ਕੈਨੇਡਾ ਦੇ ਹਵਾਈ ਅੱਡੇ ’ਤੇ ਪੰਜਾਬੀ ਔਰਤ ਨਾਲ ਅਣਹੋਣੀ

ਕੈਨੇਡਾ ਦੇ ਮੌਂਟਰੀਅਲ ਹਵਾਈ ਅੱਡੇ &rsquoਤੇ ਇਕ ਪੰਜਾਬੀ ਔਰਤ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਔਰਤ ਦੀ ਸ਼ਨਾਖ਼ਤ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਸੂਰਘੂਰੀ ਨਾਲ ਸਬੰਧਤ ਕਰਮਜੀਤ ਕੌਰ ਵਜੋਂ ਕੀਤੀ ਗਈ ਹੈ ਜੋ ਆਪਣੇ ਪਰਵਾਰ ਨੂੰ ਮਿਲਣ ਵਿਜ਼ਟਰ ਵੀਜ਼ਾ ਕੈਨੇਡਾ ਪੁੱਜੀ ਸੀ। ਦੱਸਿਆ ਜਾ ਰਿਹਾ ਹੈ ਕਿ ਏਅਰਪੋਰਟ &rsquoਤੇ ਅਚਨਚੇਤ ਸਿਹਤ ਵਿਗੜਨ ਮਗਰੋਂ ਪੈਰਾਮੈਡਿਕਸ ਨੂੰ ਸੱਦਿਆ ਗਿਆ ਪਰ ਕਰਮਜੀਤ ਕੌਰ ਨੂੰ ਬਚਾਇਆ ਨਾ ਜਾ ਸਕਿਆ। ਕਰਮਜੀਤ ਕੌਰ ਦੀ ਦੇਹ ਪੰਜਾਬ ਭੇਜਣ ਦੇ ਪ੍ਰਬੰਧ ਕੀਤੇ ਜਾ ਰਹੇ ਹਨ। ਦੂਜੇ ਪਾਸੇ ਅਮਰੀਕਾ ਦੇ ਮਿਨੇਸੋਟਾ ਸੂਬੇ ਵਿਚ ਹੌਲਨਾਕ ਹਾਦਸੇ ਮਗਰੋਂ ਜ਼ਿੰਦਗੀ ਲਈ ਸੰਘਰਸ਼ ਕਰ ਰਹੇ 12 ਸਾਲ ਦੇ ਰਾਘਵ ਸ਼੍ਰੇਸ਼ਠਾ ਨੇ ਦਮ ਤੋੜ ਦਿਤਾ।