ਆਜਾਦੀ ਪਸੰਦ ਜਥੇਬੰਦੀ ਦਲ ਖਾਲਸਾ ਵਲੋਂ ਨਵੇਂ ਅਹੁਦੇਦਾਰਾਂ ਦੀ ਨਿਯੁਕਤੀ ਭਾਈ ਸਾਰਜ ਸਿੰਘ ਬ੍ਰਾਹਮਕੇ ਜਿਲਾ ਪ੍ਰਧਾਨ ਨਿਯੁਕਤ: ਬਾਬਾ ਮਹਿਰਾਜ

ਨਵੀਂ ਦਿੱਲੀ  (ਮਨਪ੍ਰੀਤ ਸਿੰਘ ਖਾਲਸਾ):- ਦਲ ਖਾਲਸਾ ਦੀ ਇੱਕ ਅਹਿਮ ਮੀਟਿੰਗ ਗੁਰਦੁਆਰਾ ਅਕਾਲਗੜ ਛਾਉਣੀ ਨਿਹੰਗ ਸਿੰਘਾ ਕੋਟ ਈਸੇ ਖਾਂ ਵਿਖੇ ਪਾਰਟੀ ਮੀਤ ਪ੍ਰਧਾਨ ਬਾਬਾ ਹਰਦੀਪ ਸਿੰਘ ਮਹਿਰਾਜ ਅਤੇ ਜਨਰਲ ਸਕੱਤਰ ਪਰਮਜੀਤ ਸਿੰਘ ਟਾਂਡਾ ਦੀ ਅਗਵਾਈ ਵਿੱਚ ਹੋਈ ।ਮੀਟਿੰਗ ਦੀ ਇੱਕਤਰਤਾ ਵਿੱਚ ਪੰਥ ਅਤੇ ਪੰਜਾਬ ਨੂੰ ਦਰਪੇਸ਼ ਚੁਣੋਤੀਆ ਨੁੂੰ ਲੈ ਕੇ ਆਗੂਆਂ ਵਲੋਂ ਵੀਚਾਰ ਚਰਚਾ ਕੀਤੀ ਗਈ । ਦੋਵਾਂ ਹੀ ਆਗੂਆਂ ਨੇ ਸਾਂਝੇ ਰੂਪ ਵਿੱਚ ਮੀਟਿੰਗ ਵਿੱਚ ਬੋਲਦਿਆ ਕਿਹਾ ਕਿ ਸਟੇਟ ਦੁਆਰਾ ਫਰਜ਼ੀ ਮੁਕਾਬਲੇ, ਪਾਣੀ ਦੀ ਹਥਿਆਰ ਵਜੋ ਵਰਤੋਂ ਅਤੇ ਸਰਕਾਰੀ-ਸ਼ਹਿ ਪ੍ਰਾਪਤ ਪ੍ਰਵਾਸ ਪੰਜਾਬ ਲਈ ਖ਼ਤਰੇ ਦੀ ਘੰਟੀ ਹੈ । ਦਲ ਖਾਲਸਾ ਚਿੰਤਤ ਵੀ ਹੈ ਅਤੇ ਇਹਨਾਂ ਚੁਣੌਤੀਆਂ ਨਾਲ ਨਜਿੱਠਣ ਲਈਂ ਸਤਰਕ ਵੀ। ਸਟੇਟ ਦੁਆਰਾ ਫਰਜ਼ੀ ਮੁਕਾਬਲੇ, ਤਸ਼ੱਦਦ ਰਾਹੀਂ ਹਿੰਸਾ,ਪਾਣੀ ਦੀ ਹਥਿਆਰ ਵਜੋਂ ਵਰਤੋਂ, ਅਤੇ ਸਰਕਾਰੀ-ਸ਼ਹਿ ਪ੍ਰਾਪਤ ਪ੍ਰਵਾਸ ਰਾਹੀਂ ਸਮਾਜ ਵਿੱਚ ਉਥਲ-ਪੁਥਲ ਅਤੇ ਡੈਮੋਗ੍ਰਾਫਿਕ ਵਿਗਾੜ ਨੂੰ ਪੰਜਾਬ ਲਈ ਗੰਭੀਰ ਚੁਣੌਤੀਆਂ ਮੰਨਦਿਆਂ ਦਲ ਖ਼ਾਲਸਾ ਨੇ ਸਤੰਬਰ ਮਹੀਨੇ ਵਿੱਚ ਪੰਜਾਬ ਸੰਮੇਲਨ 2025 ਦੇ ਸਿਰਲੇਖ ਹੇਠ ਪੰਜਾਬ ਦੀ ਨੁਮਾਇੰਦਗੀ ਕਰਨ ਵਾਲੇ ਚੋਣਵੇਂ ਰਾਜਸੀ ਤੇ ਸਮਾਜਿਕ ਆਗੂ ਅਤੇ ਮਨੁੱਖੀ ਅਧਿਕਾਰਾਂ ਦੇ ਕਾਰਕੁਨਾਂ ਦੀ ਇਕੱਤਰਤਾ ਸੱਦੀ ਸੀ। ਉਸ ਵਿਚਾਰ ਵਟਾਂਦਰੇ ਦੀ ਰੌਸ਼ਨੀ ਵਿੱਚ ਜਲਦ ਹੀ ਜਨਤਕ ਪ੍ਰੋਗਰਾਮਾਂ ਦੀ ਲੜੀ ਤੋਰੀ ਜਾਵੇਗੀ । ਇਸ ਮੌਕੇ ਪਾਰਟੀ ਵਲੋਂ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ਜਿਸ ਵਿੱਚ ਸਾਰਜ ਸਿੰਘ ਬ੍ਰਾਹਮਕੇ ਨੂੰ ਜਿਲ੍ਹਾ ਪ੍ਰਧਾਨ, ਹਰਬਿੰਦਰ ਸਿੰਘ ਨੰਬਰਦਾਰ ਜਥੇਬੰਦਕ ਸਕੱਤਰ, ਜਗਸੀਰ ਸਿੰਘ ਇੰਦਗੜ ਜਨਰਲ ਸਕੱਤਰ, ਪਰਮਿੰਦਰ ਸਿੰਘ ਮੀਤ ਪ੍ਰਧਾਨ, ਬਲਵੰਤ ਸਿੰਘ ਪ੍ਰੈੱਸ ਸਕੱਤਰ, ਕੁਲਦੀਪ ਸਿੰਘ ਸਕੱਤਰ ਬਲਾਕ ਕੋਟ ਈਸੇ ਖਾਂ, ਹਰਜਿੰਦਰ ਸਿੰਘ ਫੌਜੀ ਅਕਾਲੀਆਂ ਵਾਲਾ ਬਲਾਕ ਪ੍ਰਧਾਨ ਫਤਹਿਗੜ੍ਹ ਪੰਜਤੂਰ, ਦਲਜੀਤ ਸਿੰਘ ਬ੍ਰਾਹਮਕੇ ਬਲਾਕ ਪ੍ਰਧਾਨ ਕੋਟ ਈਸੇ ਖਾਂ, ਲਖਵੀਰ ਸਿੰਘ ਧੱਲੇਕੇ ਬਲਾਕ ਪ੍ਰਧਾਨ ਮੋਗਾ, ਬਲਵੀਰ ਸਿੰਘ ਬੱਧਨੀ ਬਲਾਕ ਪ੍ਰਧਾਨ ਨਿਹਾਲ ਸਿੰਘ ਵਾਲਾ ਬਣਾਇਆ ਗਿਆ ।