'ਗੋ ਬੈਕ ਟੂ ਇੰਡੀਆ': ਆਇਰਲੈਂਡ 'ਚ ਭਾਰਤੀ ਔਰਤ ’ਤੇ ਨਸਲੀ ਹਮਲਾ ਵੀਡੀਓ ਵਾਇਰਲ

ਡਬਲਿਨ ਵਿੱਚ ਇੱਕ ਭਾਰਤੀ ਨਾਗਰਿਕ ਮਹਿਲਾ ਨਾਲ ਨਸਲੀ ਵਿਤਕਰੇ ਦੀ ਘਟਨਾ ਸਾਹਮਣੇ ਆਏ ਆਈ ਹੈ। ਜ਼ਿਕਰਯੋਗ ਹੈ ਕਿ ਸਵਾਤੀ ਵਰਮਾ ਨੂੰ 8 ਅਕਤੂਬਰ 2025 ਦੀ ਸ਼ਾਮ ਨੂੰ ਇੱਕ ਪ੍ਰੇਸ਼ਾਨ ਕਰਨ ਵਾਲੇ ਨਸਲੀ ਹਮਲੇ ਦਾ ਸਾਹਮਣਾ ਕਰਨਾ ਪਿਆ ਜਦੋਂ ਉਹ ਆਪਣੇ ਘਰ ਜਾ ਰਹੀ ਸੀ। ਇੱਕ ਅਣਜਾਣ ਮਹਿਲਾ ਨੇ ਆਇਰਲੈਂਡ ਵਿੱਚ ਉਸ ਨੂੰ ਰੋਕਿਆ ਅਤੇ ਮੌਜੂਦਗੀ ਬਾਰੇ ਨਫ਼ਰਤ ਭਰੇ ਸਵਾਲ ਕੀਤੇ।
ਡਬਲਿਨ ਵਿੱਚ ਭਾਰਤੀ ਨਾਗਰਿਕ ਸਵਾਤੀ ਵਰਮਾ ਨਾਲ ਇਹ ਘਟਨਾ ਉਦੋਂ ਵਾਪਰੀ ਜਦੋਂ ਉਹ ਆਪਣੇ ਜਿੰਮ ਤੋਂ ਘਰ ਜਾ ਰਹੀ ਸੀ। ਇਸ ਘਟਨਾ ਨੇ ਆਇਰਲੈਂਡ ਵਿੱਚ ਨਸਲਵਾਦ ਸਬੰਧਤ ਮੁੱਦੇ ਅਤੇ ਪਰਵਾਸੀਆਂ ਦੇ ਅਨੁਭਵ ਬਾਰੇ ਕੌਮੀ ਗੱਲਬਾਤ ਸ਼ੁਰੂ ਕਰ ਦਿੱਤੀ ਹੈ। ਇਸ ਬਾਰੇ ਸਵਾਤੀ ਵਰਮਾ ਨੇ ਆਪਣੇ ਇੰਸਟਾਗ੍ਰਾਮ &rsquoਤੇ ਇੱਕ ਵੀਡੀਓ ਵੀ ਸਾਂਝੀ ਕੀਤੀ ਹੈ।
ਵਰਮਾ ਨੂੰ ਰੋਕਣ ਵਾਲੀ ਮਹਿਲਾ ਨੇ ਡਬਲਿਨ ਸਿਟੀ ਯੂਨੀਵਰਸਿਟੀ ਦਾ ਬੈਜ ਪਾਇਆ ਹੋਇਆ ਸੀ। ਵਰਮਾ ਨੇ ਸੋਚਿਆ ਕਿ ਔਰਤ ਕੁੱਝ ਪੁੱਛਣਾ ਚਾਹੁੰਦੀ ਹੈ, ਪਰ ਇਸ ਦੀ ਬਜਾਏ ਉਸ ਨੂੰ ਨਸਲੀ ਭੇਦਭਾਵ ਨਾਲ ਭਰੇ ਸਵਾਲਾਂ ਦਾ ਸਾਹਮਣਾ ਕਰਨਾ ਪਿਆ।
ਔਰਤ ਨੇ ਹਮਲਾਵਰ ਸੁਰ ਵਿੱਚ ਪੁੱਛਿਆ, &lsquo&lsquoਤੁਸੀਂ ਆਇਰਲੈਂਡ ਕਿਉਂ ਆਏ ਹੋ? ਤੁਸੀਂ ਇੱਥੇ ਕੀ ਕਰ ਰਹੇ ਹੋ? ਤੁਸੀਂ ਵਾਪਸ ਭਾਰਤ ਕਿਉਂ ਨਹੀਂ ਚਲੇ ਜਾਂਦੇ?&rsquo&rsquo
ਵਰਮਾ, ਜੋ ਕਿ ਹੈਰਾਨ ਅਤੇ ਡਰੀ ਹੋਈ ਸੀ, ਨੇ ਸ਼ਾਂਤ ਰਹਿਣ ਦੀ ਕੋਸ਼ਿਸ਼ ਕੀਤੀ। ਉਸਨੇ ਬਾਅਦ ਵਿੱਚ ਇੰਸਟਾਗ੍ਰਾਮ 'ਤੇ ਦੱਸਿਆ, &lsquo&lsquoਮੈਂ ਕਦੇ ਨਹੀਂ ਸੋਚਿਆ ਸੀ ਕਿ ਮੈਨੂੰ ਉਸ ਥਾਂ &rsquoਤੇ ਆਪਣੀ ਮੌਜੂਦਗੀ ਨੂੰ ਸਹੀ ਠਹਿਰਾਉਣਾ ਪਵੇਗਾ ਜਿੱਥੇ ਮੈਂ ਹਰ ਰੋਜ਼ ਜਾਂਦੀ ਹਾਂ।&rsquo&rsquo