ਟਰੰਪ ਵੱਲੋਂ ਰੂਸ ਨੂੰ ਧਮਕੀ, ਜਲਦੀ ਜੰਗ ਖ਼ਤਮ ਨਾ ਕੀਤੀ ਤਾਂ ਯੂਕਰੇਨ ਨੂੰ ਟੌਮਹਾਕ ਮਿਜ਼ਾਈਲ ਦੇਵਾਂਗੇ

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਰੂਸ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਹ ਯੂਕਰੇਨ ਨਾਲ ਲੰਮੇ ਸਮੇਂ ਤੋਂ ਜਾਰੀ ਜੰਗ ਨੂੰ ਖ਼ਤਮ ਨਹੀਂ ਕਰਦਾ ਤਾਂ ਅਮਰੀਕਾ ਯੂਕਰੇਨ ਨੂੰ ਲੰਮੀ ਦੂਰੀ ਦੀ ਟੌਮਹਾਕ ਮਿਜ਼ਾਈਲ ਦੇ ਸਕਦਾ ਹੈ।
ਟਰੰਪ ਨੇ ਇਜ਼ਰਾਈਲ ਜਾਂਦਿਆਂ ਏਅਰ ਫੋਰਸ ਵਨ ਜਹਾਜ਼ ਉੱਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਹ ਗੱਲ ਕਹੀ। ਉਨ੍ਹਾਂ ਕਿਹਾ, &lsquo&lsquoਜੇਕਰ ਇਹ ਜੰਗ ਖ਼ਤਮ ਨਹੀਂ ਹੁੰਦੀ ਹੈ ਤਾਂ ਮੈਂ ਉਨ੍ਹਾਂ (ਯੂਕਰੇਨ) ਨੂੰ ਟੌਮਹਾਕ ਭੇਜਾਂਗਾ। ਟੌਮਹਾਕ ਬਿਹਤਰੀਨ ਤੇ ਬੇਹੱਦ ਹਮਲਾਵਰ ਹਥਿਆਰ ਹੈ....।&rsquo&rsquo
ਟਰੰਪ ਨੇ ਪੱਤਰਕਾਰਾਂ ਨੂੰ ਕਿਹਾ, &lsquo&lsquoਮੈਂ ਉਨ੍ਹਾਂ ਨੂੰ ਕਹਾਂਗਾ ਕਿ ਜੇਕਰ ਜੰਗ ਸਮਾਪਤ ਨਹੀਂ ਹੁੰਦੀ ਤਾਂ ਅਸੀਂ ਅਜਿਹਾ ਕਰ ਸਕਦੇ ਹਾਂ।&rsquo&rsquo ਟਰੰਪ ਨੇ ਹਾਲਾਂਕਿ ਕਿਹਾ ਕਿ &lsquoਹੋ ਸਕਦਾ ਹੈ ਕਿ ਅਸੀਂ ਅਜਿਹਾ ਨਾ ਕਰੀਏ ਤੇ ਇਹ ਵੀ ਹੋ ਸਕਦਾ ਹੈ ਕਿ ਅਸੀਂ ਅਜਿਹਾ ਕਰੀਏ। ਮੈਨੂੰ ਲੱਗਦਾ ਹੈ ਕਿ ਇਹ ਗੱਲ ਰੱਖਣੀ ਚਾਹੀਦੀ ਹੈ।&rsquo&rsquo