ਹਨ ਜਿਨ੍ਹਾਂ ਵਿਚ ਹੁਣ ਭਾਈ ਨਿੱਝਰ ਅਤੇ ਭਾਈ ਖੰਡਾ ਦੀਆਂ ਫੋਟੋਆਂ ਵੀਂ ਸ਼ਾਮਿਲ ਹੋ ਗਈਆਂ ਹਨ। ਭੇਜੀ ਗਈ ਜਾਣਕਾਰੀ ਮੁਤਾਬਿਕ ਗੁਰਦੁਆਰਾ ਸਾਹਿਬ ਦੀ ਨਵੀਂ ਬਣੀ ਕਮੇਟੀ ਨੇ ਸ਼ਹੀਦਾਂ ਪ੍ਰਤੀ ਆਪਣਾ ਪਿਆਰ ਅਤੇ ਸਤਿਕਾਰ ਦਿਖਾਂਦੇ ਹੋਏ ਸੰਗਤਾਂ ਵਲੋਂ ਕੀਤੀ ਜਾ ਰਹੀ ਮੰਗ ਨੂੰ ਦੇਖਦਿਆਂ ਇਹ ਉਪਰਾਲਾ ਕੀਤਾ ਸੀ । ਸ਼ਹੀਦੀ ਗੈਲਰੀ ਅੰਦਰ ਫੋਟੋਆਂ ਨੂੰ ਸ਼ੁਸ਼ੋਭਿਤ ਕਰਣ ਸਮੇਂ ਵਡੀ ਗਿਣਤੀ ਵਿਚ ਸੰਗਤਾਂ ਹਾਜਿਰ ਸਨ ਤੇ ਸ਼ਹੀਦ ਮਰਜੀਵੜਿਆ ਨੂੰ ਸਮਰਪਿਤ ਖਾਲਸਾਈ ਨਾਹਰਿਆ ਨਾਲ ਸ਼ਹੀਦੀ ਗੈਲਰੀ ਗੂੰਜ ਰਹੀ ਸੀ । ਇਸ ਬਾਰੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਰਦਾਰ ਗੁਰਮੇਲ ਸਿੰਘ ਮੱਲੀ ਨੇ ਕਿਹਾ ਕਿ ਸ਼ਹੀਦ ਸਾਡੇ ਮਾਰਗ ਦਰਸ਼ਕ ਨੇ, ਸਾਡੇ ਅੰਗਸੰਗ ਹਨ । ਪੰਥ ਦੀ ਚੱੜਦੀ ਕਲਾ ਹੋਵੇ, ਹਰ ਮੈਦਾਨ ਫਤਿਹ ਹੋਵੇ, ਪੰਥ ਦੀਆਂ ਗੂੰਜਾਂ ਸਾਰੇ ਸੰਸਾਰ ਚ ਗੂੰਜਾਂ ਪੈਂਦੀਆਂ ਰਹਿਣ । ਜਿਕਰਯੋਗ ਹੈ ਕਿ ਸ਼ਹੀਦ ਭਾਈ ਅਵਤਾਰ ਸਿੰਘ ਖੰਡਾ ਦਾ ਪੋਸਟਰ, ਪਿਛਲੀ ਕਮੇਟੀ ਦੇ ਜਰਨਲ ਸਕੱਤਰ ਨੇ ਲਵਾਇਆ ਸੀ, ਉਸ ਦੇ ਛਿੱਤਰ ਮਾਰਣ ਵਾਲੇ ਸਿੰਘ ਉਪਰ ਉਹਨਾ ਕੇਸ ਕੀਤਾ ਸੀ। ਉਸ ਸਿੰਘ ਦਾ ਮਾਣ ਸਤਿਕਾਰ ਕਰਦਿਆ ਗੁਰਦੁਆਰਾ ਸਾਹਿਬ ਦੇ ਕਮੇਟੀ ਪ੍ਰਧਾਨ ਗੁਰਮੇਲ ਸਿੰਘ ਮੱਲੀ, ਸਰਦਾਰ ਹਰਜੀਤ ਸਿੰਘ ਸਰਪੰਚ ਦੇ ਨਾਲ ਉਸ ਸਿੰਘ ਨੇ ਵੀ ,ਉਸ ਸ਼ਹੀਦ ਸਿੰਘਾਂ ਦੀ ਫੋਟੋ ਤੋ ਪਰਦਾ ਹਟਾ ਕੇ, ਇਹ ਦੱਸ ਦਿੱਤਾ ਕਿ ਸ਼ਹੀਦਾਂ ਦਾ ਅਪਮਾਨ ਸਹਿਣ ਨਹੀਂ ਕੀਤਾ ਜਾਵੇਗਾ ।